(Source: ECI/ABP News)
Jazzy B: ਪੰਜਾਬੀ ਗਾਇਕ ਜੈਜ਼ੀ ਬੀ 48 ਦੀ ਉਮਰ 'ਚ ਵੀ ਫੁੱਲ ਐਕਟਿਵ, ਜਿੰਮ 'ਚ ਕੀਤਾ ਜ਼ਬਰਦਸਤ ਵਰਕ ਆਊਟ, ਦੇਖੋ ਵੀਡੀਓ
Jazzy B Video: ਜੈਜ਼ੀ ਬੀ ਨੂੰ ਇਸ ਵੀਡੀਓ 'ਚ ਜਿੰਮ 'ਚ ਜ਼ਬਰਦਸਤ ਵਰਕਆਊਟ ਕਰਦੇ ਦੇਖਿਆ ਜਾ ਸਕਦਾ ਹੈ। ਇਹ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਵਾਇਰਲ ਹੋ ਰਿਹਾ ਹੈ, ਕਿਉਂਕਿ ਇਸ ਵੀਡੀਓ 'ਚ ਜੈਜ਼ੀ ਬੀ ਜਿਸ ਤਰ੍ਹਾਂ ਜਿੰਮ 'ਚ ਦਮ ਦਿਖਾ ਰਹੇ ਹਨ।
![Jazzy B: ਪੰਜਾਬੀ ਗਾਇਕ ਜੈਜ਼ੀ ਬੀ 48 ਦੀ ਉਮਰ 'ਚ ਵੀ ਫੁੱਲ ਐਕਟਿਵ, ਜਿੰਮ 'ਚ ਕੀਤਾ ਜ਼ਬਰਦਸਤ ਵਰਕ ਆਊਟ, ਦੇਖੋ ਵੀਡੀਓ punjabi singer jazzy b gym workout video is the best thing you ll see on internet today Jazzy B: ਪੰਜਾਬੀ ਗਾਇਕ ਜੈਜ਼ੀ ਬੀ 48 ਦੀ ਉਮਰ 'ਚ ਵੀ ਫੁੱਲ ਐਕਟਿਵ, ਜਿੰਮ 'ਚ ਕੀਤਾ ਜ਼ਬਰਦਸਤ ਵਰਕ ਆਊਟ, ਦੇਖੋ ਵੀਡੀਓ](https://feeds.abplive.com/onecms/images/uploaded-images/2024/01/19/2bfb3994cbe5557cb450bc903b61ca3a1705653799202469_original.png?impolicy=abp_cdn&imwidth=1200&height=675)
ਅਮੈਲੀਆ ਪੰਜਾਬੀ ਦੀ ਰਿਪੋਰਟ
Jazzy B Workout Video: ਪੰਜਾਬੀ ਗਾਇਕ ਜੈਜ਼ੀ ਬੀ 31 ਸਾਲਾਂ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਐਕਟਿਵ ਹਨ। ਉਹ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣੇ ਹੋਏ ਹਨ। ਉਨ੍ਹਾਂ ਨੇ ਹਾਲ ਹੀ 'ਚ ਆਪਣੇ ਨਵੇਂ ਗਾਣੇ ਦਾ ਐਲਾਨ ਕੀਤਾ ਹੈ। ਉਹ ਇਸ ਗਾਣੇ 'ਚ ਕਰਨ ਔਜਲਾ ਤੇ ਯੋ ਯੋ ਹਨੀ ਸਿੰਘ ਨਾਲ ਕੋਲੈਬ ਕਰਨ ਜਾ ਰਹੇ ਹਨ। ਫੈਨਜ਼ ਇਸ ਗਾਣੇ ਦਾ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਦਰਮਿਆਨ ਜੈਜ਼ੀ ਬੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਜੈਜ਼ੀ ਬੀ ਨੂੰ ਇਸ ਵੀਡੀਓ 'ਚ ਜਿੰਮ 'ਚ ਜ਼ਬਰਦਸਤ ਵਰਕਆਊਟ ਕਰਦੇ ਦੇਖਿਆ ਜਾ ਸਕਦਾ ਹੈ। ਇਹ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਵਾਇਰਲ ਹੋ ਰਿਹਾ ਹੈ, ਕਿਉਂਕਿ ਇਸ ਵੀਡੀਓ 'ਚ ਜੈਜ਼ੀ ਬੀ ਜਿਸ ਤਰ੍ਹਾਂ ਜਿੰਮ 'ਚ ਦਮ ਦਿਖਾ ਰਹੇ ਹਨ, ਉਹ ਕੋਈ ਨੌਜਵਾਨ ਵੀ ਨਹੀਂ ਕਰ ਸਕਦਾ ਹੈ। ਜੈਜ਼ੀ ਬੀ ਦੀ ਉਮਰ 48 ਸਾਲ ਹੈ, ਪਰ ਇਸ ਉਮਰ 'ਚ ਵੀ ਗਾਇਕ ਆਪਣੀ ਫਿਟਨੈੱਸ ਦਾ ਖਾਸ ਖਿਆਲ ਰੱਖਦੇ ਹਨ। ਉਹ ਅਕਸਰ ਹੀ ਜਿੰਮ 'ਚ ਵਰਕਆਊਟ ਕਰਦੇ ਨਜ਼ਰ ਆਉਂਦੇ ਰਹਿੰਦੇ ਹਨ। ਉਨ੍ਹਾਂ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਕੈਪਸ਼ਨ ਲਿਖੀ, 'ਸਾਨੂੰ ਵਰਕਆਊਟ ਕਰਨਾ ਬਹੁਤ ਪਸੰਦ ਹੈ। ਕੋਈ ਵੀ ਕੰਮ ਕਰਨਾ, ਉਸ ਨੂੰ ਐਨਜੁਆਏ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਤੁਹਾਡੇ ਕੰਮ ਨਾਲ ਦੂਜਿਆਂ ਨੂੰ ਵੀ ਖੁਸ਼ੀ ਮਿਲਣੀ ਚਾਹੀਦੀ ਹੈ। ਖਿੱਚ ਕੇ ਰੱਖੋ ਸਾਰੇ ਜਣੇ, ਵਰਕਆਊਟ ਕਰਨਾ ਬਹੁਤ ਜ਼ਰੂਰੀ ਹੈ। ਸਿਹਤ ਤੋਂ ਵੱਧ ਹੋਰ ਕੁੱਝ ਵੀ ਨਹੀਂ।' ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਜੈਜ਼ੀ ਬੀ ਪਿਛਲੇ 31 ਸਾਲਾਂ ਤੋਂ ਪੰਜਾਬੀ ਇੰਡਸਟਰੀ 'ਚ ਐਕਟਿਵ ਹਨ। ਉਨ੍ਹਾਂ ਨੇ ਆਪਣੇ ਗਾਇਕੀ ਕਰੀਅਰ ਦੀ ਸ਼ੁਰੂਆਤ ਐਲਬਮ 'ਘੁੱਗੀਆਂ ਦਾ ਜੋੜਾ' ਤੋਂ ਕੀਤੀ ਸੀ। ਇਹ ਐਲਬਮ ਜ਼ਬਰਦਸਤ ਹਿੱਟ ਰਹੀ ਸੀ। ਉਹ 31 ਸਾਲਾਂ ਬਾਅਦ ਹਾਲੇ ਵੀ ਮਿਊਜ਼ਿਕ ਇੰਡਸਟਰੀ ;ਚ ਐਕਟਿਵ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)