Kaka: ਪੰਜਾਬੀ ਗਾਇਕ ਕਾਕਾ ਨੇ iPhone 15 ਤੋਂ ਬਾਅਦ ਫੈਨਜ਼ ਨੂੰ ਬੁਲੇਟ ਮੋਟਰ ਸਾਈਕਲ ਦੇਣ ਦਾ ਕੀਤਾ ਐਲਾਨ, ਕਰਨਾ ਪਵੇਗਾ ਇਹ ਕੰਮ
Punjabi Singer Kaka: ਗਾਇਕ ਕਾਕੇ ਨੇ ਆਪਣੀ ਇੱਕ ਤਾਜ਼ਾ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ, ਜਿਸ ਵਿੱਚ ਉਸ ਨੇ ਫੈਨਜ਼ ਲਈ ਇਕ ਹੋਰ ਵੱਡਾ ਐਲਾਨ ਕਰ ਦਿੱਤਾ ਹੈ।

Punjabi Singer Kaka Special Gift For Fans: ਪੰਜਾਬੀ ਗਾਇਕ ਕਾਕਾ ਹਾਲ ਹੀ 'ਚ ਕਾਫੀ ਸੁਰਖੀਆਂ 'ਚ ਰਿਹਾ ਹੈ। ਉਸ ਨੇ ਹਾਲ ਹੀ 'ਚ ਉੱਤਰ ਪ੍ਰਦੇਸ਼ ਦੇ ਆਪਣੇ ਇੱਕ ਪ੍ਰਸ਼ੰਸਕ ਨੂੰ ਅਈਫੋਨ 15 ਪ੍ਰੋ ਮੈਕਸ ਗਿਫਟ ਕੀਤਾ ਸੀ। ਕਾਕੇ ਨੇ ਕਾਫੀ ਦਿਨ ਪਹਿਲਾਂ ਐਲਾਨ ਕੀਤਾ ਸੀ ਕਿ ਜੋ ਵੀ ਕੋਈ ਉਸ ਦੇ ਗੀਤਾਂ 'ਤੇ ਸਭ ਤੋਂ ਵੱਧ ਰੀਲਾਂ ਬਣਾ ਕੇ ਪਾਵੇਗਾ, ਉਸ ਨੂੰ ਕਾਕਾ ਆਈਫੋਨ 15 ਪ੍ਰੋ ਮੈਕਸ ਇਨਾਮ 'ਚ ਦੇਵੇਗਾ। ਇਸ ਤੋਂ ਬਾਅਦ ਕਾਕੇ ਦੇ ਫੈਨਜ਼ ਲਈ ਇੱਕ ਹੋਰ ਖਾਸ ਖਬਰ ਹੈ।
ਗਾਇਕ ਕਾਕੇ ਨੇ ਆਪਣੀ ਇੱਕ ਤਾਜ਼ਾ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ, ਜਿਸ ਵਿੱਚ ਉਸ ਨੇ ਫੈਨਜ਼ ਲਈ ਇਕ ਹੋਰ ਵੱਡਾ ਐਲਾਨ ਕਰ ਦਿੱਤਾ ਹੈ। ਕਾਕੇ ਦਾ ਕਹਿਣਾ ਹੈ ਕਿ ਜੋੋ ਉਸ ਦੀ ਨਵੀਂ ਐਲਬਮ 'ਬਿੱਲੋ ਕਹਿੰਦੀ' ਰਿਲੀਜ਼ ਹੋਈ ਹੈ, ਜੋ ਕੋਈ ਯੂਟਿਊਬ 'ਤੇ ਜਾ ਕੇ ਉਸ ਐਲਬਮ ਦੇ ਵੀਡੀਓ 'ਤੇ ਕਮੈਂਟ ਕਰੇਗਾ, ਜਿਸ ਦੇ ਕਮੈਂਟ ਨੂੰ ਸਭ ਤੋਂ ਪਹਿਲਾਂ 10 ਹਜ਼ਾਰ ਲਾਈਕ ਮਿਲਣਗੇ, ਉਸ ਨੂੰ ਕਾਕਾ ਬੁਲੇਟ ਮੋਟਰ ਸਾਈਕਲ ਇਨਾਮ 'ਚ ਦੇਵੇਗਾ। ਜਾਂ ਫਿਰ ਬੁਲੇਟ ਦੀ ਕੀਮਤ ਦੀ ਕੋਈ ਵੀ ਚੀਜ਼ ਜੋ ਉਸ ਦਾ ਪ੍ਰਸ਼ੰਸਕ ਮੰਗੇਗਾ। ਉਹ ਉਸ ਨੂੰ ਦੇਵੇਗਾ। ਦੇਖੋ ਇਹ ਵੀਡੀਓ:
View this post on Instagram
ਕਾਕੇ ਦੇ ਇਸ ਵੀਡੀਓ 'ਤੇ ਫੈਨਜ਼ ਖੂਬ ਕਮੈਂਟ ਕਰ ਰਹੇ ਹਨ। ਇਸ ਦੇ ਨਾਲ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਕਾਕਾ ਪਹਿਲਾ ਪੰਜਾਬੀ ਗਾਇਕ ਹੈ, ਜਿਸ ਨੇ ਫੈਨਜ਼ ਨੂੰ ਇਨਾਮ ਦੇਣ ਦਾ ਟਰੈਂਡ ਸ਼ੁਰੂ ਕੀਤਾ ਹੈ। ਇਸ ਗੱਲ ਤੋਂ ਕਾਕੇ ਦੇ ਫੈਨਜ਼ ਕਾਫੀ ਖੁਸ਼ ਹਨ। ਵਰਕਫਰੰਟ ਦੀ ਗੱਲ ਕਰੀਏ ਤਾਂ ਕਾਕੇ ਦੀ ਐਲਬਮ 'ਬਿੱਲੋ ਕਹਿੰਦੀ' ਹਾਲ ਹੀ 'ਚ ਰਿਲੀਜ਼ ਹੋਈ ਹੈ, ਜਿਸ ਨੂੰ ਕਾਫੀ ਜ਼ਿਆਂਦਾ ਪਸੰਦ ਕੀਤਾ ਜਾ ਰਿਹਾ ਹੈ।






















