Honeymoon New Song: ਗਿੱਪੀ ਗਰੇਵਾਲ ਦੀ ਫ਼ਿਲਮ `ਹਨੀਮੂਨ` ਦਾ ਗਾਣਾ `ਹਿਪਨੋਟਾਇਜ਼` ਹੋਇਆ ਰਿਲੀਜ਼, ਦੇਖੋ ਵੀਡੀਓ
Gippy Grewal: ਗਿੱਪੀ ਗਰੇਵਾਲ ਨੇ ਆਪਣੀ ਫ਼ਿਲਮ `ਹਨੀਮੂਨ` ਦਾ ਇੱਕ ਹੋਰ ਗਾਣਾ ਰਿਲੀਜ਼ ਕਰ ਦਿੱਤਾ ਹੈ। ਜੀ ਹਾਂ, `ਹਿਪਨੋਟਾਇਜ਼` ਗਾਣਾ ਯੂਟਿਊਬ ਤੇ ਰਿਲੀਜ਼ ਹੋ ਗਿਆ ਹੈ। ਜਿਸ ਬਾਰੇ ਸਿੰਗਰ ਨੇ ਸੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕਰ ਜਾਣਕਾਰੀ ਦਿੱਤੀ
Gippy Grewal New Song Hypnotize: ਪੰਜਾਬੀ ਸਿੰਗਰ ਤੇ ਐਕਟਰ ਗਿੱਪੀ ਗਰੇਵਾਲ ਇੰਨੀਂ ਖੂਬ ਲਾਈਮਲਾਈਟ ;ਚ ਬਣੇ ਹੋਏ ਹਨ। ਉਨ੍ਹਾਂ ਦੀ ਫ਼ਿਲਮ `ਕੈਰੀ ਆਨ ਜੱਟਾ 3` ਦੀ ਸ਼ੂਟਿੰਗ ਮੁਕੰਮਲ ਹੋ ਗਈ ਹੈ। ਇਸ ਦੇ ਨਾਲ ਨਾਲ ਉਹ ਆਪਣੀ ਅਗਲੀ ਫ਼ਿਲਮ `ਹਨੀਮੂਨ` ਦੇ ਪ੍ਰਮੋਸ਼ਨ `ਚ ਵੀ ਰੁੱਝੇ ਹੋਏ ਹਨ। ਬੀਤੇ ਦਿਨੀਂ ਗਿੱਪੀ ਗਰੇਵਾਲ ਤੇ ਜੈਸਮੀਨ ਭਸੀਨ ਫ਼ਿਲਮ ਦੇ ਪ੍ਰਚਾਰ ਲਈ ਅੰਮ੍ਰਿਤਸਰ ਵਿੱਚ ਸਨ, ਜਿੱਥੇ ਦੋਵਾਂ ਨੇ ਖੂਬ ਜਲੇਬੀਆਂ ਖਾਧੀਆਂ।
ਇਸੇ ਦਰਮਿਆਨ ਗਿੱਪੀ ਗਰੇਵਾਲ ਨੇ ਆਪਣੀ ਫ਼ਿਲਮ `ਹਨੀਮੂਨ` ਦਾ ਇੱਕ ਹੋਰ ਗਾਣਾ ਰਿਲੀਜ਼ ਕਰ ਦਿੱਤਾ ਹੈ। ਜੀ ਹਾਂ, `ਹਿਪਨੋਟਾਇਜ਼` ਗਾਣਾ ਯੂਟਿਊਬ ਤੇ ਰਿਲੀਜ਼ ਹੋ ਗਿਆ ਹੈ। ਜਿਸ ਬਾਰੇ ਸਿੰਗਰ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਸ਼ੇਅਰ ਕਰ ਜਾਣਕਾਰੀ ਦਿੱਤੀ। ਦੱਸ ਦਈਏ ਕਿ ਇਸ ਗਾਣੇ ਨੂੰ ਗਿੱਪੀ ਗਰੇਵਾਲ ਦੇ ਨਾਲ ਨਾਲ ਸ਼ਿਪਰਾ ਗੋਇਲ ਨੇ ਆਪਣੇ ਸੁਰਾਂ ਦੇ ਨਾਲ ਸਜਾਇਆ ਹੈ। ਗੀਤ ਨੂੰ ਮਿਊਜ਼ਿਕ ਬੀ ਪਰਾਕ ਨੇ ਦਿਤਾ ਹੈ, ਜਦਕਿ ਗੀਤ ਦੇ ਬੋਲ ਜਾਨੀ ਨੇ ਲਿਖੇ ਹਨ। ਇਸ ਗੀਤ ਨੂੰ ਖਬਰ ਲਿਖੇ ਜਾਣ ਤੱਕ 53 ਹਜ਼ਾਰ ਤੋਂ ਜ਼ਿਆਦਾ ਲੋਕ ਦੇਖ ਚੁੱਕੇ ਹਨ। ਗੀਤ ਨੂੰ ਕਾਫ਼ੀ ਪਸੰਦ ਵੀ ਕੀਤਾ ਜਾ ਰਿਹਾ ਹੈ। ਇਸ ਦਾ ਅੰਦਾਜ਼ਾ ਗੀਤ ਦੇ ਹੇਠਾਂ ਕਮੈਂਟ ਦੇਖ ਕੇ ਲਗਾਇਆ ਜਾ ਸਕਦਾ ਹੈ।
View this post on Instagram
ਕਾਬਿਲੇਗ਼ੌਰ ਹੈ ਕਿ ਹਨੀਮੂਨ ਫ਼ਿਲਮ `ਚ ਜੈਸਮੀਨ ਭਸੀਨ, ਗਿੱਪੀ ਗਰੇਵਾਲ ਲੀਡ ਕਿਰਦਾਰਾਂ `ਚ ਨਜ਼ਰ ਆਉਣਗੇ। ਇਹ ਫ਼ਿਲਮ 25 ਅਕਤੂਬਰ ਨੂੰ ਸਿਨੇਮਾਘਰਾਂ `ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਫ਼ਿਲਮ ਦੇ ਗੀਤ ਇੱਕ ਇੱਕ ਕਰਕੇ ਰਿਲੀਜ਼ ਹੋ ਰਹੇ ਹਨ। ਹਾਲ ਹੀ `ਚ ਫ਼ਿਲਮ ਦਾ ਗਾਣਾ ਝਾਂਜਰ ਰਿਲੀਜ਼ ਹੋਇਆ ਸੀ। ਬੀ ਪਰਾਕ ਦੀ ਅਵਾਜ਼ ;`ਚ ਇਸ ਗੀਤ ਨੂੰ ਹੁਣ ਤੱਕ 85 ਲੱਖ ਲੋਕ ਦੇਖ ਚੁੱਕੇ ਹਨ।