Harbhajan Mann: ਰਸੋਈ 'ਚ ਕੰਮ ਕਰਦੇ ਨਜ਼ਰ ਆਏ ਗਾਇਕ ਹਰਭਜਨ ਮਾਨ, ਵੀਡੀਓ ਦੇਖ ਫੈਨਜ਼ ਬੋਲੇ- 'ਅਸਲੀ ਜੈਂਟਲਮੈਨ'
Harbhajan Mann Video: ਹਰਭਜਨ ਮਾਨ ਜਿੰਨੇ ਵਧੀਆ ਗਾਇਕ ਹਨ, ਉਨ੍ਹਾਂ ਹੀ ਉਹ ਵਧੀਆ ਇਨਸਾਨ ਵੀ ਹਨ। ਹਰਭਜਨ ਮਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ। ਇਸ ਵੀਡੀਓ 'ਚ ਹਰਭਜਨ ਮਾਨ ਰਸੋਈ 'ਚ ਕੰਮ ਕਰਦੇ ਨਜ਼ਰ ਆ ਰਹੇ ਹਨ।
Harbhajan Mann Video: ਪੰਜਾਬੀ ਸਿੰਗਰ ਤੇ ਐਕਟਰ ਹਰਭਜਨ ਮਾਨ ਕਿਸੇ ਜਾਣ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਇੱਕ ਤੋਂ ਵਧ ਕੇ ਇੱਕ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ। ਉਨ੍ਹਾਂ ਦੇ ਹਿੱਟ ਗਾਣਿਆਂ ਦੀ ਲਿਸਟ ਕਾਫੀ ਲੰਬੀ ਹੈ।
ਹਰਭਜਨ ਮਾਨ ਜਿੰਨੇ ਵਧੀਆ ਗਾਇਕ ਹਨ, ਉਨ੍ਹਾਂ ਹੀ ਉਹ ਵਧੀਆ ਇਨਸਾਨ ਵੀ ਹਨ। ਹਰਭਜਨ ਮਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ। ਇਸ ਵੀਡੀਓ 'ਚ ਹਰਭਜਨ ਮਾਨ ਰਸੋਈ 'ਚ ਕੰਮ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਮਾਨ ਦੀ ਪਤਨੀ ਹਰਮਨ ਕੌਰ ਨੇ ਬਣਾਇਆ ਹੈ। ਵੀਡੀਓ ਵਿੱਚ ਹਰਮਨਦੀਪ ਕੌਰ ਦੀ ਆਵਾਜ਼ ਵੀ ਸੁਣੀ ਜਾ ਸਕਦੀ ਹੈ। ਹਰਮਨ ਕਹਿੰਦੀ ਸੁਣੀ ਜਾ ਸਕਦੀ ਹੈ ਕਿ ਅੱਜ ਬਾਬੂ ਸਿੰਘ ਮਾਨ ਉਨ੍ਹਾਂ ਦੇ ਨਾਲ ਨਾਸ਼ਤਾ ਕਰਨਗੇ। ਇਸ ਮੌਕੇ ਹਰਭਜਨ ਮੇਰੀ ਰਸੋਈ 'ਚ ਮਦਦ ਕਰਵਾ ਰਹੇ ਹਨ। ਇਸ 'ਤੇ ਹਰਭਜਨ ਕਹਿੰਦੇ ਹਨ, 'ਮੈਨੂੰ ਚੰਗਾ ਲੱਗਦਾ ਹਰਮਨ ਦੀ ਮਦਦ ਕਰਨਾ। ਸਟੇਜ ਤੋਂ ਇਲਾਵਾ ਮੈਨੂੰ ਇਹ ਕੰਮ ਕਰਨਾ ਵੀ ਪਸੰਦ ਹੈ।' ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਹਰਭਜਨ ਮਾਨ ਪੰਜਾਬੀ ਇੰਡਸਟਰੀ ਦੇ ਟੌਪ ਕਲਾਕਾਰ ਹਨ। ਹਾਲ ਹੀ 'ਚ ਹਰਭਜਨ ਮਾਨ ਨੇ ਪੰਜਾਬੀ ਇੰਡਸਟਰੀ 'ਚ 30 ਸਾਲ ਪੂਰੇ ਕੀਤੇ ਹਨ। ਇਸ ਮੌਕੇ ਉਨ੍ਹਾਂ ਨੇ ਆਪਣੀ ਨਵੀਂ ਐਲਬਮ 'ਮਾਇ ਵੇਅ ਮੈਂ ਤੇ ਮੇਰੇ ਗੀਤ' ਵੀ ਕੱਢੀ ਸੀ। ਜਿਸ ਨੂੰ ਲੋਕਾਂ ਨੇ ਖੂਬ ਪਸੰਦ ਕੀਤਾ ਸੀ। ਇਸ ਤੋਂ ਇਲਾਵਾ ਹਰਭਜਨ ਮਾਨ ਦਾ ਬੇਟਾ ਅਵਕਾਸ਼ ਮਾਨ ਵੀ ਗਾਇਕ ਹੈ। ਉਸ ਦੇ ਹਾਲ ਹੀ 2 ਨਵੇਂ ਗੀਤ ਵੀ ਰਿਲੀਜ਼ ਹੋਏ ਹਨ। ਗੱਲ ਹਰਮਨਦੀਪ ਕੌਰ ਦੀ ਕਰੀਏ ਤਾਂ ਉਹ ਸੋਸ਼ਲ ਮੀਡੀਆ ;ਤੇ ਕਾਫੀ ਪ੍ਰਸਿੱਧ ਹੈ। ਉਨ੍ਹਾਂ ਦੀ ਇੰਸਟਾਗ੍ਰਾਮ 'ਤੇ ਜ਼ਬਰਦਸਤ ਫੈਨ ਫਾਲੋਇੰਗ ਹੈ।
ਇਹ ਵੀ ਪੜ੍ਹੋ: 'ਕੈਰੀ ਆਨ ਜੱਟਾ 3' ਦੀ ਚੱਲ ਰਹੀ ਹਨੇਰੀ, 4 ਦਿਨਾਂ 'ਚ 40 ਕਰੋੜ ਦੀ ਕਮਾਈ, ਫਿਲਮ ਨੇ ਬਣਾਇਆ ਇਹ ਰਿਕਾਰਡ