Afsana Khan: ਅਫਸਾਨਾ ਖਾਨ ਬੌਸ ਲੇਡੀ ਦੇ ਅਵਤਾਰ 'ਚ ਆਈ ਵਾਪਸ, ਸ਼ੇਅਰ ਕੀਤਾ ਵੀਡੀਓ
Afsana Khan Video: ਅਫਸਾਨਾ ਖਾਨ ਮੁੜ ਤੋਂ ਆਪਣੇ ‘ਬੌਸ ਲੇਡੀ’ ਅਵਤਾਰ ‘ਚ ਵਾਪਸ ਆ ਗਈ ਹੈ। ਅਫਸਾਨਾ ਖਾਨ ਨੇ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ। ਜਿਸ ਵਿੱਚ ਉਹ ਵੈਸਟਰਨ ਸੂਟ ‘ਚ ਨਜ਼ਰ ਆ ਰਹੀ ਹੈ।
Afsana Khan New Post: ਪੰਜਾਬੀ ਗਾਇਕਾ ਅਫਸਾਨਾ ਖਾਨ ਪਿਛਲੇ ਕੁੱਝ ਦਿਨਾਂ ਤੋਂ ਲਗਾਤਾਰ ਸੁਰਖੀਆਂ ‘ਚ ਬਣੀ ਹੋਈ ਹੈ। ਉਸ ਕੋਲੋਂ ਹਾਲ ਹੀ ਕੇਂਦਰੀ ਜਾਂਚ ਏਜੰਸੀ ਐਨਆਈਏ ਨੇ ਮੂਸੇਵਾਲਾ ਕਤਲ ਕਾਂਡ ‘ਚ ਪੁੱਛਗਿੱਛ ਕੀਤੀ ਸੀ। ਜਿਸ ਕਰਕੇ ਉਹ ਕਾਫ਼ੀ ਸੁਰਖੀਆਂ ‘ਚ ਰਹੀ ਸੀ। ਇਸ ਤੋਂ ਬਾਅਦ ਮੀਡੀਆ ਵੱਲੋਂ ਉਸ ਬਾਰੇ ਗਲਤ ਕਵਰੇਜ ਕਰਨ ਤੇ ਖਬਰਾਂ ਛਾਪਣ ਕਰਕੇ ਵੀ ਉਹ ਥੋੜ੍ਹੀ ਪਰੇਸ਼ਾਨ ਸੀ। ਪਰ ਹੁਣ ਅਫਸਾਨਾ ਖਾਨ ਮੁੜ ਤੋਂ ਆਪਣੇ ‘ਬੌਸ ਲੇਡੀ’ ਅਵਤਾਰ ‘ਚ ਵਾਪਸ ਆ ਗਈ ਹੈ। ਅਫਸਾਨਾ ਖਾਨ ਨੇ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ। ਜਿਸ ਵਿੱਚ ਉਹ ਵੈਸਟਰਨ ਸੂਟ ‘ਚ ਨਜ਼ਰ ਆ ਰਹੀ ਹੈ। ਬੈਕਗਰਾਊਂਡ ‘ਚ ਸ਼ਾਹਰੁਖ ਖਾਨ ਦੀ ਫ਼ਿਲਮ ‘ਡੌਨ’ ਦਾ ਡਾਇਲੌਗ ਚੱਲ ਰਿਹਾ ਹੈ। ਅਫਸਾਨਾ ਦੀ ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਦੇਖੋ ਵੀਡੀਓ
View this post on Instagram
ਦੱਸ ਦਈਏ ਕਿ ਅਫਸਾਨਾ ਖਾਨ ਆਪਣੀ ਸੋਸ਼ਲ ਮੀਡੀਆ ਪੋਸਟਾਂ ਕਰਕੇ ਇੰਟਰਨੈੱਟ ਦੀ ਦੁਨੀਆ ‘ਤੇ ਛਾਈ ਰਹਿੰਦੀ ਹੈ। ਉਹ ਅਕਸਰ ਸੋਸ਼ਲ ਮੀਡੀਆ ‘ਤੇ ਕਾਫ਼ੀ ਐਕਟਿਵ ਰਹਿੰਦੀ ਹੈ। ਉਹ ਆਪਣੇ ਨਾਲ ਜੁੜੀ ਹਰ ਅਪਡੇਟ ਫ਼ੈਨਜ਼ ਨਾਲ ਸ਼ੇਅਰ ਕਰਦੀ ਹੈ। ਉਸ ਦੀ ਸੋਸ਼ਲ ਮੀਡੀਆ ‘ਤੇ ਜ਼ਬਰਦਸਤ ਫੈਨ ਫਾਲੋਇੰਗ ਹੈ। ਇਕੱਲੇ ਇੰਸਟਾਗ੍ਰਾਮ ‘ਤੇ ਉਸ ਦੇ 1.7 ਮਿਲੀਅਨ ਯਾਨਿ 17 ਲੱਖ ਫਾਲੋਅਰਜ਼ ਹਨ।
ਕਾਬਿਲੇਗ਼ੌਰ ਹੈ ਕਿ ਅਫਸਾਨਾ ਖਾਨ ਦਾ ਹਾਲ ਹੀ ‘ਚ ‘ਓਏ ਮੱਖਣਾ’ ਫ਼ਿਲਮ ਦਾ ਗਾਣਾ ‘ਲੱਖ ਲੱਖ ਵਧਾਈਆਂ’ ਰਿਲੀਜ਼ ਹੋਇਆ ਹੈ। ਇਹ ਗਾਣਾ ਉਸ ਨੇ ਆਪਣੇ ਪਤੀ ਸਾਜ਼ ਨਾਲ ਮਿਲ ਕੇ ਗਾਇਆ ਹੈ। ਵਿਆਹ ਦੇ ਇਸ ਗੀਤ ਨੂੰ ਲੋਕ ਖੂਬ ਪਸੰਦ ਕਰ ਰਹੇ ਹਨ ਅਤੇ ਇਸ ਗਾਣੇ ‘ਤੇ ਖੂਬ ਰੀਲਾਂ ਵੀ ਬਣਾਈਆਂ ਜਾ ਰਹੀਆਂ ਹਨ।