(Source: ECI/ABP News)
Jassie Gill: ਗਾਇਕ ਜੱਸੀ ਗਿੱਲ ਪੱਤਰਕਾਰਾਂ 'ਤੇ ਬੁਰੀ ਤਰ੍ਹਾਂ ਭੜਕੇ, ਸੋਸ਼ਲ ਮੀਡੀਆ 'ਤੇ ਵੀਡੀਓ ਹੋ ਰਿਹਾ ਵਾਇਰਲ
Jassie Gill Video: ਜੱਸੀ ਗਿੱਲ ਨੂੰ ਉਸ ਦੇ ਸ਼ਾਂਤ ਤੇ ਨਿਮਰ ਸੁਭਾਅ ਲਈ ਵੀ ਜਾਣਿਆ ਜਾਂਦਾ ਹੈ, ਪਰ ਹੁਣ ਜੱਸੀ ਗਿੱਲ ਦੀ ਇੱਕ ਅਜਿਹੀ ਵੀਡੀਓ ਸਾਹਮਣੇ ਆਈ ਹੈ, ਜਿਸ ਨੂੰ ਦੇਖਣ ਤੋਂ ਬਾਅਦ ਹਰ ਕੋਈ ਹੈਰਾਨ ਪਰੇਸ਼ਾਨ ਹੋ ਰਿਹਾ ਹੈ।
![Jassie Gill: ਗਾਇਕ ਜੱਸੀ ਗਿੱਲ ਪੱਤਰਕਾਰਾਂ 'ਤੇ ਬੁਰੀ ਤਰ੍ਹਾਂ ਭੜਕੇ, ਸੋਸ਼ਲ ਮੀਡੀਆ 'ਤੇ ਵੀਡੀਓ ਹੋ ਰਿਹਾ ਵਾਇਰਲ punjabi singer actor jassie gill shouted at media video going viral on social media Jassie Gill: ਗਾਇਕ ਜੱਸੀ ਗਿੱਲ ਪੱਤਰਕਾਰਾਂ 'ਤੇ ਬੁਰੀ ਤਰ੍ਹਾਂ ਭੜਕੇ, ਸੋਸ਼ਲ ਮੀਡੀਆ 'ਤੇ ਵੀਡੀਓ ਹੋ ਰਿਹਾ ਵਾਇਰਲ](https://feeds.abplive.com/onecms/images/uploaded-images/2023/06/26/fb1ab285e6c33da72918a3c0dd291d271687787621989469_original.png?impolicy=abp_cdn&imwidth=1200&height=675)
ਅਮੈਲੀਆ ਪੰਜਾਬੀ ਦੀ ਰਿਪੋਰਟ
Jassie Gill Viral Video: ਪੰਜਾਬੀ ਗਾਇਕ ਤੇ ਐਕਟਰ ਜੱਸੀ ਗਿੱਲ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਜੱਸੀ ਗਿੱਲ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ। ਇਹੀ ਨਹੀਂ ਜੱਸੀ ਉਨ੍ਹਾਂ ਕਲਾਕਾਰਾਂ ਵਿੱਚੋਂ ਇੱਕ ਹੈ, ਜਿਨ੍ਹਾਂ ਨੇ ਬਾਲੀਵੁੱਡ ਤੱਕ ਨਾਮ ਕਮਾਇਆ ਹੈ।
