(Source: ECI/ABP News/ABP Majha)
ਪੰਜਾਬੀ ਗਾਇਕ ਜੀ ਖਾਨ ਖਿਲਾਫ਼ ਤੇਜ਼ ਹੋਇਆ ਸੰਘਰਸ਼, ਹਿੰਦੂ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਸੱਟ ਪਹੁੰਚਾਉਣ ਦਾ ਹੈ ਮਾਮਲਾ
G Khan Controversy: ਜੀ ਖਾਨ ਮੰਦਰ ਪਹੁੰਚਿਆ ਤਾਂ ਉਸ ਨੂੰ ਦੇਖ ਕੇ ਹਿੰਦੂ ਜਥੇਬੰਦੀਆਂ ਭੜਕ ਗਈਆਂ। ਜਿਸ ਨੂੰ ਦੇਖ ਕੇ ਇੰਜ ਲੱਗ ਰਿਹਾ ਸੀ ਪ੍ਰਦਰਸ਼ਨਕਾਰੀ ਜੀ ਖਾਨ ਨੂੰ ਮੁਆਫ਼ੀ ਦੇਣ ਦੇ ਮੂਡ `ਚ ਨਹੀਂ ਹਨ।
Punjabi Singer G Khan: ਪੰਜਾਬੀ ਗਾਇਕ ਜੀ ਖਾਨ (G Khan) ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ। ਗਣਪਤੀ ਵਿਸਰਜਨ ਵਿੱਚ ਅਸ਼ਲੀਲ ਗੀਤ ਗਾਉਣ ਤੋਂ ਬਾਅਦ ਲੋਕਾਂ ਦੁਆਰਾ ਲਗਾਤਾਰ ਕਲਾਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ। ਹਾਲ ਵਿੱਚ ਲੋਕਾਂ ਵਿੱਚ ਫਿਰ ਤੋਂ ਇਸ ਮਾਮਲੇ ਨੂੰ ਲੈ ਕੇ ਵਿਰੋਧ ਦੀ ਭਾਵਨਾ ਦੇਖੀ ਗਈ। ਦਸ ਦਈਏ ਕਿ ਇਹ ਮਾਮਲਾ ਗਣਪਤੀ ਵਿਸਰਜਨ ਪ੍ਰੋਗਰਾਮ ਦੌਰਾਨ ਅਸ਼ਲੀਲ ਗਾਣਾ ਗਾਉਣ ਦਾ ਹੈ। ਜਦੋਂ ਇਸ ਸਬੰਧੀ ਵਿਵਾਦ ਭਖਣ ਲੱਗਿਆ ਤਾਂ ਜੀ ਖਾਨ ਨੇ ਐਲਾਨ ਕੀਤਾ ਉਹ ਖੁਦ ਮੰਦਰ ਜਾ ਕੇ ਨਤਮਸਤਕ ਹੋਵੇਗਾ ਅਤੇ ਹਿੰਦੂ ਭਾਈਚਾਰੇ ਤੋਂ ਮੁਆਫ਼ੀ ਮੰਗੇਗਾ। ਜਦੋਂ ਜੀ ਖਾਨ ਮੰਦਰ ਪਹੁੰਚਿਆ ਤਾਂ ਉਸ ਨੂੰ ਦੇਖ ਕੇ ਹਿੰਦੂ ਜਥੇਬੰਦੀਆਂ ਭੜਕ ਗਈਆਂ। ਜਿਸ ਨੂੰ ਦੇਖ ਕੇ ਇੰਜ ਲੱਗ ਰਿਹਾ ਸੀ ਪ੍ਰਦਰਸ਼ਨਕਾਰੀ ਜੀ ਖਾਨ ਨੂੰ ਮੁਆਫ਼ੀ ਦੇਣ ਦੇ ਮੂਡ `ਚ ਨਹੀਂ ਹਨ।
