ਜਸਬੀਰ ਜੱਸੀ ਨੇ ਸਰਬਜੀਤ ਚੀਮਾ ਨਾਲ ਤਸਵੀਰ ਕੀਤੀ ਸ਼ੇਅਰ, ਫ਼ੈਨਜ਼ ਨੇ ਕਿਹਾ- ਦੋ ਲੈਜੇਂਡ ਇੱਕੋ ਫ਼ਰੇਮ `ਚ
ਜਸਬੀਰ ਜੱਸੀ ਨੇ ਲੈਜੇਂਡਰੀ ਪੰਜਾਬੀ ਸਿੰਗਰ ਸਰਬਜੀਤ ਚੀਮਾ ਨਾਲ ਮੁਲਾਕਾਤ ਕੀਤੀ, ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਤੇ ਸ਼ੇਅਰ ਕੀਤੀਆਂ ਹਨ। ਇਹ ਤਸਵੀਰਾਂ ਸੋਸ਼ਲ ਮੀਡੀਆ `ਤੇ ਫ਼ੈਨਜ਼ ਦਾ ਦਿਲ ਜਿੱਤ ਰਹੀਆਂ ਹਨ
Jasbir Jassi Sarbjit Cheema: ਪੰਜਾਬੀ ਸਿੰਗਰ ਜਸਬੀਰ ਜੱਸੀ ਲੈਜੇਂਡ ਗਾਇਕ ਹਨ। ਉਨ੍ਹਾਂ ਨੇ ਆਪਣੀ ਗਾਇਕੀ ਦੇ ਸਫ਼ਰ `ਚ ਪੰਜਾਬੀ ਇੰਡਸਟਰੀ ਨੂੰ ਇੱਕ ਤੋਂ ਇੱਕ ਵਧੀਆ ਗੀਤ ਦਿੱਤੇ ਹਨ। ਇਸ ਦੇ ਨਾਲ ਨਾਲ ਉਹ ਸੋਸ਼ਲ ਮੀਡੀਆ `ਤੇ ਵੀ ਲਗਾਤਾਰ ਆਪਣੇ ਫ਼ੈਨਜ਼ ਦਾ ਮਨੋਰੰਜਨ ਕਰਦੇ ਰਹਿੰਦੇ ਹਨ। ਉਹ ਆਪਣੇ ਨਾਲ ਜੁੜੀ ਹਰ ਅਪਡੇਟ ਨੂੰ ਫ਼ੈਨਜ਼ ਨਾਲ ਜ਼ਰੂਰ ਸ਼ੇਅਰ ਕਰਦੇ ਹਨ। ਉਨ੍ਹਾਂ ਦੇ ਫ਼ੈਨਜ਼ ਵੀ ਜੱਸੀ ਦੀਆਂ ਸੋਸ਼ਲ ਮੀਡੀਆ ਪੋਸਟਾਂ ਦਾ ਇੰਤਜ਼ਾਰ ਕਰਦੇ ਰਹਿੰਦੇ ਹਨ।
ਬੀਤੇ ਦਿਨੀਂ ਜਸਬੀਰ ਜੱਸੀ ਨੇ ਲੈਜੇਂਡਰੀ ਪੰਜਾਬੀ ਸਿੰਗਰ ਸਰਬਜੀਤ ਚੀਮਾ ਨਾਲ ਮੁਲਾਕਾਤ ਕੀਤੀ, ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਤੇ ਸ਼ੇਅਰ ਕੀਤੀਆਂ ਹਨ। ਇਹ ਤਸਵੀਰਾਂ ਸੋਸ਼ਲ ਮੀਡੀਆ `ਤੇ ਫ਼ੈਨਜ਼ ਦਾ ਦਿਲ ਜਿੱਤ ਰਹੀਆਂ ਹਨ। ਫ਼ੈਨਜ਼ ਆਪਣੇ ਚਹੇਤੇ ਸੁਪਰ ਸਟਾਰਜ਼ ਤੇ ਜੰਮ ਕੇ ਪਿਆਰ ਲੁਟਾ ਰਹੇ ਹਨ।
View this post on Instagram
ਇੱਕ ਫ਼ੈਨ ਨੇ ਜੱਸੀ ਤੇ ਚੀਮਾ ਦੀਆਂ ਤਸਵੀਰਾਂ ਤੇ ਕਮੈਂਟ ਕੀਤਾ, " ਦੋ ਲੈਜੇਂ ਇੱੱਕੋ ਫ਼ਰੇਮ `ਚ।" ਇੱਕ ਹੋਰ ਫ਼ੈਨ ਨੇ ਕਿਹਾ, "ਬਹੁਤ ਪਿਆਰੀ ਤਸਵੀਰ।" ਜੱਸੀ ਦੀ ਇਸ ਪੋਸਟ ਨੂੰ ਸੋਸ਼ਲ ਮੀਡੀਆ `ਤੇ ਖੂਬ ਪਿਆਰ ਮਿਲ ਰਿਹਾ ਹੈ।
ਕਾਬਿਲੇਗ਼ੌਰ ਹੈ ਕਿ ਜਸਬੀਰ ਜੱਸੀ ਤੇ ਸਰਬਜੀਤ ਚੀਮਾ ਦੀ ਦੋਸਤੀ ਕਰੀਬ 30 ਸਾਲਾਂ ਤੋਂ ਹੈ। ਇਹੀ ਨਹੀਂ ਦੋਵਾਂ ਨੇ ਗਾਇਕੀ ਦਾ ਸਫ਼ਰ ਵੀ ਇੱਕੋ ਸਾਲ (1993) `ਚ ਸ਼ੁਰੂ ਕੀਤਾ ਸੀ। ਇਹ ਦੋਵੇਂ ਆਪੋ ਆਪਣੀ ਥਾਂ ਤੇ ਲੈਜੇਂਡਰੀ ਸਿੰਗਰ ਹਨ। ਇਨ੍ਹਾਂ ਦੋਵਾਂ ਨੇ ਇੰਡਸਟਰੀ ਨੂੰ ਇੱਕ ਤੋਂ ਇੱਕ ਬੇਹਤਰੀਨ ਤੇ ਖੂਬਸੂਰਤ ਗਾਣੇ ਦਿਤੇ ਹਨ।