(Source: ECI/ABP News)
Tripti Dimri: 'ਐਨੀਮਲ' ਅਦਾਕਾਰਾ ਤ੍ਰਿਪਤੀ ਡਿਮਰੀ ਨਾਲ ਰੋਮਾਂਸ ਕਰਦੇ ਨਜ਼ਰ ਆਉਣਗੇ ਐਮੀ ਵਿਰਕ, ਜਾਣੋ ਕਦੋਂ ਰਿਲੀਜ਼ ਹੋਵੇਗੀ ਫਿਲਮ?
Ammy Virk: ਐਮੀ ਵਿਰਕ ਨੇ ਫਿਲਮ ਦਾ ਅਧਿਕਾਰਤ ਪੋਸਟਰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ, ਜਿਸ ਵਿੱਚ ਤ੍ਰਿਪਤੀ ਡਿਮਰੀ ਪ੍ਰੈਗਨੈਂਟ ਹੈ ਤੇ ਐਮੀ ਦੀਆਂ ਬਾਹਾਂ 'ਚ ਨਜ਼ਰ ਆ ਰਹੀ ਹੈ।
![Tripti Dimri: 'ਐਨੀਮਲ' ਅਦਾਕਾਰਾ ਤ੍ਰਿਪਤੀ ਡਿਮਰੀ ਨਾਲ ਰੋਮਾਂਸ ਕਰਦੇ ਨਜ਼ਰ ਆਉਣਗੇ ਐਮੀ ਵਿਰਕ, ਜਾਣੋ ਕਦੋਂ ਰਿਲੀਜ਼ ਹੋਵੇਗੀ ਫਿਲਮ? punjabi singer actor ammy virk to romance with animal fame bhabhi 2 tripti dimri details inside Tripti Dimri: 'ਐਨੀਮਲ' ਅਦਾਕਾਰਾ ਤ੍ਰਿਪਤੀ ਡਿਮਰੀ ਨਾਲ ਰੋਮਾਂਸ ਕਰਦੇ ਨਜ਼ਰ ਆਉਣਗੇ ਐਮੀ ਵਿਰਕ, ਜਾਣੋ ਕਦੋਂ ਰਿਲੀਜ਼ ਹੋਵੇਗੀ ਫਿਲਮ?](https://feeds.abplive.com/onecms/images/uploaded-images/2024/03/20/b48869f962fbda70e856a6ac602294d91710937026187469_original.png?impolicy=abp_cdn&imwidth=1200&height=675)
Ammy Virk Tripti Dimri In Bad Newz: ਪੰਜਾਬੀ ਸਿੰਗਰ ਤੇ ਐਕਟਰ ਐਮੀ ਵਿਰਕ ਇੰਨੀਂ ਦਿਨੀਂ ਲਾਈਮਲਾਈਟ ਤੋਂ ਦੂਰ ਹੈ। ਪਰ ਉਸ ਨੇ ਆਪਣੀ ਇੱਕ ਸੋਸ਼ਲ ਮੀਡੀਆ ਪੋਸਟ ਸ਼ੇਅਰ ਕਰ ਵੱਡਾ ਧਮਾਕਾ ਕਰ ਦਿੱਤਾ ਹੈ। ਐਮੀ ਵਿਰਕ ਕਰਨ ਜੌਹਰ ਦੇ ਵੱਡੇ ਪ੍ਰੋਜੈਕਟ 'ਚ ਮੁੱਖ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਇਸ ਫਿਲਮ ਦਾ ਨਾਮ ਹੈ 'ਬੈਡ ਨਿਊਜ਼'। ਫਿਲਮ 'ਚ ਐਮੀ ਐਨੀਮਲ ਦੀ 'ਭਾਬੀ 2' ਯਾਨਿ ਤ੍ਰਿਪਤੀ ਡਿਮਰੀ ਦੇ ਨਾਲ ਰੋਮਾਂਸ ਕਰਦੇ ਨਜ਼ਰ ਆਂਉਣਗੇ। ਇਸ ਫਿਲਮ 'ਚ ਐਮੀ ਤੇ ਤ੍ਰਿਪਤੀ ਦੇ ਨਾਲ ਵਿੱਕੀ ਕੌਸ਼ਲ ਵੀ ਮੁੱਖ ਕਿਰਦਾਰ 'ਚ ਹਨ।
ਇਹ ਵੀ ਪੜ੍ਹੋ: ਸਰਗੁਣ ਮਹਿਤਾ ਦੇ ਪਤੀ ਰਵੀ ਦੂਬੇ ਦੀ ਲੱਗੀ ਲੌਟਰੀ, ਰਣਬੀਰ ਕਪੂਰ ਦੀ 'ਰਾਮਾਇਣ' 'ਚ ਬਣੇਗਾ ਲਕਸ਼ਮਣ
ਐਮੀ ਵਿਰਕ ਨੇ ਫਿਲਮ ਦਾ ਅਧਿਕਾਰਤ ਪੋਸਟਰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ, ਜਿਸ ਵਿੱਚ ਤ੍ਰਿਪਤੀ ਡਿਮਰੀ ਪ੍ਰੈਗਨੈਂਟ ਹੈ ਤੇ ਐਮੀ ਦੀਆਂ ਬਾਹਾਂ 'ਚ ਨਜ਼ਰ ਆ ਰਹੀ ਹੈ। ਜਦਕਿ ਦੂਜੇ ਹੱਥ ਨਾਲ ਐਮੀ ਵਿੱਕੀ ਕੌਸ਼ਲ ਨੂੰ ਰੋਕਦੇ ਨਜ਼ਰ ਆ ਰਹੇ ਹਨ। ਫਿਲਮ ਦਾ ਪੋਸਟਰ ਦੇਖ ਇੰਝ ਲਗ ਰਿਹਾ ਹੈ ਕਿ ਫਿਲਮ ਮਜ਼ੇਦਾਰ ਹੋਣ ਵਾਲੀ ਹੈ। ਇਸ ਦੇ ਨਾਲ ਨਾਲ ਇਹ ਵੀ ਦੱਸ ਦਈਏ ਕਿ ਫਿਲਮ 19 ਜੁਲਾਈ 2024 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਸਿਨੇਮਾਘਰਾਂ ਤੋਂ ਬਾਅਦ ਇਸ ਫਿਲਮ ਨੂੰ ਤੁਸੀਂ ਓਟੀਟੀ ਪਲੇਟਫਾਰਮ ਐਮੇਜ਼ੋਨ ਪ੍ਰਾਈਮ ਵੀਡੀਓ 'ਤੇ ਵੀ ਦੇਖ ਸਕੋਗੇ। ਦੇਖੋ ਇਹ ਪੋਸਟ:
View this post on Instagram
ਕਾਬਿਲੇਗ਼ੌਰ ਹੈ ਕਿ 'ਬੈਡ ਨਿਊਜ਼' 2020 'ਚ ਰਿਲੀਜ਼ ਹੋਈ ਫਿਲਮ 'ਗੁੱਡ ਨਿਊਜ਼' ਦਾ ਸੀਕਵਲ ਹੈ। ਇਸ ਫਿਲਮ ਨੂੰ ਵੀ ਕਰਨ ਜੌਹਰ ਦੀ ਹੋਮ ਪ੍ਰੋਡਕਸ਼ਨ ਕੰਪਨੀ ਧਰਮਾ ਪ੍ਰੋਡਕਸ਼ਨਜ਼ ਨੇ ਬਣਾਇਆ ਸੀ। ਫਿਲਮ 'ਚ ਉਦੋਂ ਦਿਲਜੀਤ ਦੋਸਾਂਝ, ਕਿਆਰਾ ਅਡਵਾਨੀ, ਕਰੀਨਾ ਕਪੂਰ ਤੇ ਅਕਸ਼ੇ ਕੁਮਾਰ ਨਜ਼ਰ ਆਂਏ ਸੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)