![ABP Premium](https://cdn.abplive.com/imagebank/Premium-ad-Icon.png)
Gippy Grewal: ਗਿੱਪੀ ਗਰੇਵਾਲ ਨੂੰ ਬਲੈਕ ਸੂਟ 'ਚ ਦੇਖ ਫਿਦਾ ਹੋਈਆਂ ਫੀਮੇਲ ਫੈਨਜ਼, ਕਰ ਰਹੀਆਂ ਅਜਿਹੇ ਕਮੈਂਟਸ
Gippy Grewal Video : ਗਿੱਪੀ ਗਰੇਵਾਲ ਦੀ ਇੱਕ ਸੋਸ਼ਲ ਮੀਡੀਆ ਪੋਸਟ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਪੋਸਟ 'ਚ ਗਿੱਪੀ ਨੇ ਆਪਣੇ ਨਵੇਂ ਗਾਣੇ 'ਦਿਲ ਮੰਗਦਾ' 'ਤੇ ਰੀਲ ਬਣਾਈ ਹੈ।
![Gippy Grewal: ਗਿੱਪੀ ਗਰੇਵਾਲ ਨੂੰ ਬਲੈਕ ਸੂਟ 'ਚ ਦੇਖ ਫਿਦਾ ਹੋਈਆਂ ਫੀਮੇਲ ਫੈਨਜ਼, ਕਰ ਰਹੀਆਂ ਅਜਿਹੇ ਕਮੈਂਟਸ punjabi singer actor gippy grewal sizzles in black suit female fans shower him with immense love Gippy Grewal: ਗਿੱਪੀ ਗਰੇਵਾਲ ਨੂੰ ਬਲੈਕ ਸੂਟ 'ਚ ਦੇਖ ਫਿਦਾ ਹੋਈਆਂ ਫੀਮੇਲ ਫੈਨਜ਼, ਕਰ ਰਹੀਆਂ ਅਜਿਹੇ ਕਮੈਂਟਸ](https://feeds.abplive.com/onecms/images/uploaded-images/2023/08/22/6ac148b0caa3c0ad6a24cab942efcfc21692689355751469_original.png?impolicy=abp_cdn&imwidth=1200&height=675)
Gippy Grewal Video: ਪੰਜਾਬੀ ਸਿੰਗਰ ਤੇ ਐਕਟਰ ਗਿੱਪੀ ਗਰੇਵਾਲ ਇੰਨੀਂ ਦਿਨੀਂ ਲਗਾਤਾਰ ਸੁਰਖੀਆਂ 'ਚ ਬਣੇ ਹੋਏ ਹਨ। ਹਾਲ ਹੀ ਉਨ੍ਹਾਂ ਦੀ ਫਿਲਮ 'ਕੈਰੀ ਆਨ ਜੱਟਾ 3' ਨੇ ਇਤਿਹਾਸ ਰਚਿਆ ਹੈ। ਇਹ ਪੰਜਾਬੀ ਸਿਨੇਮਾ ਦੇ ਇਤਿਹਾਸ 'ਚ 100 ਕਰੋੜ ਕਮਾਈ ਕਰਨ ਵਾਲੀ ਪਹਿਲੀ ਪੰਜਾਬੀ ਫਿਲਮ ਹੈ। ਇਸ ਤੋਂ ਬਾਅਦ ਹੁਣ ਗਿੱਪੀ ਦੀ ਅਗਲੀ ਫਿਲਮ 'ਮੌਜਾਂ ਹੀ ਮੌਜਾਂ' ਵੀ ਜਲਦ ਰਿਲੀਜ਼ ਹੋਣ ਜਾ ਰਹੀ ਹੈ। ਇਹ ਫਿਲਮ 'ਚ ਗਿੱਪੀ ਗਰੇਵਾਲ ਮਾਡਲ ਤੇ ਅਦਾਕਾਰਾ ਤਨੂ ਗਰੇਵਾਲ ਦੇ ਨਾਲ ਰੋਮਾਂਸ ਕਰਦੇ ਨਜ਼ਰ ਆਉਣਗੇ।
