![ABP Premium](https://cdn.abplive.com/imagebank/Premium-ad-Icon.png)
Harbhajan Mann: ਪੰਜਾਬੀ ਸਿੰਗਰ ਹਰਭਜਨ ਮਾਨ ਦੀ ਈਪੀ 'ਆਨ ਸ਼ਾਨ' ਦਾ ਟਾਈਟਲ ਟਰੈਕ ਹੋਇਆ ਰਿਲੀਜ਼, ਫੈਨਜ਼ ਨੂੰ ਆ ਰਿਹਾ ਪਸੰਦ
Harbhajan Mann New Song: ਹਰਭਜਨ ਮਾਨ ਦੀ ਐਲਬਮ ਦਾ ਪਹਿਲਾ ਗਾਣਾ 'ਆਨ ਸ਼ਾਨ' ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗਾਣੇ ਦੇ ਬੋਲ ਬਾਬੂ ਸਿੰਘ ਮਾਨ ਨੇ ਲਿਖੇ ਹਨ, ਜਦਕਿ ਗਾਣਿਆਂ ਨੂੰ ਮਿਊਜ਼ਿਕ ਸਨੈਪੀ ਨੇ ਦਿੱਤਾ ਹੈ।
![Harbhajan Mann: ਪੰਜਾਬੀ ਸਿੰਗਰ ਹਰਭਜਨ ਮਾਨ ਦੀ ਈਪੀ 'ਆਨ ਸ਼ਾਨ' ਦਾ ਟਾਈਟਲ ਟਰੈਕ ਹੋਇਆ ਰਿਲੀਜ਼, ਫੈਨਜ਼ ਨੂੰ ਆ ਰਿਹਾ ਪਸੰਦ punjabi singer harbhajan mann ep aan shaan title track out now watch here Harbhajan Mann: ਪੰਜਾਬੀ ਸਿੰਗਰ ਹਰਭਜਨ ਮਾਨ ਦੀ ਈਪੀ 'ਆਨ ਸ਼ਾਨ' ਦਾ ਟਾਈਟਲ ਟਰੈਕ ਹੋਇਆ ਰਿਲੀਜ਼, ਫੈਨਜ਼ ਨੂੰ ਆ ਰਿਹਾ ਪਸੰਦ](https://feeds.abplive.com/onecms/images/uploaded-images/2024/01/20/1ed66df90644a67b18df60109e560dd71705752205325469_original.png?impolicy=abp_cdn&imwidth=1200&height=675)
ਅਮੈਲੀਆ ਪੰਜਾਬੀ ਦੀ ਰਿਪੋਰਟ
Harbhajan Mann EP Aan Shaan Title Track Out Now: ਹਰਭਜਨ ਮਾਨ ਪੰਜਾਬੀ ਇੰਡਸਟਰੀ ਦੇ ਟੌਪ ਗਾਇਕ ਰਹੇ ਹਨ। ਉਹ ਪਿਛਲੇ 31 ਸਾਲਾਂ ਤੋਂ ਮਿਊਜ਼ਿਕ ਇੰਡਸਟਰੀ 'ਚ ਐਕਟਿਵ ਹਨ। ਹਰਭਜਨ ਮਾਨ ਨੂੰ ਲੈਕੇ ਇੱਕ ਹੋਰ ਨਵੀਂ ਅਪਡੇਟ ਆ ਰਹੀ ਹੈ। ਗਾਇਕ ਨੇ ਆਪਣੀ ਈਪੀ ਨਾਲ ਛੋਟੀ ਐਲਬਮ 'ਆਨ ਸ਼ਾਨ' 19 ਜਨਵਰੀ ਨੂੰ ਰਿਲੀਜ਼ ਕਰ ਦਿੱਤੀ ਹੈ। ਹਾਲਾਂਕਿ ਇਸ ਐਲਬਮ ਦਾ ਹਾਲੇ ਸਿਰਫ ਟਾਈਟਲ ਟਰੈਕ ਹੀ ਰਿਲੀਜ਼ ਹੋਇਆ ਹੈ। ਇਸ ਐਲਬਮ ਦੇ ਬਾਕੀ ਗਾਣੇ 23 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੇ ਹਨ।
