ਇੰਦਰਜੀਤ ਨਿੱਕੂ ਤੇ ਮਾੜੇ ਟਾਈਮ ਦੀ ਖਬਰ ਤੋਂ ਬਾਅਦ ਪ੍ਰਸ਼ੰਸਕਾਂ ਨੇ ਸਿੰਗਰ ਦਾ ਵਧਾਇਆ ਹੌਸਲਾ, ਸੋਸ਼ਲ ਮੀਡੀਆ `ਤੇ ਪਾ ਰਹੇ ਪੋਸਟਾਂ
Inderjit Nikku: ਪੰਜਾਬ ਭਰ `ਚ ਇੰਦਰਜੀਤ ਨਿੱਕੂ ਦੇ ਫ਼ੈਨਜ਼ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕਰਦੇ ਨਜ਼ਰ ਆ ਰਹੇ ਹਨ। ਕੋਈ ਸਿੰਗਰ ਨੂੰ ਹੌਸਲਾ ਦੇ ਰਿਹਾ ਹੈ, ਕੋਈ ਉਨ੍ਹਾਂ ਨੂੰ ਪਰਮਾਤਮਾ ਤੇ ਵਿਸ਼ਵਾਸ ਕਰਨ ਦੀ ਗੱਲ ਕਹਿ ਰਿਹਾ ਹੈ

ਅਮੈਲੀਆ ਪੰਜਾਬੀ ਦੀ ਰਿਪੋਰਟ
Punjabi Singe Inderjit Nikku: ਪੰਜਾਬੀ ਸਿੰਗਰ ਇੰਦਰਜੀਤ ਨਿੱਕੂ ਇੰਨੀਂ ਦਿਨੀ ਮਾੜੇ ਦੌਰ `ਚੋਂ ਗੁਜ਼ਰ ਰਹੇ ਹਨ। ਉਨ੍ਹਾਂ ਕੋਲ ਇਸ ਸਮੇਂ ਨਾ ਤਾਂ ਕੰਮ ਹੈ ਤੇ ਨਾਲ ਹੀ ਪੈਸੇ ਦੀ ਵੀ ਕਾਫ਼ੀ ਤੰਗੀ ਹੈ। ਆਪਣੀਆਂ ਇਨ੍ਹਾਂ ਸਮੱਸਿਆਵਾਂ ਨੂੰ ਲੈਕੇ ਪੰਜਾਬੀ ਸਿੰਗਰ ਇੱਕ ਬਾਬੇ ਦੇ ਦਰਬਾਰ ਜਾ ਪੁੱਜੇ। ਉੱਥੇ ਆਪਣੀ ਸਮੱਸਿਆ ਸੁਣਾਉਂਦੇ ਉਨ੍ਹਾਂ ਦੀਆਂ ਅੱਖਾਂ `ਚ ਹੰਝੂ ਆ ਗਏ। ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ `ਤੇ ਜ਼ਬਰਦਸਤ ਵਾਇਰਲ ਹੋ ਰਿਹਾ ਹੈ ਤੇ ਨਾਲ ਹੀ ਨਿੱਕੂ ਤੇ ਮਾੜੇ ਟਾਈਮ ਦੀ ਖਬਰ ਵੀ ਪੰਜਾਬ `ਚ ਅੱਗ ਵਾਂਗ ਫੈਲ ਗਈ ਹੈ।

ਇਸ ਖਬਰ ਤੋਂ ਬਾਅਦ ਪੰਜਾਬ ਭਰ `ਚ ਨਿੱਕੂ ਦੇ ਫ਼ੈਨਜ਼ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕਰਦੇ ਨਜ਼ਰ ਆ ਰਹੇ ਹਨ। ਕੋਈ ਸਿੰਗਰ ਨੂੰ ਹੌਸਲਾ ਦੇ ਰਿਹਾ ਹੈ, ਕੋਈ ਉਨ੍ਹਾਂ ਨੂੰ ਪਰਮਾਤਮਾ ਤੇ ਵਿਸ਼ਵਾਸ ਕਰਨ ਦੀ ਗੱਲ ਕਹਿ ਰਿਹਾ ਹੈ ਤੇ ਕੋਈ ਵੀਡੀਓ ਬਣਾ ਕੇ ਆਪਣੇ ਚਹੇਤੇ ਸਿੰਗਰ ਦਾ ਹੌਸਲਾ ਵਧਾ ਰਿਹਾ ਹੈ।
ਇੰਦਰਜੀਤ ਨਿੱਕੂ ਦੀ ਜ਼ਿੰਦਗੀ `ਚ ਬੁਰਾ ਦੌਰ ਚੱਲ ਰਿਹਾ ਹੈ, ਇਹ ਖਬਰ ਸੁਣ ਕੇ ਪੰਜਾਬੀ ਇੰਡਸਟਰੀ ਨੇ ਹਾਲੇ ਤੱਕ ਭਾਵੇਂ ਕੋਈ ਰਿਐਕਸ਼ਨ ਨਹੀਂ ਦਿੱਤਾ, ਪਰ ਪੰਜਾਬ ਭਰ ਵਿੱਚ ਨਿੱਕੂ ਦੇ ਫ਼ੈਨਜ਼ ਉਨ੍ਹਾਂ ਨੂੰ ਖੂਬ ਸਪੋਰਟ ਕਰ ਰਹੇ ਹਨ। ਜਿਸ ਤੋਂ ਪੰਜਾਬੀ ਸਿੰਗਰ ਕਾਫ਼ੀ ਖੁਸ਼ ਨਜ਼ਰ ਆ ਰਹੇ ਹਨ। ਨਿੱਕੂ ਨੇ ਆਪਣੇ ਫ਼ੈਨਜ਼ ਵੱਲੋਂ ਬਣਾਈਆਂ ਰੀਲਾਂ ਤੇ ਸੋਸ਼ਲ ਮੀਡੀਆ ਪੋਸਟਾਂ ਨੂੰ ਆਪਣੀ ਇੰਸਟਾਗ੍ਰਾਮ ਸਟੋਰੀ ਤੇ ਪਾ ਕੇ ਉਨ੍ਹਾਂ ਦਾ ਧੰਨਵਾਦ ਕੀਤਾ ਹੈ।
ਨਿੱਕੂ ਦੇ ਇੱਕ ਫ਼ੈਨ ਨੇ ਕਿਹਾ, "ਅਸੀਂ ਇੰਦਰਜੀਤ ਨਿੱੱਕੂ ਨੂੰ ਪੰਜਾਬੀ ਇੰਡਸਟਰੀ `ਚ ਵਾਪਸ ਦੇਖਣਾ ਚਾਹੁੰਦੇ ਹਾਂ।

