Babbu Mann: ਬੱਬੂ ਮਾਨ ਪੰਜਾਬੀ ਇੰਡਸਟਰੀ ਦਾ ਸਭ ਤੋਂ ਹੰਕਾਰੀ ਕਲਾਕਾਰ, ਜਾਣੋ ਸਿੱਧੂ ਮੂਸੇਵਾਲਾ ਦੇ ਫੈਨ ਨੇ ਕਿਉਂ ਕਹੀ ਇਹ ਗੱਲ
Sidhu Moose Wala Fans: ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਛਾਈ ਹੋਈ ਹੈ। ਇਸ ਵੀਡੀਓ 'ਚ ਸਿੱਧੂ ਮੂਸੇਵਾਲਾ ਦਾ ਇੱਕ ਫੈਨ ਨਜ਼ਰ ਆ ਰਿਹਾ ਹੈ। ਉਹ ਦਰਅਸਲ, ਬੱਬੂ ਮਾਨ ਬਾਰੇ ਬੋਲਦਾ ਨਜ਼ਰ ਆ ਰਿਹਾ ਹੈ।

Sidhu Moose Wala Fan On Babbu Maan: ਪੰਜਾਬੀ ਗਾਇਕ ਬੱਬੂ ਮਾਨ ਕਿਸੇ ਜਾਣ ਪਛਾਣ ਦੇ ਮੋਹਤਾਜ ਨਹੀਂ ਹਨ। ਉਹ ਪਿਛਲੇ ਤਕਰੀਬਨ ਢਾਈ-ਤਿੰਨ ਦਹਾਕਿਆਂ ਤੋਂ ਪੰਜਾਬੀ ਇੰਡਸਟਰੀ 'ਤੇ ਰਾਜ ਕਰ ਰਹੇ ਹਨ। ਉਨ੍ਹਾਂ ਨੇ ਆਪਣੇ ਕਰੀਅਰ 'ਚ ਇੰਡਸਟਰੀ ਨੂੰ ਇੱਕ ਤੋਂ ਇੱਕ ਵਧ ਕੇ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ।
ਪਰ ਇੰਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਛਾਈ ਹੋਈ ਹੈ। ਇਸ ਵੀਡੀਓ 'ਚ ਸਿੱਧੂ ਮੂਸੇਵਾਲਾ ਦਾ ਇੱਕ ਫੈਨ ਨਜ਼ਰ ਆ ਰਿਹਾ ਹੈ। ਉਹ ਦਰਅਸਲ, ਬੱਬੂ ਮਾਨ ਬਾਰੇ ਬੋਲਦਾ ਨਜ਼ਰ ਆ ਰਿਹਾ ਹੈ। ਉਸ ਨੇ ਬੱਬੂ ਮਾਨ ਬਾਰੇ ਅਜਿਹੀ ਗੱਕ ਕਹਿ ਦਿੱਤੀ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ।
ਸਿੱਧੂ ਮੂਸੇਵਾਲਾ ਦੇ ਫੈਨ ਨੇ ਕਿਹਾ, 'ਇੰਡਸਟਰੀ ਦਾ ਸਭ ਤੋਂ ਹੰਕਾਰੀ ਬੰਦਾ ਬੱਬੂ ਮਾਨ ਹੈ। ਜਦੋਂ ਵੀ ਕੋਈ ਫੈਨ ਉਸ ਨੂੰ ਮਿਲਣ ਜਾਂਦਾ ਤਾਂ ਉਹ ਉਸ ਨੂੰ ਕਦੇ ਨਹੀਂ ਮਿਲਦਾ ਅਤੇ ਬੁਰੀ ਤਰ੍ਹਾਂ ਧੱਕੇ ਮਾਰਦਾ। ਤੁਸੀਂ ਕਈ ਸਾਰੀਆਂ ਵੀਡੀਓਜ਼ 'ਚ ਦੇਖਿਆ। ਦੂਜੇ ਪਾਸੇ, ਸਿੱਧੂ ਮੂਸੇਵਾਲਾ ਨੂੰ ਕਦੇ ਵੀ ਕੋਈ ਵੀ ਜਾ ਕੇ ਮਿਲ ਲੈਂਦਾ ਸੀ। ਉਸ ਨੇ ਕਦੇ ਵੀ ਹੰਕਾਰ ਨਹੀਂ ਕੀਤਾ।' ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਸਿੱਧੂ ਮੂਸੇਵਾਲਾ ਨੂੰ ਪੰਜਾਬੀ ਇੰਡਸਟਰੀ ਦਾ ਸਭ ਤੋਂ ਨਿਮਰ ਸੁਭਾਅ ਦਾ ਕਲਾਕਾਰ ਕਿਹਾ ਜਾਂਦਾ ਹੈ। ਉਹ ਆਪਣੇ ਕਰੀਅਰ 'ਚ ਜਿੰਨਾ ਕਾਮਯਾਬ ਸੀ। ਉਨ੍ਹਾਂ ਹੀ ਉਹ ਨਿਮਾਣੇ ਸੁਭਾਅ ਦਾ ਸੀ। ਪਰ ਬਦਕਿਸਮਤੀ ਦੇ ਨਾਲ ਸਿੱਧੂ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਦੀ ਮੌਤ ਤੋਂ ਬਾਅਦ ਉਸ ਦਾ ਪਰਿਵਾਰ ਤੇ ਚਾਹੁਣ ਵਾਲੇ ਅੱਜ ਵੀ ਉਸ ਦੇ ਲਈ ਇਨਸਾਫ ਦੀ ਮੰਗ ਕਰਦੇ ਹਨ।





















