![ABP Premium](https://cdn.abplive.com/imagebank/Premium-ad-Icon.png)
Jasmine Sandlas: ਜੈਸਮੀਨ ਸੈਂਡਲਾਸ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਨਵੀਆਂ ਤਸਵੀਰਾਂ, ਗਾਇਕਾ ਦੇ ਟੈਟੂ ਨੇ ਖਿੱਚਿਆ ਧਿਆਨ
ਜੈਸਮੀਨ ਨੇ ਹਾਲ ਹੀ 'ਚ ਆਪਣੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਜੈਸਮੀਨ ਦੀ ਲੁੱਕ ਬੇਹੱਦ ਸਿੰਪਲ ਲੱਗ ਰਹੀ ਹੈ, ਫਿਰ ਵੀ ਉਸ ਦੀ ਇਸ ਪੋਸਟ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ।
![Jasmine Sandlas: ਜੈਸਮੀਨ ਸੈਂਡਲਾਸ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਨਵੀਆਂ ਤਸਵੀਰਾਂ, ਗਾਇਕਾ ਦੇ ਟੈਟੂ ਨੇ ਖਿੱਚਿਆ ਧਿਆਨ punjabi singer jasmine sandlas shares new photos on social media flaunts her new tattoo Jasmine Sandlas: ਜੈਸਮੀਨ ਸੈਂਡਲਾਸ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਨਵੀਆਂ ਤਸਵੀਰਾਂ, ਗਾਇਕਾ ਦੇ ਟੈਟੂ ਨੇ ਖਿੱਚਿਆ ਧਿਆਨ](https://feeds.abplive.com/onecms/images/uploaded-images/2023/03/20/009122e9b25a801e0cc2d604edc9f99f1679314161336469_original.jpg?impolicy=abp_cdn&imwidth=1200&height=675)
Jasmine Sandlas Pics: ਪੰਜਾਬੀ ਸਿੰਗਰ ਜੈਸਮੀਨ ਸੈਂਡਲਾਸ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਉਹ ਪਿਛਲੇ ਤਕਰੀਬਨ ਇੱਕ ਦਹਾਕੇ ਤੋਂ ਪੰਜਾਬੀ ਇੰਡਸਟਰੀ 'ਤੇ ਰਾਜ ਕਰ ਰਹੀ ਹੈ। ਉਸ ਨੇ ਆਪਣੀ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਇੱਕ ਤੋਂ ਵਧ ਕੇ ਇੱਕ ਸ਼ਾਨਦਾਰ ਗਾਣੇ ਦਿੱਤੇ ਹਨ। ਇਸ ਦੇ ਨਾਲ ਹੀ ਜੈਸਮੀਨ ਆਪਣੇ ਗੀਤਾਂ ਨਾਲੋਂ ਜ਼ਿਆਦਾ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਕਰਕੇ ਚਰਚਾ ਵਿੱਚ ਰਹਿੰਦੀ ਹੈ।
ਇਹ ਵੀ ਪੜ੍ਹੋ: ਸਤਿੰਦਰ ਸੱਤੀ ਨੇ ਸਰਤਾਜ ਦੀ ਰੱਜ ਕੇ ਕੀਤੀ ਤਾਰੀਫ, ਬੋਲੀ- 'ਤੁਸੀਂ ਪੰਜਾਬੀ ਇੰਡਸਟਰੀ ਦੇ ਬੁੱਧੀਜੀਵੀ'
ਜੈਸਮੀਨ ਨੇ ਹਾਲ ਹੀ 'ਚ ਆਪਣੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਜੈਸਮੀਨ ਦੀ ਲੁੱਕ ਬੇਹੱਦ ਸਿੰਪਲ ਲੱਗ ਰਹੀ ਹੈ, ਫਿਰ ਵੀ ਉਸ ਦੀ ਇਸ ਪੋਸਟ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਇਨ੍ਹਾਂ ਨਵੀਆਂ ਤਸਵੀਰਾਂ 'ਚ ਜੈਸਮੀਨ ਆਪਣੇ ਨਵੇਂ ਟੈਟੂ ਨੂੰ ਫਲਾਂਟ ਕਰਦੀ ਹੋਈ ਨਜ਼ਰ ਆ ਰਹੀ ਹੈ। ਉਸ ਨੇ ਆਪਣੀ ਸੱਜੀ ਬਾਂਹ 'ਤੇ ਈਵਲ ਆਈ ਟੈਟੂ ਬਣਵਾਇਆ ਹੈ। ਜਦਕਿ ਦੂਜੀ ਯਾਨਿ ਖੱਬੀ ਬਾਂਹ 'ਤੇ ਉਹ ਆਪਣੇ ਪੁਰਾਣੇ ਟੈਟੂ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ।
ਜੈਸਮੀਨ ਨੇ ਦੂਜੀ ਬਾਂਹ 'ਤੇ ਫਰੈਂਚ ਭਾਸ਼ਾ ਦਾ ਸ਼ਬਦ 'ਏਸਟ ਈਕ੍ਰਿਟ' ਲਿਖਵਾਇਆ ਹੋਇਆ ਹੈ, ਜਿਸ ਦਾ ਮਤਲਬ ਹੈ ਕਿ 'ਇਹ ਲਿਿਖਿਆ ਜਾ ਚੁੱਕਿਆ ਹੈ (ਕਿਸਮਤ)।' ਦੇਖੋ ਜੈਸਮੀਨ ਦੀਆਂ ਤਸਵੀਰਾਂ:
View this post on Instagram
ਕਾਬਿਲੇਗ਼ੌਰ ਹੈ ਕਿ ਹਾਲ ਹੀ 'ਚ ਜੈਸਮੀਨ ਸੈਂਡਸਾਲ ਕਾਫੀ ਸੁਰਖੀਆਂ 'ਚ ਰਹੀ ਹੈ। ਉਸ ਨੇ ਹਾਲ ਹੀ 'ਚ ਭਾਰ ਘਟਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਉਸ ਦੀ ਨਵੀਂ ਲੁੱਕ ਨੂੰ ਉਸ ਦੇ ਫੈਨਜ਼ ਕਾਫੀ ਜ਼ਿਆਦਾ ਪਸੰਦ ਕਰ ਰਹੇ ਹਨ। ਜੈਸਮੀਨ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਸ ਦਾ ਗਾਣਾ 'ਇਤਰ' ਹਾਲ ਹੀ 'ਚ ਰਿਲੀਜ਼ ਹੋਇਆ ਹੈ, ਜੋ ਕਿ ਲੋਕਾਂ ਨੂੰ ਖੂਬ ਪਸੰਦ ਆ ਰਿਹਾ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)