![ABP Premium](https://cdn.abplive.com/imagebank/Premium-ad-Icon.png)
ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ 2 ਹਫਤੇ ਬਾਅਦ ਹੋਵੇਗਾ ਰਿਲੀਜ਼, ਸਟੀਲ ਬੈਂਗਲਜ਼ ਤੇ ਬੁਰਨਾ ਬੁਆਏ ਨਾਲ ਕੋਲੈਬੋਰੇਸ਼ਨ
ਮੂਸੇਵਾਲਾ ਦਾ ਨਵਾਂ ਗਾਣਾ ਜਲਦ ਰਿਲੀਜ਼ ਹੋਣ ਵਾਲਾ ਹੈ। ਇਸ ਗਾਣੇ 'ਚ ਮੂਸੇਵਾਲਾ ਦੀ ਬੁਰਨਾ ਬੁਆਏ ਤੇ ਸਟੀਲ ਬੈਂਗਲਜ਼ ਦੀ ਕੋਲੈਬੋਰੇਸ਼ਨ ਹੋਈ ਸੀ। ਇਹ ਗਾਣਾ 2 ਹਫਤਿਆਂ ਬਾਅਦ ਰਿਲੀਜ਼ ਹੋ ਜਾਵੇਗਾ।
![ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ 2 ਹਫਤੇ ਬਾਅਦ ਹੋਵੇਗਾ ਰਿਲੀਜ਼, ਸਟੀਲ ਬੈਂਗਲਜ਼ ਤੇ ਬੁਰਨਾ ਬੁਆਏ ਨਾਲ ਕੋਲੈਬੋਰੇਸ਼ਨ sidhu moose wala new song to be released couple weeks later in collaboration with steel banglez and burna boy ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ 2 ਹਫਤੇ ਬਾਅਦ ਹੋਵੇਗਾ ਰਿਲੀਜ਼, ਸਟੀਲ ਬੈਂਗਲਜ਼ ਤੇ ਬੁਰਨਾ ਬੁਆਏ ਨਾਲ ਕੋਲੈਬੋਰੇਸ਼ਨ](https://feeds.abplive.com/onecms/images/uploaded-images/2023/01/24/39b36703919b3af159fd881f064d1b5c1674550550651469_original.jpg?impolicy=abp_cdn&imwidth=1200&height=675)
Sidhu Moose Wala New Song: ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ। ਮੂਸੇਵਾਲਾ ਦਾ ਨਵਾਂ ਗਾਣਾ ਜਲਦ ਰਿਲੀਜ਼ ਹੋਣ ਵਾਲਾ ਹੈ। ਇਸ ਗਾਣੇ 'ਚ ਮੂਸੇਵਾਲਾ ਦੀ ਬਰਨਾ ਬੁਆਏ ਤੇ ਸਟੀਲ ਬੈਂਗਲਜ਼ ਦੀ ਕੋਲੈਬੋਰੇਸ਼ਨ ਹੋਈ ਸੀ। ਇਹ ਗਾਣਾ 2 ਹਫਤਿਆਂ ਬਾਅਦ ਰਿਲੀਜ਼ ਹੋ ਜਾਵੇਗਾ।
ਇਹ ਵੀ ਪੜ੍ਹੋ: ਨੀਰੂ ਬਾਜਵਾ ਨੇ ਰਾਬੀਆ ਬਣ ਜਿੱਤਿਆ ਫੈਨਜ਼ ਦਾ ਦਿਲ, ਕਾਲਜ ਗਰਲ ਬਣ ਲੁੱਟੀ ਮਹਿਫਲ
