(Source: ECI/ABP News)
B Praak: ਬੀ ਪਰਾਕ ਪੱਤਰ ਅਦਬ ਦੇ ਸਕੂਲ ਦੇ ਪਹਿਲੇ ਦਿਨ ਹੋਏ ਭਾਵੁਕ, ਸੋਸ਼ਲ ਮੀਡੀਆ 'ਤੇ ਵੀਡੀਓ ਸ਼ੇਅਰ ਕਰ ਕਹੀ ਇਹ ਗੱਲ
B Praak Video: ਬੀ ਪਰਾਕ ਨੇ ਆਪਣੇ ਬੇਟੇ ਅਦਬ ਦਾ ਸਕੂਲ 'ਚ ਦਾਖਲਾ ਕਰਾਇਆ ਹੈ। ਇਸ ਦੇ ਨਾਲ ਨਾਲ ਗਾਇਕ ਨੇ ਸੋਸ਼ਲ ਮੀਡੀਆ 'ਤੇ ਪੁੱਤਰ ਦੇ ਸਕੂਲ ਦੇ ਪਹਿਲੇ ਦਿਨ ਦੀ ਵੀਡੀਓ ਵੀ ਸ਼ੇਅਰ ਕੀਤੀ।
![B Praak: ਬੀ ਪਰਾਕ ਪੱਤਰ ਅਦਬ ਦੇ ਸਕੂਲ ਦੇ ਪਹਿਲੇ ਦਿਨ ਹੋਏ ਭਾਵੁਕ, ਸੋਸ਼ਲ ਮੀਡੀਆ 'ਤੇ ਵੀਡੀਓ ਸ਼ੇਅਰ ਕਰ ਕਹੀ ਇਹ ਗੱਲ punjabi singer b praak son adabb s school first day singer shares video on social media watch here B Praak: ਬੀ ਪਰਾਕ ਪੱਤਰ ਅਦਬ ਦੇ ਸਕੂਲ ਦੇ ਪਹਿਲੇ ਦਿਨ ਹੋਏ ਭਾਵੁਕ, ਸੋਸ਼ਲ ਮੀਡੀਆ 'ਤੇ ਵੀਡੀਓ ਸ਼ੇਅਰ ਕਰ ਕਹੀ ਇਹ ਗੱਲ](https://feeds.abplive.com/onecms/images/uploaded-images/2023/03/28/b0603f386d541ce91169d7642391a6771680003752550469_original.jpg?impolicy=abp_cdn&imwidth=1200&height=675)
B Praak Video: ਪੰਜਾਬੀ ਗਾਇਕ ਤੇ ਸੰਗੀਤਕਾਰ ਬੀ ਪਰਾਕ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਬੀ ਪਰਾਕ ਨੇ ਪੰਜਾਬੀ ਇੰਡਸਟਰੀ ਦੇ ਨਾਲ ਨਾਲ ਬਾਲੀਵੁੱਡ 'ਚ ਵੀ ਨਾਮ ਕਮਾਇਆ ਹੈ। ਇਸ ਦੇ ਨਾਲ ਨਾਲ ਬੀ ਪਰਾਕ ਪਰਫੈਕਟ ਫੈਮਿਲੀ ਮੈਨ ਵੀ ਹਨ। ਉਹ ਅਕਸਰ ਸੋਸ਼ਲ ਮੀਡੀਆ 'ਤੇ ਆਪਣੇ ਪਰਵਿਾਰ ਦੇ ਨਾਲ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ।
ਹਾਲ ਹੀ ਬੀ ਪਰਾਕ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣ ਰਹੀ ਹੈ। ਬੀ ਪਰਾਕ ਨੇ ਆਪਣੇ ਬੇਟੇ ਅਦਬ ਦਾ ਸਕੂਲ 'ਚ ਦਾਖਲਾ ਕਰਾਇਆ ਹੈ। ਇਸ ਦੇ ਨਾਲ ਨਾਲ ਗਾਇਕ ਨੇ ਸੋਸ਼ਲ ਮੀਡੀਆ 'ਤੇ ਪੁੱਤਰ ਦੇ ਸਕੂਲ ਦੇ ਪਹਿਲੇ ਦਿਨ ਦੀ ਵੀਡੀਓ ਵੀ ਸ਼ੇਅਰ ਕੀਤੀ ਹੈ, ਜਿਸ ਵਿੱਚ ਅਦਬ ਸਕੂਲ ਵਿੱਚ ਕਾਫੀ ਜ਼ਿਆਦਾ ਐਕਸਾਇਟਡ ਨਜ਼ਰ ਆ ਰਿਹਾ ਹੈ। ਬੀ ਪਰਾਕ ਨੇ ਇਹ ਵੀਡੀਓ ਸ਼ੇਅਰ ਕਰਦਿਆਂ ਕੈਪਸ਼ਨ ਲਿਖੀ, 'ਅਦਬ ਦਾ ਸਕੂਲ 'ਚ ਪਹਿਲਾ ਦਿਨ। ਮੇਰੀਆਂ ਅੱਖਾਂ 'ਚ ਖੁਸ਼ੀ ਦੇ ਹੰਝੂ। ਆਈ ਲਵ ਯੂ, ਮੈਨੂੰ ਪਤਾ ਤੂੰ ਸਾਡਾ ਸਿਰ ਮਾਣ ਨਾਲ ਉੱਚਾ ਕਰੇਗਾ।' ਫੈਨਜ਼ ਇਸ ਵੀਡੀਓ 'ਤੇ ਕਮੈਂਟ ਕਰਕੇ ਅਦਬ 'ਤੇ ਖੂਬ ਪਿਆਰ ਦੀ ਬਰਸਾਤ ਕਰ ਰਹੇ ਹਨ। ਦੇਖੋ ਇਹ ਵੀਡੀਓ;
View this post on Instagram
ਕਾਬਿਲੇਗ਼ੌਰ ਹੈ ਕਿ ਹਾਲ ਹੀ ਵਿੱਚ ਬੀ ਪਰਾਕ ਦਾ ਗੀਤ 'ਆਧਾ ਮੈਂ ਆਧੀ ਵੋ' ਰਿਲੀਜ਼ ਹੋਇਆ। ਜਿਸ ਨੂੰ ਫੈਨਜ਼ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਦੱਸ ਦੇਈਏ ਕਿ ਪੰਜਾਬੀ ਗਾਇਕ ਨੇ ਬਾਲੀਵੁੱਡ ਸਿੰਘਮ ਅਜੇ ਦੇਵਗਨ ਦੀ ਫਿਲਮ ਭੋਲਾ ਵਿੱਚ ਇਸ ਗੀਤ ਨੂੰ ਆਪਣੀ ਆਵਾਜ਼ ਦਿੱਤੀ ਹੈ। ਇਸ ਤੋਂ ਇਲਾਵਾ ਬੀ ਪਰਾਕ ਫੈਨਜ਼ ਲਈ ਬਹੁਤ ਜਲਦ ਨਵੇਂ ਪ੍ਰੋਜੈਕਟਸ ਲਿਆ ਸਕਦੇ ਹਨ।
ਇਹ ਵੀ ਪੜ੍ਹੋ: ਪਰੀਨਿਤੀ ਚੋਪੜਾ ਤੇ ਰਾਘਵ ਚੱਢਾ ਨੇ ਕਰ ਲਈ ਮੰਗਣੀ? 'ਆਪ' ਸਾਂਸਦ ਨੇ ਜੋੜੇ ਨੂੰ ਦਿੱਤੀ ਵਧਾਈ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)