Diljit Dosanjh: ਦਿਲਜੀਤ ਦੋਸਾਂਝ ਆਪਣੀ ਮਾਂ ਨਾਲ ਕੀਤਾ ਇਹ ਵਾਅਦਾ ਹਮੇਸ਼ਾ ਰੱਖਦੇ ਹਨ ਯਾਦ, ਜਾਨਣ ਲਈ ਦੇਖੋ ਵੀਡੀਓ
Diljit Dosanjh Viral Video: ਦਿਲਜੀਤ ਦੋਸਾਂਝ ਦਾ ਇੱਕ ਵੀਡੀਓ ਸੋਸ਼ਲ ਮੀਡੀਆ ;ਤੇ ਕਾਫੀ ਚਰਚਾ ਬਟੋਰ ਰਿਹਾ ਹੈ। ਇਹ ਵੀਡੀਓ 2017 ਦਾ ਹੈ, ਜਦੋਂ ਉਹ ਸਿੰਗਿੰਗ ਰੀਐਲਟੀ ਸ਼ੋਅ 'ਰਾਈਜ਼ਿੰਗ ਸਟਾਰ' ਦੇ ਜੱਜ ਸੀ।
Diljit Dosanjh Video: ਦਿਲਜੀਤ ਦੋਸਾਂਝ ਪੰਜਾਬੀ ਇੰਡਸਟਰੀ ਦੇ ਟੌਪ ਕਲਾਕਾਰ ਹਨ। ਉਹ ਇੱਕ ਬੇਹਤਰੀਨ ਸਿੰਗਰ ਹੋਣ ਦੇ ਨਾਲ ਨਾਲ ਸ਼ਾਨਦਾਰ ਤੇ ਦਮਦਾਰ ਐਕਟਰ ਵੀ ਹਨ। ਇਸ ਦੇ ਨਾਲ ਨਾਲ ਦਿਲਜੀਤ ਦੀ ਕਾਮਿਕ ਟਾਈਮਿੰਗ ਵੀ ਜ਼ਬਰਦਸਤ ਹੈ। ਅੱਜ ਦਿਲਜੀਤ ਦਾ ਨਾਂ ਇੰਡਸਟਰੀ 'ਚ ਬੜੀ ਇੱਜ਼ਤ ਨਾਲ ਲਿਆ ਜਾਂਦਾ ਹੈ। ਉਹ ਪਾਲੀਵੁੱਡ ਇੰਡਸਟਰੀ ਦੇ ਮਿਸਟਰ ਪਰਫੈਕਸ਼ਨਿਸਟ ਹਨ। ਪਰ ਕੀ ਤੁਹਾਨੂੰ ਪਤਾ ਹੈ ਕਿ ਇੰਨੇਂ ਉੱਚੇ ਮੁਕਾਮ 'ਤੇ ਪਹੁੰਚ ਕੇ ਵੀ ਦਿਲਜੀਤ ਆਪਣੀ ਮਾਂ ਨਾਲ ਕੀਤੇ ਵਾਅਦੇ ਨੂੰ ਹਮੇਸ਼ਾ ਯਾਦ ਰੱਖਦੇ ਹਨ ਅਤੇ ਉਸ ਨੂੰ ਅੱਜ ਵੀ ਨਿਭਾ ਰਹੇ ਹਨ।
ਦਿਲਜੀਤ ਦੋਸਾਂਝ ਦਾ ਇੱਕ ਵੀਡੀਓ ਸੋਸ਼ਲ ਮੀਡੀਆ ;ਤੇ ਕਾਫੀ ਚਰਚਾ ਬਟੋਰ ਰਿਹਾ ਹੈ। ਇਹ ਵੀਡੀਓ 2017 ਦਾ ਹੈ, ਜਦੋਂ ਉਹ ਸਿੰਗਿੰਗ ਰੀਐਲਟੀ ਸ਼ੋਅ 'ਰਾਈਜ਼ਿੰਗ ਸਟਾਰ' ਦੇ ਜੱਜ ਸੀ। ਇਸ ਦੌਰਾਨ ਦਿਲਜੀਤ ਨੇ ਇੱਕ ਪ੍ਰਤੀਭਾਗੀ ਨਾਲ ਗੱਲ ਕਰਦਿਆਂ ਕਿਹਾ ਸੀ ਕਿ 'ਮੈਂ ਵੀ ਤੁਹਾਡੇ ਵਾਂਗ ਆਪਣੀ ਮਾਂ ਨੂੰ ਬਹੁਤ ਪਿਆਰ ਕਰਦਾ ਹਾਂ। ਮੇਰੀ ਮਾਂ ਨੇ ਇੰਡਸਟਰੀ 'ਚ ਆਉਣ ਤੋਂ ਪਹਿਲਾਂ ਮੈਨੂੰ ਕਿਹਾ ਸੀ ਕਿ ਕਦੇ ਵੀ ਸ਼ਰਾਬ ਜਾਂ ਸਿਗਰੇਟ ਨੂੰ ਹੱਥ ਨਾ ਲਾਈਂ। ਮੈਂ ਕਦੇ ਅੱਜ ਕਿਸੇ ਵੀ ਨਸ਼ੇ ਦੇ ਨੇੜੇ ਨਹੀਂ ਖੜਿਆ। ਮੇਰੀ ਮਾਂ ਨੇ ਮੈਨੂੰ ਕਿਹਾ ਸੀ ਕਿ ਕਦੇ ਵੀ ਕਿਸੇ ਦੇ ਨਾਲ ਲੜਾਈ ਨਾ ਕਰੀਂ। ਮੈਂ ਅੱਜ ਤੱਕ ਕਿਸੇ ਦੇ ਨਾਲ ਨਹੀਂ ਲੜਿਆ।' ਦੇਖੋ ਇਹ ਵੀਡੀਓ:
View this post on Instagram
ਦੱਸ ਦਈਏ ਕਿ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ। ਫੈਨਜ਼ ਇਸ ਵੀਡੀਓ 'ਤੇ ਖੂਬ ਪਿਆਰ ਦੀ ਬਰਸਾਤ ਕਰ ਰਹੇ ਹਨ। ਦਿਲਜੀਤ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਇੰਨੀਂ 'ਚਮਕੀਲਾ' ਦੀ ਬਾਇਓਪਿਕ ਦੀ ਸ਼ੂਟਿੰਗ ;ਚ ਬਿਜ਼ੀ ਹਨ। ਇਸ ਫਿਲਮ ਦੇ ਲਈ ਉਨ੍ਹਾਂ ਨੇ ਆਪਣੀ ਲੁੱਕ ਨੂੰ ਬਿਲਕੁਲ ਬਦਲ ਲਿਆ ਹੈ। ਦਿਲਜੀਤ ਬਿਲਕੁਲ ਚਮਕੀਲਾ ਲੱਗ ਰਹੇ ਹਨ। ਹਾਲ ਹੀ 'ਚ ਉਨ੍ਹਾਂ ਨੇ ਆਪਣੇ ਚਮਕੀਲਾ ਅਵਤਾਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਸੀ। ਉਨ੍ਹਾਂ ਦੀਆਂ ਇਹ ਤਸਵੀਰਾਂ ਕਾਫੀ ਵਾਇਰਲ ਹੋਈਆਂ ਸੀ।
ਇਹ ਵੀ ਪੜ੍ਹੋ: ਨੀਰੂ ਬਾਜਵਾ ਨੇ ਰਾਬੀਆ ਬਣ ਜਿੱਤਿਆ ਫੈਨਜ਼ ਦਾ ਦਿਲ, ਕਾਲਜ ਗਰਲ ਬਣ ਲੁੱਟੀ ਮਹਿਫਲ