ਹਰਭਜਨ ਮਾਨ ਦੀ ਐਲਬਮ ਦਾ ਪਹਿਲਾ ਗਾਣਾ 'ਆਨ ਸ਼ਾਨ' ਇੱਕ ਸੈਡ ਸੌਂਗ ਹੈ, ਜੋ ਕਿ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗਾਣੇ ਦੇ ਬੋਲ ਬਾਬੂ ਸਿੰਘ ਮਾਨ ਨੇ ਲਿਖੇ ਹਨ, ਜਦਕਿ ਗਾਣਿਆਂ ਨੂੰ ਮਿਊਜ਼ਿਕ ਸਨੈਪੀ ਨੇ ਦਿੱਤਾ ਹੈ। ਦੇਖੋ ਇਹ ਵੀਡੀਓ:
View this post on Instagram
ਦੇਖੋ ਪੂਰਾ ਗਾਣਾ:
ਸਨੈਪੀ ਨੇ ਹਰਭਜਨ ਮਾਨ ਦੀ ਰੱਜ ਕੇ ਕੀਤੀ ਤਾਰੀਫ
ਦੱਸ ਦਈਏ ਕਿ ਸਨੈਪੀ ਪ੍ਰਸਿੱਧ ਮਿਊਜ਼ਿਕ ਡਾਇਰੈਕਟਰ ਹੈ, ਜੋ ਕਿ ਲੰਬੇ ਸਮੇਂ ਤੋਂ ਇੰਡਸਟਰੀ 'ਚ ਐਕਟਿਵ ਹੈ। ਉਸ ਨੇ ਆਪਣੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਦਿੱਤੇ ਹਨ। ਸਨੈਪੀ ਨੇ ਹੀ ਹਰਭਜਨ ਮਾਨ ਦੀ ਐਲਬਮ ਨੂੰ ਮਿਊਜ਼ਿਕ ਦਿੱਤਾ ਹੈ। ਉਸ ਨੇ ਸੋਸ਼ਲ ਮੀਡੀਆ 'ਤੇ ਹੁਣ ਇੱਕ ਪੋਸਟ ਸ਼ੇਅਰ ਕੀਤੀ ਹੈ ਅਤੇ ਦੱਸਿਆ ਹੈ ਕਿ ਉਸ ਦਾ ਹਰਭਜਨ ਮਾਨ ਨਾਲ ਕੰਮ ਕਰਨ ਦਾ ਤਜਰਬਾ ਕਿਵੇਂ ਦਾ ਰਿਹਾ। ਉਸ ਨੇ ਪੋਸਟ 'ਚ ਕਿਹਾ, 'ਜਿਨ੍ਹਾਂ ਦੇ ਗਾਣਿਆਂ ਨੂੰ ਸੁਣ ਕੇ ਅਸੀਂ ਵੱਡੇ ਹੋਏ, ਜਿਨ੍ਹਾਂ ਨੇ ਪੰਜਾਬੀ ਸਿਨੇਮਾ ਨੂੰ ਇੱਕ ਨਵੀਂ ਸ਼ੁਰੂਆਤ ਦਿੱਤੀ, ਉਨ੍ਹਾਂ ਨਾਲ ਪੂਰੀ ਈਪੀ ਕਰਨ ਦਾ ਮੌਕਾ ਮਿਲਣਾ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ। ਉਹ ਲੈਜੇਂਡ ਹਨ ਅਤੇ ਉਸ ਤੋਂ ਵੀ ਕਿਤੇ ਚੰਗੇ ਇਨਸਾਨ ਹਨ। ਈਪੀ ਦੇ ਗਾਣੇ ਰੈਡੀ ਕਰਦੇ ਸਮੇਂ ਸਰ ਤੋਂ ਪ੍ਰੋਫੈਸ਼ਨਲੀ ਤੇ ਪਰਸਨਲੀ ਬਹੁਤ ਕੁੱਝ ਸਿੱਖਣ ਨੂੰ ਮਿਿਲਿਆ। ਪਰਮਾਤਮਾ ਉਨ੍ਹਾਂ ਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ।' ਦੇਖੋ ਇਹ ਪੋਸਟ:
View this post on Instagram
ਕਾਬਿਲੇਗ਼ੌਰ ਹੈ ਕਿ 2022 'ਚ ਹਰਭਜਨ ਮਾਨ ਨੇ ਪੰਜਾਬੀ ਇੰਡਸਟਰੀ 'ਚ ਆਪਣੇ ਕਰੀਅਰ ਦੇ 30 ਸਾਲ ਪੂਰੇ ਕੀਤੇ ਸੀ। ਉਹ ਹਾਲੇ ਤੱਕ ਇੰਡਸਟਰੀ 'ਚ ਐਕਟਿਵ ਹਨ ਅਤੇ ਆਪਣੇ ਗੀਤਾਂ ਨਾਲ ਫੈਨਜ਼ ਦਾ ਮਨੋਰੰਜਨ ਕਰਦੇ ਰਹਿੰਦੇ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)