Diljit Dosanjh: ਸੰਘਰਸ਼ ਦੇ ਦਿਨਾਂ 'ਚ ਰੋਂਦੇ ਰਹਿੰਦੇ ਸੀ ਦਿਲਜੀਤ ਦੋਸਾਂਝ, ਵੀਡੀਓ 'ਚ ਬੋਲੇ- 'ਮੈਂ ਰੱਬ ਨਾਲ ਲੜਦਾ ਹੁੰਦਾ ਸੀ...'
Diljit Dosanjh Video: ਦਿਲਜੀਤ ਅੱਜ ਜਿਸ ਮੁਕਾਮ 'ਤੇ ਹਨ, ਉੱਥੇ ਪਹੁੰਚਣਾ ਹਰ ਸੰਘਰਸ਼ ਕਰਦੇ ਕਲਾਕਾਰ ਦਾ ਸੁਪਨਾ ਹੁੰਦਾ ਹੈ। ਪਰ ਕੀ ਤੁਹਾਨੂੰ ਪਤਾ ਹੈ ਕਿ ਕੋਈ ਉਹ ਵੀ ਸਮਾਂ ਸੀ, ਜਦੋਂ ਦਿਲਜੀਤ ਜ਼ਬਰਦਸਤ ਸੰਘਰਸ਼ 'ਚੋਂ ਗੁਜ਼ਰ ਰਹੇ ਸੀ।
Diljit Dosanjh Struggle Story: ਪੰਜਾਬੀ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਪਿਛਲੇ ਕਾਫੀ ਸਮੇਂ ਤੋਂ ਸੁਰਖੀਆਂ 'ਚ ਬਣੇ ਹੋਏ ਹਨ। ਦਿਲਜੀਤ ਨੇ ਆਪਣੇ ਨਾਂ ਨੂੰ ਬਿਲਕੁਲ ਸਹੀ ਸਾਬਤ ਕਰ ਦਿਖਾਇਆ ਹੈ। ਉਹ ਪੂਰੀ ਦੁਨੀਆ 'ਚ ਗਲੋਬਲ ਆਈਕਨ ਬਣ ਕੇ ਉੱਭਰੇ ਹਨ। ਦਿਲਜੀਤ ਨੇ ਹਾਲ ਹੀ 'ਚ ਅਨੰਤ ਰਾਧਿਕਾ ਦੇ ਪ੍ਰੀ ਵੈਡਿੰਗ 'ਚ ਲਾਈਵ ਪਰਫਾਰਮੈਂਸ ਵੀ ਦਿੱਤੀ ਸੀ। ਇਸ ਦੇ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਹਾਲੇ ਤੱਕ ਛਾਏ ਹੋਏ ਹਨ।
ਦਿਲਜੀਤ ਅੱਜ ਜਿਸ ਮੁਕਾਮ 'ਤੇ ਹਨ, ਉੱਥੇ ਪਹੁੰਚਣਾ ਹਰ ਸੰਘਰਸ਼ ਕਰਦੇ ਕਲਾਕਾਰ ਦਾ ਸੁਪਨਾ ਹੁੰਦਾ ਹੈ। ਪਰ ਕੀ ਤੁਹਾਨੂੰ ਪਤਾ ਹੈ ਕਿ ਕੋਈ ਉਹ ਵੀ ਸਮਾਂ ਸੀ, ਜਦੋਂ ਦਿਲਜੀਤ ਜ਼ਬਰਦਸਤ ਸੰਘਰਸ਼ 'ਚੋਂ ਗੁਜ਼ਰ ਰਹੇ ਸੀ। ਦਿਲਜੀਤ ਨੇ ਇੱਕ ਵਾਰ ਖੁਦ ਇਸ ਦਾ ਜ਼ਿਕਰ ਕੀਤਾ ਸੀ। ਉਹ ਇੱਕ ਇੰਟਰਵਿਊ 'ਚ ਬੋਲੇ ਸੀ, 'ਮੈਂ ਸੰਘਰਸ਼ ਦੇ ਦਿਨਾਂ 'ਚ ਰੋਂਦਾ ਹੁੰਦਾ ਸੀ। ਮੈਂ ਹਰ ਰੋਜ਼ ਰੋਂਦਾ ਸੀ, ਕਿ ਮੈਨੂੰ ਸਫਲਤਾ ਕਿਉਂ ਨਹੀਂ ਮਿਲ ਰਹੀ, ਕਿਉਂਕਿ ਮੇਰਾ ਨਹੀਂ ਹੋ ਰਿਹਾ। ਫਿਰ ਮੈਂ ਰੱਬ ਨਾਲ ਵੀ ਲੜਨ ਲੱਗ ਪਿਆ। ਮੇਰੀ ਜ਼ਿੱਦ ਸੀ ਕਿ ਮੈਂ ਕਰਕੇ ਵਿਖਾਉਣਾ। ਸੰਘਰਸ਼ ਦੇ ਦਿਨਾਂ 'ਚ ਮੈਂ ਕਾਮਯਾਬੀ ਲਈ ਪਾਗਲ ਜਿਹਾ ਹੋ ਗਿਆ ਸੀ ਕਿ ਰੱਬ ਨਾਲ ਵੀ ਲੜਨ ਲੱਗ ਗਿਆ ਸੀ। ਮੈਂ ਰੋਜ਼ ਰੱਬ ਨੂੰ ਰਾਹ 'ਤੇ ਤੁਰਿਆ ਜਾਂਦਾ ਬੋਲਦਾ ਹੁੰਦਾ ਸੀ ਕਿ ਅੱਜ ਵੀ ਤੂੰ ਮੇਰੀ ਨਹੀਂ ਸੁਣੀ।' ਬਾਕੀ ਤੁਸੀਂ ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਦਿਲਜੀਤ ਦੋਸਾਂਝ ਨੇ ਇਸ ਮੁਕਾਮ ਤੱਕ ਪਹੁੰਚਣ ਲਈ ਜੀਤੋੜ ਮੇਹਨਤ ਤੇ ਸੰਘਰਸ਼ ਕੀਤਾ ਹੈ। ਇਸ ਦੇ ਬਾਵਜੂਦ ਦਿਲਜੀਤ ਨੇ ਕਦੇ ਵੀ ਕਾਮਯਾਬੀ ਦਾ ਨਾਜਾਇਜ਼ ਫਾਇਦਾ ਨਹੀਂ ਚੁੱਕਿਆ। ਦਿਲਜੀਤ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੇ ਸ਼ਰਾਬ ਜਾਂ ਨਸ਼ੇ ਨੂੰ ਹੱਥ ਤੱਕ ਨਹੀਂ ਲਾਉਂਦੇ ਕਿਉਂਕਿ ਉਨ੍ਹਾਂ ਨੇ ਆਪਣੀ ਮਾਂ ਨਾਲ ਵਾਅਦਾ ਕੀਤਾ ਹੋਇਆ ਹੈ। ਵਰਕਫਰੰਟ ਦੀ ਗੱਲ ਕਰੀਏ ਤਾਂ ਦਿਲਜੀਤ ਦੋਸਾਂਝ ਦੀ ਫਿਲਮ 'ਚਮਕੀਲਾ' ਅਗਲੇ ਮਹੀਨੇ ਯਾਨਿ 12 ਅਪ੍ਰੈਲ ਨੂੰ ਨੈੱਟਫਲਿਕਸ 'ਤੇ ਰਿਲੀਜ਼ ਹੋਣ ਜਾ ਰਹੀ ਹੈ।