ਇਸੇ ਸਿਲਸਿਲੇ 'ਚ ਕੁੱਝ ਮਹੀਨੇ ਪਹਿਲਾਂ ਮੂਸੇਵਾਲਾ ਦੇ ਮਾਤਾ ਪਿਤਾ ਇੰਗਲੈਂਡ ਗਏ ਹੋਏ ਸੀ ਅਤੇ ਬਰਨਾ ਬੁਆਏ ਤੇ ਸਟੀਲ ਬੈਂਗਲਜ਼ ਨਾਲ ਮੁਲਾਕਾਤ ਵੀ ਕੀਤੀ ਸੀ। ਇਸ ਤੋਂ ਬਾਅਦ ਸਟੀਲ ਬੈਂਗਲਜ਼ ਨੇ ਗਾਣਾ ਰਿਲੀਜ਼ ਕਰਨ ਦਾ ਐਲਾਨ ਕੀਤਾ ਸੀ।
ਸਟੀਲ ਬੈਂਗਲਜ਼ ਨੇ ਖ਼ੁਲਾਸਾ ਕੀਤਾ ਸੀ ਕਿ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅਤੇ ਬਰਨਾ ਬੁਆਏ ਦਾ ਗੀਤ 'ਮੇਰਾ ਨਾਂ' ਤਿਆਰ ਹੈ। ਉਸ ਸਮੇਂ ਇਸ ਗਾਣੇ ਦੀ ਰਿਲੀਜ਼ ਡੇਟ ਸਾਹਮਣੇ ਨਹੀਂ ਆਈ ਸੀ, ਪਰ ਹੁਣ ਗਾਣੇ ਨੂੰ 2 ਹਫਤਿਆਂ ਬਾਅਦ ਰਿਲੀਜ਼ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: 'ਕੈਰੀ ਆਨ ਜੱਟਾ 3' ਦਾ ਅਧਿਕਾਰਤ ਪੋਸਟਰ ਰਿਲੀਜ਼, 29 ਜੂਨ ਨੂੰ ਰਿਲੀਜ਼ ਲਈ ਤਿਆਰ
View this post on Instagram
ਦੱਸ ਦਈਏ ਕਿ ਸਟੀਲ ਬੈਂਗਲਜ਼ ਅਤੇ ਬਰਨਾ ਬੁਆਏ ਨੇ ਯੂਕੇ ਵਿੱਚ ਸਿੱਧੂ ਮੂਸੇਵਾਲਾ ਦੇ ਮਾਪਿਆਂ ਨਾਲ ਮੁਲਾਕਾਤ ਕੀਤੀ ਸੀ। ਇਸ ਦੇ ਨਾਲ ਹੀ ਸਟੀਲ ਨੇ ਸਿੱਧੂ ਦੇ ਅਗਲੇ ਗੀਤ “ਮੇਰਾ ਨਾਂ” ਦੀ ਘੋਸ਼ਣਾ ਕਰਦਿਆਂ ਸਿੱਧੂ ਦੇ ਮਾਪਿਆਂ ਨਾਲ ਮੁਲਾਕਾਤ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸੀ।
ਦੱਸ ਦਈਏ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕਤਲ ਕਰ ਦਿੱਤਾ ਗਿਆ ਸੀ। ਉਸ ਦੇ ਮਰਨ ਉਪਰੰਤ ਵੀ ਲੋਕਾਂ ਦੇ ਦਿਲਾਂ ਸਿੱਧੂ ਲਈ ਦੀਵਾਨਗੀ ਹੈ। ਉਸ ਦੇ ਕਈ ਗਾਣੇ ਮਰਨ ਤੋਂ ਬਾਅਦ ਰਿਲੀਜ਼ ਹੋ ਰਹੇ ਹਨ। ਉਨ੍ਹਾਂ ਵਿੱਚੋਂ ਇੱਕ ਗਾਣਾ 'ਮੇਰਾ ਨਾਂ' ਕੁੱਝ ਸਮੇਂ 'ਚ ਰਿਲੀਜ਼ ਹੋਣ ਜਾ ਰਿਹਾ ਹੈ।
ਇਹ ਵੀ ਪੜ੍ਹੋ: ਜਦੋਂ ਕਾਦਰ ਖਾਨ ਨੇ ਅਮਿਤਾਭ ਬੱਚਨ ਨੂੰ ਨਹੀਂ ਕਿਹਾ 'ਸਰ ਜੀ', ਅਮਿਤਾਭ ਨੇ ਫਿਲਮ 'ਚੋਂ ਕਢਵਾਇਆ ਸੀ ਬਾਹਰ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)