ਇਸ ਦੇ ਨਾਲ ਨਾਲ ਜੱਸੀ ਗਿੱਲ ਨੂੰ ਉਸ ਦੇ ਸ਼ਾਂਤ ਤੇ ਨਿਮਰ ਸੁਭਾਅ ਲਈ ਵੀ ਜਾਣਿਆ ਜਾਂਦਾ ਹੈ, ਪਰ ਹੁਣ ਜੱਸੀ ਗਿੱਲ ਦੀ ਇੱਕ ਅਜਿਹੀ ਵੀਡੀਓ ਸਾਹਮਣੇ ਆਈ ਹੈ, ਜਿਸ ਨੂੰ ਦੇਖਣ ਤੋਂ ਬਾਅਦ ਹਰ ਕੋਈ ਹੈਰਾਨ ਪਰੇਸ਼ਾਨ ਹੋ ਰਿਹਾ ਹੈ।
ਦਰਅਸਲ, ਜੱਸੀ ਗਿੱਲ ਘਰੋਂ ਬਾਹਰ ਆ ਰਹੇ ਹਨ ਅਤੇ ਇਸ ਦੌਰਾਨ ਗਾਇਕ ਨੂੰ ਪੱਤਰਕਾਰ ਘੇਰ ਲੈਂਦੇ ਹਨ ਅਤੇ ਉਨ੍ਹਾਂ ਤੋਂ ਪੁੱਛਦੇ ਹਨ ਕਿ 'ਜੱਸੀ ਜੀ ਤੁਹਾਡੀ ਅਗਲੀ ਫਿਲਮ ਕਿਹੜੀ ਆ ਰਹੀ ਹੈ?' ਇਸ 'ਤੇ ਜੱਸੀ ਭੜਕ ਜਾਂਦੇ ਹਨ ਅਤੇ ਕਹਿੰਦੇ ਹਨ ਕਿ "ਮੈਂ ਇਸ ਮਹੀਨੇ ਕੁੱਝ ਨਹੀਂ ਕਰ ਰਿਹਾ, ਪਲੀਜ਼ ਡੂ ਨੋਟ ਡਿਸਟਰਬ ਮੀ।" ਦੇਖੋ ਇਹ ਵੀਡੀਓ:
View this post on Instagram
ਫਿਲਮ ਦਾ ਪ੍ਰਚਾਰ ਕਰਨ ਲਈ ਜੱਸੀ ਨੇ ਕੀਤਾ ਪਬਲਿਿਸਟੀ ਸਟੰਟ!
ਦੱਸ ਦਈਏ ਕਿ ਜੱਸੀ ਗਿੱਲ ਦੀ ਅਗਲੀ ਫਿਲਮ ਜਲਦ ਆ ਰਹੀ ਹੈ। ਹੋ ਸਕਦਾ ਹੈ ਕਿ ਜੱਸੀ ਗਿੱਲ ਨੇ ਫਿਲਮ ਪ੍ਰਮੋਟ ਕਰਨ ਲਈ ਇਹ ਕੋਈ ਪਬਲੀਸਿਟੀ ਸਟੰਟ ਕੀਤਾ ਸੀ। ਕਿਉਂਕਿ ਜਿਸ ਲਹਿਜ਼ੇ ਨਾਲ ਉਹ ਬੋਲਦੇ ਨਜ਼ਰ ਆ ਰਹੇ ਹਨ, ਉਸ ਨੂੰ ਦੇਖ ਕੇ ਤਾਂ ਇੰਜ ਹੀ ਲੱਗਦਾ ਹੈ ਕਿ ਇਹ ਜ਼ਰੂਰ ਹੀ ਕੋਈ ਪਬਲੀਸਿਟੀ ਸਟੰਟ ਹੈ।
ਕਾਬਿਲੇਗ਼ੌਰ ਹੈ ਕਿ ਜੱਸੀ ਗਿੱਲ ਅਕਸਰ ਹੀ ਸੁਰਖੀਆਂ 'ਚ ਬਣੇ ਰਹਿੰਦੇ ਹਨ। ਉਹ ਹਾਲ ਹੀ ਦੂਜੀ ਵਾਰੀ ਪਿਤਾ ਬਣੇ ਹਨ। ਉਨ੍ਹਾਂ ਦੇ ਘਰ ਇੱਕ ਬੇਟੇ ਨੇ ਜਨਮ ਲਿਆ ਹੈ, ਜਿਸ ਦਾ ਨਾਮ ਗਾਇਕ ਨੇ ਜੈਜ਼ਵਿਨ ਗਿੱਲ ਰੱਖਿਆ ਹੈ। ਵਰਕਫਰੰਟ ਦੀ ਗੱਲ ਕਰੀਏ ਤਾਂ ਜੱਸੀ ਗਿੱਲ ਹਾਲ ਹੀ 'ਚ ਸਲਮਾਨ ਖਾਨ ਨਾਲ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' 'ਚ ਨਜ਼ਰ ਆਏ ਸੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)