ਇਹ ਵੀ ਪੜ੍ਹੋ: ਬੱਬੂ ਮਾਨ ਦਾ ਨਵਾਂ ਗਾਣਾ 'ਸ਼ੌਂਕ ਨਾਲ' ਹੋਇਆ ਰਿਲੀਜ਼, ਗਾਣੇ 'ਚ ਰੱਜ ਕੇ ਭੰਗੜਾ ਪਾਉਂਦੇ ਨਜ਼ਰ ਆਏ ਮਾਨ
ਇਸ ਤੋਂ ਪਹਿਲਾਂ ਗਿੱਪੀ ਗਰੇਵਾਲ ਦੀ ਇੱਕ ਸੋਸ਼ਲ ਮੀਡੀਆ ਪੋਸਟ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਪੋਸਟ 'ਚ ਗਿੱਪੀ ਨੇ ਆਪਣੇ ਨਵੇਂ ਗਾਣੇ 'ਦਿਲ ਮੰਗਦਾ' 'ਤੇ ਰੀਲ ਬਣਾਈ ਹੈ। ਨਵੀਂ ਰੀਲ 'ਚ ਗਿੱਪੀ ਬੇਹੱਦ ਹੈਂਡਸਮ ਲੱਗ ਰਹੇ ਹਨ। ਗਿੱਪੀ ਨੇ ਬਲੈਕ ਥ੍ਰੀ ਪੀਸ ਸੂਟ ਪਹਿਿਨਿਆ ਹੋਇਆ ਹੈ ਅਤੇ ਉਨ੍ਹਾਂ 'ਤੇ ਇਹ ਸੂਟ ਕਾਫੀ ਜਚ ਰਿਹਾ ਹੈ। ਵੀਡੀਓ 'ਚ ਗਿੱਪੀ ਗਰੇਵਾਲ ਦੇ ਕਾਤਿਲ ਅੰਦਾਜ਼ ਨੂੰ ਦੇਖ ਕੇ ਫੀਮੇਲ ਫੈਨਜ਼ ਆਪਣਾ ਦਿਲ ਹਾਰ ਬੈਠੀਆਂ ਹਨ। ਦੇਖੋ ਇਹ ਵੀਡੀਓ:
View this post on Instagram
ਫੀਮੇਲ ਫੈਨਜ਼ ਨੇ ਕਮੈਂਟ ਕਰ ਕੀਤੀ ਪਿਆਰ ਦੀ ਬਰਸਾਤ
ਦੱਸ ਦਈਏ ਕਿ ਗਿੱਪੀ ਦੇ ਇਸ ਵੀਡੀਓ ਨੂੰ ਫੀਮੇਲ ਫੈਨਜ਼ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ। ਉਹ ਗਿੱਪੀ ਦੀਆਂ ਵੀਡੀਓਜ਼ 'ਤੇ ਅੱਗ ਤੇ ਦਿਲ ਵਾਲੀ ਇਮੋਜੀਆਂ ਬਣਾ ਕੇ ਕਮੈਂਟ ਕਰ ਰਹੀਆਂ ਹਨ। ਦੇਖੋ ਇਹ ਕਮੈਂਟਸ:
ਕਾਬਿਲੇਗ਼ੌਰ ਹੈ ਕਿ ਗਿੱਪੀ ਗਰੇਵਾਲ ਦੀ ਫਿਲਮ 'ਮੌਜਾਂ ਹੀ ਮੌਜਾਂ' 20 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ 'ਚ ਗਿੱਪੀ ਤਨੂ ਗਰੇਵਾਲ ਨਾਲ ਐਕਟਿੰਗ ਕਰਦੇ ਨਜ਼ਰ ਆਉਣ ਵਾਲੇ ਹਨ। ਇਸ ਦੇ ਨਾਲ ਨਾਲ ਬਿਨੂੰ ਢਿੱਲੋਂ ਤੇ ਕਰਮਜੀਤ ਅਨਮੋਲ ਵੀ ਫਿਲਮ 'ਚ ਮੁੱਖ ਕਿਰਦਾਰਾਂ 'ਚ ਨਜ਼ਰ ਆਉਣਗੇ। ਇਸ ਤੋਂ ਪਹਿਲਾਂ ਬੀਤੇ ਦਿਨ ਯਾਨਿ ਸੋਮਵਾਰ ਨੂੰ ਫਿਲਮ ਦਾ ਪਹਿਲਾ ਗਾਣਾ 'ਦਿਲ ਮੰਗਦਾ' ਰਿਲੀਜ਼ ਹੋਇਆ, ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)