Ashish Sehgal: ਗਾਇਕ ਆਸ਼ੀਸ਼ ਸਹਿਗਲ ਦਾ ਗਾਣਾ 'ਨਾਰਾਜ਼ਗੀ' ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਖੂਬ ਪਸੰਦ
Ashish Sehgal New Song: ਆਸ਼ੀਸ਼ ਸਹਿਗਲ ਦਾ ਨਵਾਂ ਗਾਣਾ 'ਨਾਰਾਜ਼ਗੀ' ਹਾਲ ਹੀ 'ਚ ਰਿਲੀਜ਼ ਹੋਇਆ ਹੈ। ਜੋ ਕਿ ਦਰਸ਼ਕਾਂ ਦੀ ਪਸੰਦ ਬਣਿਆ ਹੋਇਆ ਹੈ।

Ashish Sehgal Narazgi Out Now: ਆਸ਼ੀਸ਼ ਸਹਿਗਲ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਉੱਭਰਦਾ ਹੋਇਆ ਸਿਤਾਰਾ ਹੈ। ਉਸ ਨੇ ਆਪਣੇ ਹੁਣ ਤੱਕ ਦੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਕਈ ਬੇਹਤਰੀਨ ਗਾਣੇ ਦਿੱਤੇ ਹਨ। ਇਹੀ ਨਹੀਂ ਉਹ ਕਈ ਵੱਡੇ ਬਾਲੀਵੁੱਡ ਪ੍ਰੋਜੈਕਟਾਂ ਦਾ ਹਿੱਸਾ ਵੀ ਰਿਹਾ ਹੈ। ਉਸ ਦੇ ਕਮਾਲ ਦੇ ਟੈਲੇਂਟ ਤੋਂ ਹਰ ਕੋਈ ਜਾਣੂ ਹੈ।
ਇੰਨੀਂ ਦਿਨੀਂ ਆਸ਼ੀਸ਼ ਸਹਿਗਲ ਫਿਰ ਤੋਂ ਸੁਰਖੀਆਂ 'ਚ ਬਣਿਆ ਹੋਇਆ ਹੈ। ਦਰਅਸਲ, ਗਾਇਕ ਦਾ ਨਵਾਂ ਗਾਣਾ 'ਨਾਰਾਜ਼ਗੀ' ਹਾਲ ਹੀ 'ਚ ਰਿਲੀਜ਼ ਹੋਇਆ ਹੈ। ਜੋ ਕਿ ਦਰਸ਼ਕਾਂ ਦੀ ਪਸੰਦ ਬਣਿਆ ਹੋਇਆ ਹੈ। ਇਹ ਇੱਕ ਰੋਮਾਂਟਿਕ ਗਾਣਾ ਹੈ, ਜਿਸ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਗੀਤ 'ਚ ਆਸ਼ੀਸ਼ ਦੀ ਆਵਾਜ਼ ਦੀ ਤੁਲਨਾ ਬਾਲੀਵੁੱਡ ਸਿੰਗਰ ਆਤਿਫ ਅਸਲਮ ਨਾਲ ਕੀਤੀ ਜਾ ਰਹੀ ਹੈ। ਇਸ ਦੇ ਨਾਲ ਨਾਲ ਗੀਤ ਦੇ ਬੋਲ ਵੀ ਦਿਲ ਨੂੰ ਛੂਹ ਲੈਣ ਵਾਲੇ ਹਨ। ਜਿਵੇਂ ਕਿ ਤੁਸੀਂ ਗੀਤ ਦੇ ਟਾਈਟਲ ਤੋਂ ਹੀ ਇਹ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਗਾਣੇ 'ਚ ਇੱਕ ਆਸ਼ਿਕ ਆਪਣੀ ਮਹਿਬੂਬਾ ਨੂੰ ਮਨਾਉਣ ਦੀ ਤੇ ਉਸ ਦੀ ਨਾਰਾਜ਼ਗੀ ਦੂਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਨਾਰਾਜ਼ਗੀਿ ਗਾਣੇ ਬਾਰੇ ਗੱਲ ਕਰੀਏ ਤਾਂ ਇਸ ਗਾਣੇ ਨੂੰ ਖੁਦ ਨੂੰ ਕੰਪੋਜ਼ ਕੀਤਾ ਤੇ ਆਪਣੀ ਆਵਾਜ਼ ਦਿੱਤੀ ਹੈ। ਦੇਖੋ ਇਹ ਗੀਤ:
View this post on Instagram
ਦੇਖੋ ਪੂਰਾ ਗਾਣਾ:
ਕਾਬਿਲੇਗ਼ੌਰ ਹੈ ਕਿ ਆਸ਼ੀਸ਼ ਸਹਿਗਲ ਨੇ ਏਆਰ ਰਹਿਮਾਨ ਦੇ ਮਿਊਜ਼ਿਕ ਸਕੂਲ ਕੇਐਮ ਮਿਊਜ਼ਿਕ ਕੰਜ਼ਰਵੇਟਰੀ ਤੋਂ ਸਿਖਲਾਈ ਲਈ ਹੈ। ਉਹ ਕਈ ਬਾਲੀਵੱੁਡ ਪ੍ਰੋਜੈਕਟ ਜਿਵੇਂ, ਦਬੰਗ 3, ਡੈਡੀ, ਨਾਨੂ ਕੀ ਜਾਨੂ ਤੇ ਪਾਗਲਪੰਤੀ ਵਰਗੀਆਂ ਫਿਲਮਾਂ 'ਚ ਅਸਿਸਟੈਂਟ ਮਿਊਜ਼ਿਕ ਡਾਇਰੈਕਟਰ ਵਜੋਂ ਕੰਮ ਕਰ ਚੁੱਕਿਆ ਹੈ।




















