Carry On Jatta 3: 'ਕੈਰੀ ਆਨ ਜੱਟਾ 3' ਦੀ ਚੱਲ ਰਹੀ ਹਨੇਰੀ, 4 ਦਿਨਾਂ 'ਚ 40 ਕਰੋੜ ਦੀ ਕਮਾਈ, ਫਿਲਮ ਨੇ ਬਣਾਇਆ ਇਹ ਰਿਕਾਰਡ
Carry On Jatta Box Office Report: ਫਿਲਮ ਨੇ ਪਹਿਲੇ ਹੀ ਪੂਰੀ ਦੁਨੀਆ 'ਚ 10 ਕਰੋੜ ਦੀ ਕਮਾਈ ਕੀਤੀ ਸੀ। ਇਸ ਤਰ੍ਹਾਂ ਪਹਿਲੇ ਦਿਨ ਇੰਨੀਂ ਕਮਾਈ ਕਰਕੇ ਫਿਲਮ ਨੇ ਇਤਿਹਾਸ ਰਚ ਦਿੱਤਾ ਸੀ। ਹੁਣ ਫਿਲਮ ਦੇ ਨਾਮ ਇੱਕ ਹੋਰ ਨਵਾਂ ਰਿਕਾਰਡ ਬਣਿਆ ਹੈ।
ਅਮੈਲੀਆ ਪੰਜਾਬੀ ਦੀ ਰਿਪੋਰਟ
Carry On Jatta 3 Box Office Collection: 'ਕੈਰੀ ਆਨ ਜੱਟਾ 3' 29 ਜੂਨ ਨੂੰ ਰਿਲੀਜ਼ ਹੋ ਚੁੱਕੀ ਹੈ। ਇਸ ਫਿਲਮ ਨੂੰ ਕਿੰਨੀ ਬੇਸਵਰੀ ਨਾਲ ਉਡੀਕ ਰਹੇ ਸੀ। ਇਹ ਤਾਂ ਪੂਰੀ ਦੁਨੀਆ 'ਚ ਸਿਨੇਮਾਘਰਾਂ ਦੀ ਭੀੜ ਨੂੰ ਦੇਖ ਕੇ ਪਤਾ ਲੱਗ ਰਿਹਾ ਹੈ। 'ਕੈਰੀ ਆਨ..' ਦਾ ਜਿੰਨਾ ਕਰੇਜ਼ ਪੰਜਾਬ 'ਚ ਹੈ, ਉਨ੍ਹਾਂ ਹੀ ਕਰੇਜ਼ ਪੂਰੇ ਦੇਸ਼ 'ਚ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇ ਨਾਲ ਨਾਲ ਇਹ ਵੀ ਦੱਸ ਦਈਏ ਕਿ ਫਿਲਮ ਹਰ ਦਿਨ ਨਵੇਂ ਰਿਕਾਰਡ ਬਣਾ ਰਹੀ ਹੈ।
ਫਿਲਮ ਨੇ ਪਹਿਲੇ ਹੀ ਪੂਰੀ ਦੁਨੀਆ 'ਚ 10 ਕਰੋੜ ਦੀ ਕਮਾਈ ਕੀਤੀ ਸੀ। ਇਸ ਤਰ੍ਹਾਂ ਪਹਿਲੇ ਦਿਨ ਇੰਨੀਂ ਕਮਾਈ ਕਰਕੇ ਫਿਲਮ ਨੇ ਇਤਿਹਾਸ ਰਚ ਦਿੱਤਾ ਸੀ। ਹੁਣ ਫਿਲਮ ਦੇ ਨਾਮ ਇੱਕ ਹੋਰ ਨਵਾਂ ਰਿਕਾਰਡ ਬਣਿਆ ਹੈ। ਫਿਲਮ ਨੇ ਮਹਿਜ਼ 4 ਦਿਨਾਂ ਵਿੱਚ ਹੀ ਪੂਰੀ ਦੁਨੀਆ 'ਚ 40 ਕਰੋੜ ਦੀ ਕਮਾਈ ਕਰ ਲਈ ਹੈ। ਇਸ ਦੇ ਨਾਲ ਹੀ 'ਕੈਰੀ ਆਨ ਜੱਟਾ 3' ਸਭ ਤੋਂ ਤੇਜ਼ੀ ਨਾਲ ਇੰਨੀਂ ਕਮਾਈ ਕਰਨ ਵਾਲੀ ਪਹਿਲੀ ਪੰਜਾਬੀ ਫਿਲਮ ਬਣ ਗਈ ਹੈ। ਪੰਜਾਬੀ ਸਿਨੇਮਾ ਦੇ ਲਈ ਇਹ ਬੜੀ ਹੀ ਮਾਣ ਵਾਲੀ ਗੱਲ ਹੈ।
ਦੱਸ ਦਈਏ ਕਿ ਬੀਤੇ ਦਿਨ ਯਾਨਿ ਐਤਵਾਰ ਨੂੰ ਫਿਲਮ ਨੇ ਪੂਰੀ ਦੁਨੀਆ 'ਚ 33 ਕਰੋੜ 16 ਲੱਖ ਦੀ ਕਮਾਈ ਕੀਤੀ ਸੀ। ਇਸ ਬਾਰੇ ਅਦਾਕਾਰ ਤੇ ਕਮੇਡੀਅਨ ਜਸਵਿੰਦਰ ਭੱਲਾ ਨੇ ਪੋਸਟ ਪਾ ਕੇ ਜਾਣਕਾਰੀ ਦਿੱਤੀ ਸੀ।
View this post on Instagram
ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਕ ਜੇ 'ਕੈਰੀ ਆਨ ਜੱਟਾ 3' 60 ਕਰੋੜ ਦੀ ਕਮਾਈ ਕਰਨ ਵਿੱਚ ਕਾਮਯਾਬ ਹੋ ਜਾਂਦੀ ਹੈ, ਤਾਂ ਇਹ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਜਾਵੇਗੀ।
ਇਸ ਦੇ ਨਾਲ ਨਾਲ ਫਿਲਮ ਤੋਂ ਇਹ ਵੀ ਉਮੀਦ ਲਗਾਈ ਜਾ ਰਹੀ ਹੈ ਕਿ ਇਹ ਫਿਲਮ ਜਿਸ ਸਪੀਡ ਨਾਲ ਬਾਕਸ ਆਫਿਸ 'ਤੇ ਕਮਾਈ ਕਰ ਰਹੀ ਹੈ, ਜੇ ਫਿਲਮ ਲਗਾਤਾਰ ਹਫਤਾ 10 ਦਿਨ ਇਸੇ ਤਰ੍ਹਾਂ ਕਮਾਈ ਕਰਦੀ ਹੈ ਤਾਂ 100 ਕਰੋੜ ਦਾ ਅੰਕੜਾ ਵੀ ਛੂਹਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ: 'ਖਤਰੋਂ ਕੇ ਖਿਲਾੜੀ 13' 'ਚ ਸਟੰਟ ਪਰਫਾਰਮ ਕਰਦੇ ਸ਼ਿਵ ਠਾਕਰੇ ਨੂੰ ਲੱਗੀ ਸੱਟ, ਹੱਥ 'ਚ ਲੱਗੇ ਟਾਂਕੇ