Jenny Johal: ਪੰਜਾਬੀ ਗਾਇਕਾ ਜੈਨੀ ਜੌਹਲ ਨੇ ਸਿੱਧੂ ਮੂਸੇਵਾਲਾ ਲਈ ਫਿਰ ਮੰਗਿਆ ਇਨਸਾਫ, ਪੋਸਟ ਸ਼ੇਅਰ ਕਰ ਬੋਲੀ- '20 ਮਹੀਨੇ ਹੋ ਗਏ'
Sidhu Moose Wala: ਪੰਜਾਬੀ ਗਾਇਕਾ ਜੈਨੀ ਜੌਹਲ ਨੇ ਬੀਤੇ ਦਿਨ ਯਾਨਿ 29 ਜਨਵਰੀ ਨੂੰ ਸਿੱਧੂ ਮੂਸੇਵਾਲਾ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਸੀ। ਇਸ ਤਸਵੀਰ ਦੇ ਨਾਲ ਉਸ ਨੇ ਕੈਪਸ਼ਨ ਲਿਖੀ, '20 ਮਹੀਨੇ ਹੋ ਗਏ।'
ਅਮੈਲੀਆ ਪੰਜਾਬੀ ਦੀ ਰਿਪੋਰਟ
Jenny Johal Demands Justice For Sidhu Moose Wala: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਨੂੰ 20 ਜਨਵਰੀ 2024 ਨੂੰ 20 ਮਹੀਨੇ ਪੂਰੇ ਹੋ ਗਏ। ਆਉਣ ਵਾਲੀ 29 ਮਈ ਨੂੰ ਸਿੱਧੂ ਨੂੰ ਦੁਨੀਆ ਤੋਂ ਰੁਖਸਤ ਹੋਇਆਂ 2 ਸਾਲ ਪੂਰੇ ਹੋ ਜਾਣਗੇ। ਉਹ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ 'ਚ ਅੱਜ ਤੱਕ ਜ਼ਿੰਦਾ ਹੈ। ਇਹੀ ਨਹੀਂ ਪੰਜਾਬੀ ਇੰਡਸਟਰੀ ਦੇ ਕਈ ਕਲਾਕਾਰ ਅੱਜ ਵੀ ਉਸ ਨੂੰ ਨਮ ਅੱਖਾਂ ਦੇ ਨਾਲ ਯਾਦ ਕਰਦੇ ਹਨ।
ਇਹ ਵੀ ਪੜ੍ਹੋ: 'ਫੁਕਰੇ' ਫੇਮ ਐਕਟਰ ਪੁਲਿਕਤ ਸਮਰਾਟ ਨੇ ਪ੍ਰੇਮਿਕਾ ਨਾਲ ਕੀਤੀ ਮੰਗਣੀ, ਸੋਸ਼ਲ ਮੀਡੀਆ 'ਤੇ ਤਸਵੀਰਾਂ ਵਾਇਰਲ
ਪੰਜਾਬੀ ਗਾਇਕਾ ਜੈਨੀ ਜੌਹਲ ਨੇ ਬੀਤੇ ਦਿਨ ਯਾਨਿ 29 ਜਨਵਰੀ ਨੂੰ ਸਿੱਧੂ ਮੂਸੇਵਾਲਾ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਸੀ। ਇਸ ਤਸਵੀਰ ਦੇ ਨਾਲ ਉਸ ਨੇ ਕੈਪਸ਼ਨ ਲਿਖੀ, '20 ਮਹੀਨੇ ਹੋ ਗਏ।' ਇਸ ਦੇ ਨਾਲ ਹੀ ਉਸ ਨੇ ਹੈਸ਼ਟੈਗ ਜਸਟਿਸ ਫੌਰ ਸਿੱਧੂ ਮੂਸੇਵਾਲਾ ਵੀ ਲਿਿਖਿਆ। ਇਸ ਤਸਵੀਰ 'ਤੇ ਮੂਸੇਵਾਲਾ ਦੇ ਫੈਨਜ਼ ਕਮੈਂਟ ਕਰ ਰਹੇ ਹਨ। ਦੇਖੋ ਇਹ ਤਸਵੀਰ:
View this post on Instagram
ਦੱਸ ਦਈਏ ਕਿ ਪੰਜਾਬੀ ਇੰਡਸਟਰੀ ਦੇ ਬਹੁਤ ਹੀ ਘੱਟ ਕਲਾਕਾਰ ਹਨ, ਜੋ ਹਾਲੇ ਵੀ ਸਿੱਧੂ ਲਈ ਇਨਸਾਫ ਦੀ ਮੰਗ ਕਰ ਰਹੇ ਹਨ। ਜੈਨੀ ਜੌਹਲ ਉਨ੍ਹਾਂ ਵਿੱਚੋਂ ਇੱਕ ਹੈ। ਜੈਨੀ ਨੇ ਮੂਸੇਵਾਲਾ ਨੂੰ ਇਨਸਾਫ ਦਿਵਾਉਣ ਲਈ ਗਾਣਾ ਵੀ ਲਿਿਖਿਆ ਸੀ। ਇਹ ਗਾਣਾ ਸੀ 'ਲੈਟਰ ਟੂ ਸੀਐਮ'। ਇਸ ਗਾਣੇ 'ਤੇ ਪੰਜਾਬ ਭਰ 'ਚ ਖੂਬ ਵਿਵਾਦ ਭਖਿਆ ਸੀ। ਇਸ ਗੀਤ ਨੂੰ ਲੈਕੇ ਸਿਆਸੀ ਪਾਰਟੀਆਂ ਨੇ ਵੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ 'ਤੇ ਤਿੱਖੇ ਨਿਸ਼ਾਨੇ ਲਾਏ ਸੀ। ਇਸ ਤੋਂ ਬਾਅਦ ਇਸ ਗਾਣੇ ਨੂੰ ਯੂਟਿਊਬ ਤੋਂ ਹਟਾ ਦਿੱਤਾ ਗਿਆ ਸੀ।
ਦੂਜੇ ਪਾਸੇ, ਸਿੱਧੂ ਮੂਸੇਵਾਲਾ ਦੀ ਗੱਲ ਕਰੀਏ ਤਾਂ ਉਸ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕਤਲ ਕਰ ਦਿੱਤਾ ਗਿਆ ਸੀ। ਉਸ ਦਾ ਪਰਿਵਾਰ ਤੇ ਚਾਹੁਣ ਵਾਲੇ ਹਾਲੇ ਤੱਕ ਇਨਸਾਫ ਦੀ ਉਡੀਕ ਕਰ ਰਹੇ ਹਨ।