ਇੱਕ ਹੋਰ ਫ਼ੈਨ ਨੇ ਕਿਹਾ, "ਇੰਦਰਜੀਤ ਬਾਈ ਤੁਹਾਡੇ ਗੀਤ ਸੁਣ ਸੁਣ ਵੱਡੇ ਹੋਏ ਹਾਂ।"

ਇੱਕ ਫ਼ੈਨ ਨੇ ਕਿਹਾ ਕਿ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਕਿਸੇ ਪੰਜਾਬੀ ਕਲਾਕਾਰ ਤੇ ਮਾੜੇ ਟਾਈਮ ਦੀ ਖਬਰ ਸੁਣ ਸਾਰਾ ਪੰਜਾਬ ਉਸ ਨੂੰ ਸਪੋਰਟ ਕਰਨ ਲਈ ਅੱਗੇ ਆ ਗਿਆ ਹੈ। ਚੰਗਾ ਮਾੜਾ ਟਾਈਮ ਤਾਂ ਸਭ ਤੇ ਆਉਂਦਾ। ਅਜਿਹੇ ਸਮੇਂ `ਚ ਕਿਸੇ ਦੀ ਲੱਤ ਖਿੱਚਣ ਦੀ ਬਜਾਏ ਉਸ ਨੂੰ ਸਪੋਰਟ ਕਰੋ।"

ਇੱਕ ਫ਼ੈਨ ਨੇ ਕਿਹਾ, "ਮਾੜਾ ਟਾਈਮ ਬੰਦੇ ਨੂੰ ਦਰ-ਦਰ ਭਟਕਣ ਲਈ ਮਜਬੂਰ ਕਰ ਦਿੰਦੈ, ਅਜਿਹੇ ਟਾਈਮ `ਚ ਬਾਈ ਨੂੰ ਸਪੋਰਟ ਦੀ ਲੋੜ ਹੈ।"

ਕਾਬਿਲੇਗ਼ੌਰ ਹੈ ਕਿ ਇੰਦਰਜੀਤ ਨਿੱਕੂ ਦਾ ਗਾਇਕੀ ਦਾ ਸਫ਼ਰ ਕਮਾਲ ਦਾ ਰਿਹਾ ਹੈ। ਉਨ੍ਹਾਂ ਨੇ ਇੰਡਸਟਰੀ ਨੂੰ ਇੱਕ ਤੋਂ ਵਧ ਕੇ ਇੱਕ ਹਿੱਟ ਗੀਤ ਦਿਤੇ ਹਨ। ਪਰ ਉਹ ਕਹਿੰਦੇ ਹਨ ਕਿ ਹਰ ਇਨਸਾਨ ਨੂੰ ਜ਼ਿੰਦਗੀ `ਚ ਉਤਾਰ ਚੜ੍ਹਾਅ ਤੋਂ ਲੰਘਣਾ ਪੈਂਦਾ ਹੈ। ਬੱਸ ਕੁੱਝ ਇਸੇ ਤਰ੍ਹਾਂ ਦਾ ਟਾਈਮ ਸਿੰਗਰ `ਤੇ ਵੀ ਆਇਆ ਹੈ। ਅਜਿਹੇ `ਚ ਉਨ੍ਹਾਂ ਦੇ ਫ਼ੈਨਜ਼ ਉਨ੍ਹਾਂ ਨੂੰ ਮਜ਼ਬੂਤ ਹੋ ਕੇ ਹਾਲਾਤ ਦਾ ਸਾਹਮਣਾ ਕਰਨ ਦਾ ਹੌਸਲਾ ਦਿੰਦੇ ਨਜ਼ਰ ਆ ਰਹੇ ਹਨ।






















