ਸਿੱਧੂ ਮੂਸੇਵਾਲਾ ਨੂੰ ਲੈਕੇ ਦਿਲਜੀਤ ਦੋਸਾਂਝ ਦੇ ਬਿਆਨ ‘ਤੇ ਭਖੀ ਸਿਆਸਤ. ਸੁਖਬੀਰ ਬਾਦਲ ਨੇ ਕਹੀ ਇਹ ਗੱਲ
Sukhbir Badal Diljit Dosanjh: ਦਿਲਜੀਤ ਦੇ ਇਸ ਬਿਆਨ ਤੋਂ ਬਾਅਦ ਸਿਆਸਤ ਭਖਦੀ ਹੋਈ ਨਜ਼ਰ ਆ ਰਹੀ ਹੈ। ਅਕਾਲੀ ਸੁਪਰੀਮੋ ਸੁਖਬੀਰ ਬਾਦਲ ਨੇ ਇਸ ਬਾਰੇ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕੀਤੀ ਹੈ
Sukhbir Badal On Diljit Dosanjh Statement: ਪੰਜਾਬੀ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਹਾਲ ਹੀ ‘ਚ ਭਾਰਤ ਪਰਤੇ ਹਨ। ਭਾਰਤ ਪਰਤਦੇ ਹੀ ਦੋਸਾਂਝ ਸੁਰਖੀਆਂ ‘ਚ ਆ ਗਏ ਹਨ। ਉਨ੍ਹਾਂ ਦੇ ਸੁਰਖੀਆਂ ‘ਚ ਆਉਣ ਦੀ ਵਜ੍ਹਾ ਹੈ ਉਨ੍ਹਾਂ ਦਾ ਬਿਆਨ ਜੋ ਉਨ੍ਹਾਂ ਨੇ ਬੀਤੇ ਦਿਨੀਂ ਸਿੱਧੂ ਮੂਸੇਵਾਲਾ ਨੂੰ ਲੈਕੇ ਦਿਤਾ ਸੀ। ਦਰਅਸਲ, ਇੱਕ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਦਿਲਜੀਤ ਨੇ ਕਿਹਾ ਸਿੱਧੂ ਮੂਸੇਵਾਲਾ ਦਾ ਕਤਲ ਸਰਕਾਰ ਦੀ ਨਾਲਾਇਕੀ ਦਾ ਨਤੀਜਾ ਸੀ।
ਹੁਣ ਦਿਲਜੀਤ ਦੇ ਇਸ ਬਿਆਨ ਤੋਂ ਬਾਅਦ ਸਿਆਸਤ ਭਖਦੀ ਹੋਈ ਨਜ਼ਰ ਆ ਰਹੀ ਹੈ। ਅਕਾਲੀ ਸੁਪਰੀਮੋ ਸੁਖਬੀਰ ਬਾਦਲ ਨੇ ਇਸ ਬਾਰੇ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ ਵਿੱਚ ਸੁਖਬੀਰ ਦਿਲਜੀਤ ਦੇ ਬਿਆਨ ਨੂੰ ਸਮਰਥਨ ਦਿੰਦੇ ਨਜ਼ਰ ਆ ਰਹੇ ਹਨ। ਸੁਖਬੀਰ ਬਾਦਲ ਨੇ ਕਿਹਾ ਕਿ ‘ਸਿੱਧੂ ਮੂਸੇਵਾਲਾ ਕਤਲਕਾਂਡ ਨੂੰ ਲੈਕੇ ਦਿੱਤੇ ਦਿਲਜੀਤ ਦੋਸਾਂਝ ਦੇ ਬਿਆਨ ਨਾਲ ਮੈਂ ਸਹਿਮਤ ਹਾਂ। ਉਸ ਨੇ ਸਹੀ ਕਿਹਾ ਕਿ ਇਹ 100 ਪਰਸੈਂਟ ਸਰਕਾਰ ਦੀ ਨਾਲਾਇਕੀ ਹੈ। ਪੰਜਾਬ ਨੇ ਆਪਣਾ ਇੱਕ ਨੌਜਵਾਨ, ਸਫਲ ਤੇ ਪਿਆਰਾ ਬੱਚਾ ਖੋਹ ਦਿੱਤਾ ਹੈ। ਪਹਿਲਾਂ ਸਰਕਾਰ ਨੇ ਮੂਸੇਵਾਲਾ ਦੀ ਸਕਿਉਰਟੀ ਘਟਾਈ ਫਿਰ ਉਸ ਗੱਲ ਨੂੰ ਮੀਡੀਆ ‘ਚ ਲੀਕ ਕੀਤਾ।’ ਇਸ ਪੋਸਟ ਵਿੱਚ ਸੁਖਬੀਰ ਬਾਦਲ ਨੇ ਭਗਵੰਤ ਮਾਨ ਨੂੰ ਟੈਗ ਵੀ ਕੀਤਾ ਹੈ।
On #SidhuMooseWala's killing, @diljitdosanjh rightly says, "Sarkar Ki Nalayki Hai 100 %."
— Sukhbir Singh Badal (@officeofssbadal) December 4, 2022
Punjab lost a much loved, young and aspiring son.
Fix responsibility for the withdrawal of his security & leak of that info to the media @BhagwantMann. pic.twitter.com/yD0v0Ob1oW
ਦਸ ਦਈਏ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕਤਲ ਕਰ ਦਿੱਤਾ ਗਿਆ ਸੀ। ਹਾਲ ਹੀ ‘ਚ ਮੂਸੇਵਾਲਾ ਕਤਲ ਨੂੰ ਲੈਕੇ ਇਹ ਅਪਡੇਟ ਸਾਹਮਣੇ ਆਈ ਸੀ ਉਸ ਦੇ ਕਤਲ ਦਾ ਮਾਸਟਰ ਮਾਈਂਡ ਗੋਲਡੀ ਬਰਾੜ ਕੈਲੀਫੋਰਨੀਆ ਤੋਂ ਗ੍ਰਿਫਤਾਰ ਹੋਇਆ ਹੈ। ਇਸ ਸਬੰਧੀ ਪੰਜਾਬ ਸਰਕਾਰ ਨੇ ਬਿਆਨ ਵੀ ਜਾਰੀ ਕੀਤਾ ਸੀ ਕਿ ਉਸ ਨੂੰ ਜਲਦ ਹੀ ਪੰਜਾਬ ਲਿਆਂਦਾ ਜਾਵੇਗਾ।