(Source: ECI/ABP News)
Sonam Bajwa: ਪੰਜਾਬੀ ਗਾਇਕ ਜੀ ਖਾਨ ਨੇ ਸੋਨਮ ਬਾਜਵਾ ਲਈ ਕੀਤਾ ਪਿਆਰ ਦਾ ਇਜ਼ਹਾਰ, ਸੋਨਮ ਦੇ ਸ਼ੋਅ ‘ਚ ਕਹੀ ਇਹ ਗੱਲ
G Khan Confesses His Love For Sonam Bajwa: ਸੋਨਮ ਬਾਜਵਾ ਸ਼ੋਅ ਵਿੱਚ ਸ਼ਰਮ ਨਾਲ ਉਦੋਂ ਲਾਲ ਹੋ ਗਈ, ਜਦੋਂ ਜੀ ਖਾਨ ਨੇ ਸੋਨਮ ਲਈ ਆਪਣੇ ਪਿਆਰ ਦਾ ਇਜ਼ਹਾਰ ਕੀਤਾ।
![Sonam Bajwa: ਪੰਜਾਬੀ ਗਾਇਕ ਜੀ ਖਾਨ ਨੇ ਸੋਨਮ ਬਾਜਵਾ ਲਈ ਕੀਤਾ ਪਿਆਰ ਦਾ ਇਜ਼ਹਾਰ, ਸੋਨਮ ਦੇ ਸ਼ੋਅ ‘ਚ ਕਹੀ ਇਹ ਗੱਲ punjabi singer g khan on dil diyan gallan 2 confesses his love for sonam bajwa says sonam main tera aashiq Sonam Bajwa: ਪੰਜਾਬੀ ਗਾਇਕ ਜੀ ਖਾਨ ਨੇ ਸੋਨਮ ਬਾਜਵਾ ਲਈ ਕੀਤਾ ਪਿਆਰ ਦਾ ਇਜ਼ਹਾਰ, ਸੋਨਮ ਦੇ ਸ਼ੋਅ ‘ਚ ਕਹੀ ਇਹ ਗੱਲ](https://feeds.abplive.com/onecms/images/uploaded-images/2022/11/26/920097d90f9df81aefe7c1d0c49544851669462855474469_original.jpg?impolicy=abp_cdn&imwidth=1200&height=675)
Sonam Bajwa G Khan: ਪੰਜਾਬੀ ਅਦਾਕਾਰਾ ਸੋਨਮ ਬਾਜਵਾ ਆਪਣੇ ਸ਼ੋਅ ‘ਦਿਲ ਦੀਆਂ ਗੱਲਾਂ 2’ ਕਰਕੇ ਖੂਬ ਚਰਚਾ ਖੱਟ ਰਹੀ ਹੈ। ਇਸ ਸ਼ੋਅ ‘ਚ ਹਰ ਵੀਕੈਂਡ ਨਵੇਂ ਮਹਿਮਾਨ ਆਉਂਦੇ ਹਨ। ਉਹ ਸੋਨਮ ਦੇ ਨਾਲ ਸ਼ੋਅ ਆਪਣੇ ਦਿਲ ਦੀਆਂ ਗੱਲਾਂ ਤਾਂ ਕਰਦੇ ਹੀ ਹਨ, ਨਾਲ ਹੀ ਖੂਬ ਮਸਤੀ ਵੀ ਕਰਦੇ ਹਨ। ਇਸੇ ਤਰ੍ਹਾਂ ਕੱਲ੍ਹ ਯਾਨਿ 27 ਨਵੰਬਰ ਐਤਵਾਰ ਦੇ ਐਪੀਸੋਡ ‘ਚ ਪੰਜਾਬੀ ਗਾਇਕ ਮਾਸਟਰ ਸਲੀਮ ਤੇ ਜੀ ਖਾਨ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਸ ਸ਼ੋਅ ਦੇ ਐਪੀਸੋਡ ਦੀ ਛੋਟੀ ਜਿਹੀ ਝਲਕ ਸੋਨਮ ਬਾਜਵਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤੀ ਹੈ।
ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਸੋਨਮ ਬਾਜਵਾ ਦੇ ਸ਼ੋਅ ;ਚ ਮਾਸਟਰ ਸਲੀਮ ਤੇ ਜੀ ਖਾਨ ਨੇ ਖੂਬ ਮਸਤੀ ਕੀਤੀ। ਇਸ ਦੇ ਨਾਲ ਹੀ ਸੋਨਮ ਸ਼ੋਅ ਵਿੱਚ ਸ਼ਰਮ ਨਾਲ ਉਦੋਂ ਲਾਲ ਹੋ ਗਈ, ਜਦੋਂ ਜੀ ਖਾਨ ਨੇ ਸੋਨਮ ਲਈ ਆਪਣੇ ਪਿਆਰ ਦਾ ਇਜ਼ਹਾਰ ਕੀਤਾ। ਜੀ ਖਾਨ ਨੇ ਸਭ ਦੇ ਸਾਹਮਣੇ ਕਿਹਾ, “ਸੋਨਮ ਮੈਂ ਤੁਹਾਡਾ ਆਸ਼ਿਕ ਹਾਂ।” ਇਸ ‘ਤੇ ਸੋਨਮ ਨੇ ਕਿਹਾ, “ਅੱਛਾ।” ਅੱਗੇ ਜੀ ਖਾਨ ਨੇ ਕਿਹਾ ਕਿ “ਤੁਸੀਂ ਖਾਨ ਹਟਾ ਦਿਓ ਤੇ ਬੱਸ ਮੈਨੂੰ ਜੀ ਕਹੋ। ਉਹ ਚੰਗਾ ਲਗਦਾ।’’ ਸੋਨਮ ਨੇ ਇਹ ਵੀਡੀਓ ਸ਼ੇਅਰ ਕਰਦਿਆਂ ਕੈਪਸ਼ਨ ‘ਚ ਲਿਖਿਆ, “27 ਨਵੰਬਰ ਸ਼ਾਮੀਂ 7 ਵਜੇ ਸਾਡੇ ਨਾਲ ਹੋਣਗੇ ਜੀ ਖਾਨ ਤੇ ਮਾਸਟਰ ਸਲੀਮ। ਛੂਹਾਂਗੇ ਹਰ ਜਜ਼ਬਾਤ ਥੋੜੀ ਨੇੜਿਓਂ। ਵੇਖਣਾ ਨਾ ਭੁੱਲਣਾ, ਦਿਲ ਦੀਆਂ ਗੱਲਾਂ ਸੀਜ਼ਨ-2 ਇਸ ਐਤਵਾਰ।”
View this post on Instagram
ਮਾਸਟਰ ਸਲੀਮ ਦੀ ਕਹਾਣੀ ਸੁਣ ਗਮਗੀਨ ਹੋਇਆ ਮਾਹੌਲ
ਇਸ ਦੇ ਨਾਲ ਨਾਲ ਸ਼ੋਅ ‘ਚ ਜਦੋਂ ਮਾਸਟਰ ਸਲੀਮ ਨੇ ਆਪਣੇ ਸੰਘਰਸ਼ ਦੀ ਕਹਾਣੀ ਦੱਸੀ ਤਾਂ ਸਭ ਭਾਵੁਕ ਹੋ ਗਏ। ਮਾਸਟਰ ਸਲੀਮ ਨੇ ਦੱਸਿਆ ਕਿ ਉਨ੍ਹਾਂ ਦੀ ਮਾਂ ਨੇ ਸਲੀਮ ਦਾ ਗਾਣਾ ਕਢਵਾਉਣ ਲਈ ਆਪਣੀਆਂ ਵਾਲੀਆਂ ਵੇਚ ਦਿੱਤੀਆਂ ਸੀ। ਬਾਅਦ ‘ਚ ਸਲੀਮ ਨੇ ਉਹ ਵਾਲੀਆਂ ਆਪਣੀਆਂ ਮਾਂ ਨੂੰ ਲਿਆ ਕੇ ਦਿੱਤੀਆਂ। ਇਹ ਗੱਲ ਸੁਣ ਕੇ ਮਾਸਟਰ ਸਲੀਮ ਸਮੇਤ ਸਭ ਭਾਵੁਕ ਹੋ ਗਏ।
ਕਾਬਿਲੇਗ਼ੌਰ ਹੈ ਕਿ ਸੋਨਮ ਬਾਜਵਾ ਦੇ ਸ਼ੋਅ ‘ਚ ਹਰ ਹਫਤੇ ਨਵੇਂ ਮਹਿਮਾਨ ਆਉਂਦੇ ਹਨ ਅਤੇ ਆਪਣੇ ਦਿਲ ਦੀਆਂ ਗੱਲਾਂ ਖੁੱਲ ਕੇ ਕਰਦੇ ਹਨ। ਸੋਨਮ ਬਾਜਵਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਇੰਨੀਂ ਦਿਨੀ ‘ਦਿਲ ਦੀਆਂ ਗੱਲਾਂ 2’ ਵਿੱਚ ਬਿਜ਼ੀ ਹੈ। ਇਸ ਦੇ ਨਾਲ ਨਾਲ ਅਦਾਕਾਰਾ ਨੇ ਹਾਲ ਹੀ ‘ਚ ‘ਕੈਰੀ ਆਨ ਜੱਟਾ 3’ ਦੀ ਸ਼ੂਟਿੰਗ ਪੂਰੀ ਕੀਤੀ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)