Diljit Dosanjh: ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਵੱਡੇ ਪਰਦੇ ‘ਤੇ ਰੋਮਾਂਸ ਕਰਦੇ ਆਉਣਗੇ ਨਜ਼ਰ, ਜਾਣੋ ਫ਼ਿਲਮ ਦੀ ਰਿਲੀਜ਼ ਡੇਟ
DIljit Dosanjh Nimrat Khaira: ਦਿਲਜੀਤ ਦੋਸਾਂਝ ਅਤੇ ਨਿਮਰਿਤ ਖਹਿਰਾ ਦੀ ਫਿਲਮ ਜੋੜੀ ਦੀ ਰਿਲੀਜ਼ ਡੇਟ ਦਾ ਐਲਾਨ ਹੋ ਚੁੱਕਿਆ ਹੈ। ਜਿਸਦਾ ਪ੍ਰਸ਼ੰਸ਼ਕਾਂ ਨੂੰ ਵੀ ਬੇਸਬਰੀ ਨਾਲ ਇੰਤਜ਼ਾਰ ਸੀ, ਉਹ ਹੁਣ ਖਤਮ ਹੋ ਗਿਆ ਹੈ।
Diljit Dosanjh-Nimrat Khaira Movie Jodi: ਪੰਜਾਬੀ ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ (Diljit Dosanjh) ਅਤੇ ਨਿਮਰਿਤ ਖਹਿਰਾ (Nimrat Khaira) ਦੀ ਫਿਲਮ ਜੋੜੀ (Jodi) ਦੀ ਰਿਲੀਜ਼ ਡੇਟ ਦਾ ਐਲਾਨ ਹੋ ਚੁੱਕਿਆ ਹੈ। ਜਿਸਦਾ ਪ੍ਰਸ਼ੰਸ਼ਕਾਂ ਨੂੰ ਵੀ ਬੇਸਬਰੀ ਨਾਲ ਇੰਤਜ਼ਾਰ ਸੀ, ਉਹ ਹੁਣ ਖਤਮ ਹੋ ਗਿਆ ਹੈ। ਕਲਾਕਾਰਾਂ ਵੱਲੋਂ ਪਹਿਲਾਂ ਫਿਲਮ ਵਿੱਚ ਉਨ੍ਹਾਂ ਦੀ ਝਲਕ ਦੀਆਂ ਕਈ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਗਈਆਂ ਸੀ। ਜਿਨ੍ਹਾਂ ਨੂੰ ਦੇਖ ਦਰਸ਼ਕਾਂ ਵਿੱਚ ਦੋਵਾਂ ਦੀ ਫਿਲਮ ਨੂੰ ਲੈ ਉਤਸ਼ਾਹ ਵੱਧ ਗਿਆ ਸੀ। ਫਿਲਹਾਲ ਪ੍ਰਸ਼ੰਸ਼ਕ ਫਿਲਮ ਦੇ ਪੋਸਟਰ ਉੱਪਰ ਕਮੈਂਟ ਕਰ ਆਪਣੀ ਖੁਸ਼ੀ ਜ਼ਾਹਿਰ ਕਰ ਰਹੇ ਹਨ।
ਦਿਲਜੀਤ ਦੋਸਾਂਝ ਵੱਲੋਂ ਫਿਲਮ ਦਾ ਪੋਸਟ ਸ਼ੇਅਰ ਕਰਦੇ ਹੋਏ ਰਿਲੀਜ਼ ਡੇਟ ਦਾ ਐਲਾਨ ਕੀਤਾ ਗਿਆ ਹੈ। ਜਿਸ ਵਿੱਚ ਉਨ੍ਹਾਂ ਨੇ ਫਿਲਮ ਦੀ ਬਾਕੀ ਟੀਮ ਨੂੰ ਵੀ ਟੈਗ ਕੀਤਾ ਹੈ। ਦਸ ਦਈਏ ਕਿ ਦਿਲਜੀਤ ਤੇ ਨਿਮਰਤ ਸਟਾਰਰ ਇਹ ਫਿਲਮ ਅਗਲੇ ਸਾਲ ਯਾਨਿ 5 ਮਈ 2023 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ।
ਜਾਣਕਾਰੀ ਲਈ ਦੱਸ ਦੇਈਏ ਕਿ ਅੰਬਰਦੀਪ ਸਿੰਘ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਇਸ ਫਿਲਮ ਨੂੰ ਅਮਰਿੰਦਰ ਗਿੱਲ ਅਤੇ ਕਾਰਜ ਗਿੱਲ ਦੁਆਰਾ ਬੈਂਕਰੋਲ ਕੀਤਾ ਜਾ ਰਿਹਾ ਹੈ। ਇਹ ਸਾਲ 2020 ਵਿੱਚ ਰਿਲੀਜ਼ ਹੋਣੀ ਸੀ ਪਰ ਕੋਰੋਨਾ ਮਹਾਂਮਾਰੀ ਦੇ ਚੱਲਦੇ ਇਸਦੀ ਰਿਲੀਜ਼ ਡੇਟ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਇਸ ਪੀਰੀਅਡ-ਅਧਾਰਿਤ ਡਰਾਮਾ ਫਿਲਮ ਵਿੱਚ ਦਰਸ਼ਕਾਂ ਨੂੰ ਕਾਮੇਡੀ, ਰੋਮਾਂਸ ਸਣੇ ਹੋਰ ਵੀ ਬਹੁਤ ਕੁਝ ਦੇਖਣ ਨੂੰ ਮਿਲੇਗਾ।
View this post on Instagram
ਕਾਬਿਲੇਗ਼ੌਰ ਹੈ ਕਿ ਦਿਲਜੀਤ ਦੋਸਾਂਝ ਆਖਰੀ ਵਾਰ ਫਿਲਮ ‘ਬਾਬੇ ਭੰਗੜਾ ਪਾਉਂਦੇ ਨੇ’ ਫਿਲਮ ‘ਚ ਸਰਗੁਣ ਮਹਿਤਾ ਨਾਲ ਨਜ਼ਰ ਆਏ ਸੀ। ਇਸ ਤੋਂ ਬਾਅਦ ਹੁਣ ਦਿਲਜੀਤ ਨੇ ਆਪਣੀ ਨਵੀਂ ਫਿਲਮ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਦਿਲਜੀਤ ਜਲਦ ਹੀ ਭਾਰਤ ਟੂਰ ਕਰਨ ਜਾ ਰਹੇ ਹਨ। ਉਨ੍ਹਾਂ ਦਾ ਪਹਿਲਾ ਸ਼ੋਅ 9 ਦਸੰਬਰ ਨੂੰ ਮੁੰਬਈ ‘ਚ ਹੋਵੇਗਾ। ਇਸ ਨੂੰ ਲੈਕੇ ਦਿਲਜੀਤ ਹੀ ਨਹੀਂ, ਬਲਕਿ ਉਨ੍ਹਾਂ ਦੇ ਫੈਨਜ਼ ਵੀ ਕਾਫੀ ਐਕਸਾਇਟਡ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ: ਜੈਸਮੀਨ ਸੈਂਡਲਾਸ ਨਾਨਕੇ ਘਰ ਜਾ ਕੇ ਮਸਤੀ ਕਰਦੀ ਆਈ ਨਜ਼ਰ, ਤਸਵੀਰਾਂ ਕੀਤੀਆਂ ਸ਼ੇਅਰ