(Source: ECI/ABP News/ABP Majha)
Jasbir Jassi: ਪੰਜਾਬੀ ਗਾਇਕ ਜਸਬੀਰ ਜੱਸੀ ਨੂੰ ਰੁੱਖਾਂ ਨਾਲ ਹੋਇਆ ਪਿਆਰ, ਵੀਡੀਓ ਸ਼ੇਅਰ ਕਰ ਬੋਲੇ- 'ਬਲਿਹਾਰੀ ਕੁਦਰਤ'
Jasbir Jassi Video: ਬੀਤੇ ਦਿਨੀਂ ਵਾਤਾਵਰਨ ਦਿਵਸ 2023 ਮੌਕੇ ਜੱਸੀ ਨੇ ਇੱਕ ਵੀਡੀਓ ਸ਼ੇਅਰ ਕੀਤੀ ਸੀ। ਜਿਸ ਵਿੱਚ ਉਹ ਕੁਦਰਤ ਦੇ ਪਿਆਰ 'ਚ ਡੁੱਬੇ ਹੋਏ ਨਜ਼ਰ ਆ ਰਹੇ ਸੀ। ਇਸ ਵੀਡੀਓ 'ਚ ਉਨ੍ਹਾਂ ਨੇ ਕੁਦਰਤੀ ਨਜ਼ਾਰੇ ਆਪਣੇ ਕੈਮਰੇ 'ਚ ਕੈਪਚਰ ਕੀਤੇ
ਅਮੈਲੀਆ ਪੰਜਾਬੀ ਦੀ ਰਿਪੋਰਟ
Jasbir Jassi Video: ਜਸਬੀਰ ਜੱਸੀ ਆਪਣੇ ਸਮੇਂ 'ਚ ਪੰਜਾਬੀ ਇੰਡਸਟਰੀ ਦੇ ਟੌਪ ਕਲਾਕਾਰ ਰਹੇ ਹਨ। ਉਨ੍ਹਾਂ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਪੰਜਾਬੀ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਦਿੱਤੇ ਹਨ। ਹੁਣ ਭਾਵੇਂ ਜੱਸੀ ਗਾਇਕ ਵਜੋਂ ਇੰਡਸਟਰੀ 'ਚ ਜ਼ਿਆਦਾ ਐਕਟਿਵ ਨਹੀਂ ਹਨ, ਪਰ ਉਨ੍ਹਾਂ ਦੇ ਗਾਏ ਗਾਣੇ ਅੱਜ ਤੱਕ ਲੋਕਾਂ ਦੀ ਜ਼ੁਬਾਨ 'ਤੇ ਹਨ।
ਇਸ ਦੇ ਨਾਲ ਨਾਲ ਜਸਬੀਰ ਜੱਸੀ ਸੋਸ਼ਲ ਮੀਡੀਆ 'ਤੇ ਆਪਣੇ ਫੈਨਜ਼ ਦੇ ਨਾਲ ਜੁੜੇ ਰਹਿੰਦੇ ਹਨ। ਉਹ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਫੈਨਜ਼ ਦਾ ਮਨੋਰੰਜਨ ਕਰਦੇ ਰਹਿੰਦੇ ਹਨ। ਬੀਤੇ ਦਿਨੀਂ ਵਾਤਾਵਰਨ ਦਿਵਸ 2023 ਮੌਕੇ ਜੱਸੀ ਨੇ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਸੀ। ਜਿਸ ਵਿੱਚ ਉਹ ਕੁਦਰਤ ਦੇ ਪਿਆਰ 'ਚ ਡੁੱਬੇ ਹੋਏ ਨਜ਼ਰ ਆ ਰਹੇ ਸੀ। ਇਸ ਵੀਡੀਓ 'ਚ ਉਨ੍ਹਾਂ ਨੇ ਕੁਦਰਤੀ ਨਜ਼ਾਰੇ ਆਪਣੇ ਕੈਮਰੇ 'ਚ ਕੈਪਚਰ ਕੀਤੇ। ਉਨ੍ਹਾਂ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਕੈਪਸ਼ਨ ਲਿਖੀ, 'ਬਲਿਹਾਰੀ ਕੁਦਰਤ'। ਦੇਖੋ ਇਹ ਵਡਿੀਓ:
View this post on Instagram
ਕਾਬਿਲੇਗ਼ੌਰ ਹੈ ਕਿ ਜਸਬੀਰ ਜੱਸੀ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਐਕਟਿਵ ਰਹਿੰਦੇ ਹਨ। ਵਰਕਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਗਾਣਾ 'ਮਾਫ ਕਰੀਂ ਬਾਬਾ ਨਾਨਕਾ' ਇਸੇ ਸਾਲ ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ। ਇਸ ਦੇ ਨਾਲ ਨਾਲ ਹਾਲ ਹੀ 'ਚ ਜਸਬੀਰ ਜੱਸੀ ਮੁੰਬਈ ਵਿੱਚ ਸਨ। ਇੱਥੇ ਉਹ ਬਾਲੀਵੁੱਡ ਦੇ ਮਿਊਜ਼ਿਕ ਡਾਇਰੈਕਟਰ ਸਲੀਮ ਸੁਲੈਮਾਨ ਦੇ ਸਟੂਡੀਓ 'ਚ ਸਪੌਟ ਹੋਏ ਸੀ। ਫਿਲਹਾਲ ਉਨ੍ਹਾਂ ਨੇ ਆਪਣੇ ਆਉਣ ਵਾਲੇ ਨਵੇਂ ਪ੍ਰੋਜੈਕਟ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਹੈ। ਪਰ ਇਹ ਗੱਲ ਤਾਂ ਪੱਕੀ ਹੈ ਕਿ ਉਨ੍ਹਾਂ ਦਾ ਕੋਈ ਨਵਾਂ ਗਾਣਾ ਸਲੀਮ-ਸੁਲੈਮਾਨ ਨਾਲ ਜ਼ਰੂਰ ਆ ਰਿਹਾ ਹੈ।