ਮਾਲਦੀਵ `ਚ ਛੁੱਟੀਆਂ ਮਨਾ ਰਹੇ ਹਨ ਪੰਜਾਬੀ ਸਿੰਗਰ ਤੇ ਐਕਟਰ ਐਮੀ ਵਿਰਕ, ਦੇਖੋ ਤਸਵੀਰਾਂ
Ammy Virk In Maldives: ਐਮੀ ਵਿਰਕ ਕੰਮ ਤੋਂ ਥੋੜਾ ਫ਼ਰੀ ਹੋ ਕੇ ਮਾਲਦੀਵ `ਚ ਚਿੱਲ ਕਰ ਰਹੇ ਹਨ। ਜੀ ਹਾਂ, ਐਮੀ ਵਿਰਕ ਮਾਲਦੀਵ ਵਿੱਚ ਛੁੱਟੀਆਂ ਮਨਾ ਰਹੇ ਹਨ। ਉਥੋਂ ਆਪਣੇ ਫ਼ੈਨਜ਼ ਨਾਲ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਲਗਾਤਾਰ ਸ਼ੇਅਰ ਕਰ ਰਹੇ ਹਨ।
ਪੰਜਾਬੀ ਸਿੰਗਰ ਤੇ ਐਕਟਰ ਐਮੀ ਵਿਰਕ ਦੇ ਲੱਖਾਂ ਦੀ ਗਿਣਤੀ `ਚ ਫ਼ੈਨਜ਼ ਹਨ, ਜੋ ਪੂਰੀ ਦੁਨੀਆ `ਚ ਵਸਦੇ ਹਨ। ਵਿਰਕ ਸੋਸ਼ਲ ਮੀਡੀਆ `ਤੇ ਖਾਸੇ ਐਕਟਿਵ ਰਹਿੰਦੇ ਹਨ। ਉਹ ਆਪਣੇ ਨਾਲ ਜੁੜੀ ਹਰ ਛੋਟੀ ਵੱਡੀ ਅਪਡੇਟ ਆਪਣੇ ਫ਼ੈਨਜ਼ ਨਾਲ ਜ਼ਰੂਰ ਸ਼ੇਅਰ ਕਰਦੇ ਹਨ।
ਇੰਨੀਂ ਦਿਨੀਂ ਐਮੀ ਵਿਰਕ ਕੰਮ ਤੋਂ ਥੋੜਾ ਫ਼ਰੀ ਹੋ ਕੇ ਮਾਲਦੀਵ `ਚ ਚਿੱਲ ਕਰ ਰਹੇ ਹਨ। ਜੀ ਹਾਂ, ਐਮੀ ਵਿਰਕ ਮਾਲਦੀਵ ਵਿੱਚ ਛੁੱਟੀਆਂ ਮਨਾ ਰਹੇ ਹਨ। ਉਥੋਂ ਆਪਣੇ ਫ਼ੈਨਜ਼ ਨਾਲ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਲਗਾਤਾਰ ਸ਼ੇਅਰ ਕਰ ਰਹੇ ਹਨ।
ਉਨ੍ਹਾਂ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ `ਤੇ ਆਪਣੇ ਮਾਲਦੀਵ ਟਰਿਪ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਕਿ ਬੇਹੱਦ ਖੂਬਸੂਰਤ ਹਨ।
View this post on Instagram
ਤਸਵੀਰਾਂ `ਚ ਐਮੀ ਪੂਲ ਸਾਈਡ `ਤੇ ਬੈਠੇ ਡਰਿੰਕ ਕਰ ਰਹੇ ਹਨ।
ਹੋਰਨਾਂ ਤਸਵੀਰਾਂ `ਚ ਐਮੀ ਨੇ ਸਮੁੰਦਰ ਦਾ ਸ਼ਾਨਦਾਰ ਵਿਉ ਆਪਣੇ ਫ਼ੈਨਜ਼ ਨੂੰ ਦਿਖਾਇਆ ਹੈ।
ਇੱਕ ਤਸਵੀਰ `ਚ ਐਮੀ ਵਿਰਕ ਝੂਲੇ ਤੇ ਬੈਠੇ ਨਜ਼ਰ ਆ ਰਹੇ ਹਨ।
ਉਨ੍ਹਾਂ ਦੇ ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਕਾਫ਼ੀ ਪਿਆਰ ਦੇ ਰਹੇ ਹਨ।
ਦਸ ਦਈਏ ਕਿ ਹਾਲ ਹੀ `ਚ ਐਮੀ ਵਿਰਕ ਦੀਆਂ ਫ਼ਿਲਮਾਂ ਸ਼ੇਰ ਬੱਗਾ ਤੇ ਬਾਜਰੇ ਦਾ ਸਿੱਟਾ ਰਿਲੀਜ਼ ਹੋਈਆਂ ਸਨ। ਇਨ੍ਹਾਂ ਫ਼ਿਲਮਾਂ ਦੀ ਸਫ਼ਲਤਾ ਤੋਂ ਵਿਰਕ ਕਾਫ਼ੀ ਖੁਸ਼ ਨਜ਼ਰ ਆ ਰਹੇ ਹਨ। ਇਸ ਤੋਂ ਬਾਅਦ ਉਹ ਮਾਲਦੀਵ `ਚ ਛੁੱਟੀਆਂ ਮਨਾਉਣ ਲਈ ਪਹੁੰਚੇ ਹਨ।
ਵਰਕਫ਼ਰੰਟ ਦੀ ਗੱਲ ਕਰੀਏ ਤਾਂ ਐਮੀ ਵਿਰਕ ਦੀ ਫ਼ਿਲਮ ਲੌਂਗ ਲਾਚੀ 2 ਜਲਦ ਰਿਲੀਜ਼ ਹੋਣ ਜਾ ਰਹੀ ਹੈ। ਜਿਸ ਦਾ ਪੋਸਟਰ ਵੀ ਹਾਲ ਹੀ ਵਿੱਚ ਰਿਲੀਜ਼ ਕੀਤਾ ਗਿਆ ਹੈ। ਇਸ ਫ਼ਿਲਮ `ਚ ਨੀਰੂ ਬਾਜਵਾ, ਅੰਬਰਦੀਪ ਸਿੰਘ ਵੀ ਮੁੱਖ ਕਿਰਦਾਰਾਂ `ਚ ਨਜ਼ਰ ਆ ਰਹੇ ਹਨ।