ਜੀ ਖਾਨ ਨਾਲ ਕੀਤੀ ਗਈ ਕੁੱਟਮਾਰ ਦੀ ਕੋਸ਼ਿਸ਼
ਜਾਣਕਾਰੀ ਮੁਤਾਬਿਕ ਸ਼ਿਵ ਸੈਨਾ ਪੰਜਾਬ ਦੀ ਤਰਫੋਂ ਗਾਇਕ ਨੂੰ ਮਾਫੀ ਦੇਣ ਲਈ ਸਾਂਗਲਾ ਦੇ ਸ਼ਿਵਾਲਾ ਮੰਦਰ ਵਿੱਚ ਬੁਲਾਇਆ ਗਿਆ ਸੀ। ਉਸਨੇ ਮੰਦਰ ਦੇ ਪ੍ਰਬੰਧਕ ਮਹੰਤ ਨਰਾਇਣ ਪੁਰੀ ਦੇ ਸਾਹਮਣੇ ਸਾਰੇ ਹਿੰਦੂਆਂ ਤੋਂ ਮੁਆਫੀ ਵੀ ਮੰਗੀ ਸੀ। ਪਰ ਬਾਅਦ ਵਿੱਚ ਹਿੰਦੂਆਂ ਦਾ ਇੱਕ ਹੋਰ ਸਮੂਹ ਬਾਹਰ ਇਕੱਠਾ ਹੋਣਾ ਸ਼ੁਰੂ ਹੋ ਗਿਆ। ਜਿਉਂ ਹੀ ਜੀ ਖਾਨ ਉੱਥੋਂ ਜਾਣ ਲਈ ਕਾਰ ਵਿੱਚ ਬੈਠੇ ਤਾਂ ਉਨ੍ਹਾਂ ਦਾ ਵਿਰੋਧ ਸ਼ੁਰੂ ਹੋ ਗਿਆ। ਉਸ ਨਾਲ ਕੁੱਟਮਾਰ ਦੀ ਕੋਸ਼ਿਸ਼ ਵੀ ਕੀਤੀ ਗਈ। ਬਾਅਦ 'ਚ ਸ਼ਿਵ ਸੈਨਾ ਪੰਜਾਬ ਦੇ ਕੁਝ ਨੇਤਾਵਾਂ ਅਤੇ ਹੋਰ ਹਿੰਦੂ ਸੰਗਠਨਾਂ ਦੇ ਲੋਕਾਂ 'ਚ ਤਕਰਾਰ ਹੋ ਗਈ ਅਤੇ ਇਕ-ਦੂਜੇ 'ਤੇ ਪਥਰਾਅ ਵੀ ਕੀਤਾ ਗਿਆ, ਇੰਨਾ ਹੀ ਨਹੀਂ ਇਕ ਦੂਜੇ 'ਤੇ ਲਾਠੀਆਂ ਨਾਲ ਹਮਲਾ ਵੀ ਕੀਤਾ ਗਿਆ। ਇਸ ਤੋਂ ਬਾਅਦ ਮੌਕੇ 'ਤੇ ਵੱਡੀ ਗਿਣਤੀ 'ਚ ਲੋਕ ਇਕੱਠੇ ਹੋ ਰਹੇ ਹਨ ਅਤੇ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਦੋਵਾਂ ਧਿਰਾਂ ਦੇ ਆਗੂਆਂ ਨੂੰ ਮਨਾਉਣ ਦੇ ਯਤਨ ਕੀਤੇ ਜਾ ਰਹੇ ਹਨ।
ਉੱਧਰ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼ਿਵ ਸੈਨਾ ਪੰਜਾਬ ਦੇ ਚੇਅਰਮੈਨ ਰਾਜੀਵ ਟੰਡਨ ਨੇ ਕਿਹਾ ਕਿ ਮੰਦਿਰ 'ਚ ਨਾਅਰੇ ਲਗਾਉਣਾ ਹਿੰਦੂ ਧਰਮ ਦਾ ਨਿਰਾਦਰ ਹੈ। ਜੀ ਖਾਨ ਖਿਲਾਫ ਸ਼ਿਕਾਇਤ ਸ਼ਿਵ ਸੈਨਾ ਪੰਜਾਬ ਨੇ ਦਿੱਤੀ ਸੀ। ਇਸ ਤੋਂ ਬਾਅਦ ਜੀ ਖਾਨ ਸਾਂਗਲਾ ਸ਼ਿਵਾਲਾ ਵਿਖੇ ਆਏ ਅਤੇ ਭਗਵਾਨ ਭੋਲੇ ਸ਼ੰਕਰ ਦੇ ਚਰਨਾਂ ਵਿੱਚ ਮੱਥਾ ਟੇਕਣ ਲਈ ਕਿਹਾ।
ਜੇ ਕੋਈ ਰੱਬ ਦੇ ਦਰਬਾਰ ਵਿੱਚ ਮਾਫੀ ਮੰਗਣ ਆ ਰਿਹਾ ਹੈ ਤਾਂ ਅਸੀਂ ਉਸਨੂੰ ਕਿਵੇਂ ਰੋਕ ਸਕਦੇ ਹਾਂ। ਦੂਜੇ ਪਾਸੇ ਦੋ ਦਿਨ ਪਹਿਲਾਂ ਪਰਫਾਰਮ ਕਰਨ ਆਏ ਲੋਕਾਂ ਦੇ ਘਰ ਦੇ ਨੇੜੇ ਹੀ ਜੀ ਖਾਨ ਕਰੀਬ 3 ਘੰਟੇ ਸਮਾਗਮ ਵਿੱਚ ਗਾਉਂਦੇ ਹੋਏ ਗਏ ਹਨ। ਜੇਕਰ ਖਾਨ ਨੇ ਇਸ ਦਾ ਵਿਰੋਧ ਕਰਨਾ ਸੀ ਤਾਂ ਉਹ ਉੱਥੇ ਵੀ ਕਰ ਸਕਦਾ ਸੀ। ਮੰਦਰ ਵਿੱਚ ਆਉਣਾ, ਨਾਅਰੇਬਾਜ਼ੀ ਕਰਨਾ ਅਤੇ ਗਾਲ੍ਹਾਂ ਕੱਢਣਾ ਗੁਨਾਹ ਹੈ। ਇਸ ਕਾਰਨ ਸ਼ਿਵ ਸੈਨਾ ਪੰਜਾਬ ਵੱਲੋਂ ਪੁਲੀਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਜਾ ਰਹੀ ਹੈ।
ਕਾਬਿਲੇਗੌਰ ਹੈ ਕਿ ਲੁਧਿਆਣਾ ਸਮਾਗਮ ਵਿੱਚ ਜੀ ਖਾਨ ਨੇ ਕੁਝ ਪੰਜਾਬੀ ਗੀਤ ਜਿਵੇਂ ਕਿ 'ਪੈਗ ਮੋਟੇ-ਮੋਟੇ ਲਾ ਕੇ ਹਾਣ ਦੀਏ, ਤੇਰੇ ਵਿਚਰ ਵੱਜਣ ਨੂ ਜੀ ਕਰਦਾ', 'ਚੋਲੀ ਕੇ ਪੀਛੇ ਕਿਆ ਹੈ' ਪੇਸ਼ ਕੀਤੇ, ਜਿਨ੍ਹਾਂ ਨੇ ਵਿਵਾਦ ਛੇੜ ਦਿੱਤਾ। ਸ਼ਿਵ ਸੈਨਾ ਨੇ ਇਹ ਵੀ ਕਿਹਾ ਕਿ ਜੇਕਰ ਲੋੜ ਪਈ ਤਾਂ ਪੂਰੇ ਪੰਜਾਬ ਵਿੱਚ ਜੀ ਖਾਨ ਦਾ ਕੋਈ ਸ਼ੋਅ ਨਹੀਂ ਹੋਣ ਦਿੱਤਾ ਜਾਵੇਗਾ।