Kaka: ਤਸਵੀਰ ਖਿਚਵਾਉਣ ਲਈ ਕਾਕਾ ਨੇ ਫੜੀ ਪੁੱਠੀ ਕਿਤਾਬ, ਹੋ ਗਿਆ ਟਰੋਲ, ਲੋਕ ਉਡਾ ਰਹੇ ਮਜ਼ਾਕ
Kaka Trolled: ਕਾਕਾ ਨੇ ਤਸਵੀਰ ਖਿਚਵਾਉਣ ਦੇ ਚੱਕਰ ‘ਚ ਕਿਤਾਬ ਪੁੱਠੀ ਫੜੀ ਹੋਈ ਹੈ। ਫੋਟੋ ਖਿਚਵਾਉਣ ਦੀ ਕਾਹਲੀ ‘ਚ ਉਸ ਨੇ ਕਿਤਾਬ ‘ਤੇ ਧਿਆਨ ਨਹੀਂ ਦਿੱਤਾ। ਹੁਣ ਇਸ ਵਜ੍ਹਾ ਕਰਕੇ ਕਾਕੇ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਟਰੋਲ ਕੀਤਾ ਜਾ ਰਿਹਾ ਹੈ
Punjabi SInger Kaka Trolled: ਪੰਜਾਬੀ ਗਾਇਕ ਕਾਕਾ ਹਮੇਸ਼ਾ ਹੀ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ ‘ਚ ਰਹਿੰਦਾ ਹੈ। ਵਜ੍ਹਾ ਭਾਵੇਂ ਪਰਸਨਲ ਹੋਵੇ ਜਾਂ ਪ੍ਰੋਫੈਸ਼ਨਲ ਕਾਕਾ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ। ਇਸ ਦੇ ਨਾਲ ਨਾਲ ਕਾਕਾ ਸੋਸ਼ਲ ਮੀਡੀਆ ‘ਤੇ ਕਾਫੀ ਜ਼ਿਆਦਾ ਐਕਟਿਵ ਰਹਿੰਦਾ ਹੈ। ਉਸ ਦੀਆਂ ਸੋਸ਼ਲ ਮੀਡੀਆ ਪੋਸਟਾਂ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇਸੇ ਚੱਕਰ ‘ਚ ਉਸ ਨੂੰ ਕਈ ਵਾਰ ਟਰੋਲ ਵੀ ਹੋਣਾ ਪਿਆ ਹੈ।
ਹਾਲ ਹੀ ਚ ਕਾਕਾ ਨੇ ਇੱਕ ਵੀਡੀਓ ਸ਼ੇਅਰ ਕੀਤਾ ਸੀ, ਜਿਸ ਵਿੱਚ ਉਸ ਨੇ ਦੋਵੇਂ ਪੈਰਾਂ ‘ਚ ਅਲੱਗ ਅਲੱਗ ਜੁੱਤੇ ਪਹਿਨੇ ਹੋਏ ਸੀ। ਜਿਸ ਦੀ ਵਜ੍ਹਾ ਕਰਕੇ ਉਸ ਨੂੰ ਕਾਫੀ ਟਰੋਲ ਕੀਤਾ ਗਿਆ ਸੀ। ਹੁਣ ਫਿਰ ਤੋਂ ਕਾਕਾ ਨੇ ਅਜਿਹੀ ਗਲਤੀ ਕੀਤੀ ਹੈ। ਕਾਕਾ ਨੇ ਤਸਵੀਰ ਖਿਚਵਾਉਣ ਦੇ ਚੱਕਰ ‘ਚ ਕਿਤਾਬ ਪੁੱਠੀ ਫੜੀ ਹੋਈ ਹੈ। ਜਾਂ ਤਾਂ ਉਸ ਨੇ ਜਾਣ ਬੁੱਝ ਕੇ ਪੁੱਠੀ ਕਿਤਾਬ ਫੜੀ ਤੇ ਜਾਂ ਫਿਰ ਫੋਟੋ ਖਿਚਵਾਉਣ ਦੀ ਕਾਹਲੀ ‘ਚ ਉਸ ਨੇ ਕਿਤਾਬ ‘ਤੇ ਧਿਆਨ ਨਹੀਂ ਦਿੱਤਾ। ਖੈਰ ਜੋ ਵੀ ਵਜ੍ਹਾ ਹੋਵੇ, ਹੁਣ ਇਸ ਵਜ੍ਹਾ ਕਰਕੇ ਕਾਕੇ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਟਰੋਲ ਕੀਤਾ ਜਾ ਰਿਹਾ ਹੈ। ਲੋਕ ਪੁੱਠੀ ਕਿਤਾਬ ਫੜਨ ਲਈ ਉਸ ਦਾ ਮਜ਼ਾਕ ਉਡਾ ਰਹੇ ਹਨ। ਆਪਣੀ ਤਸਵੀਰ ਸ਼ੇਅਰ ਕਰਦਿਆਂ ਵੀ ਕਾਕੇ ਨੇ ਕਿਹਾ ਕਿ ਫੋਟੋ ਖਿਚਵਾਉਣ ਲਈ ਉਸ ਨੇ ਕਿਤਾਬ ਪੁੱਠੀ ਫੜੀ ਹੈ। ਦੇਖੋ ਕਾਕਾ ਦੀ ਇਹ ਪੋਸਟ:
View this post on Instagram
ਲੋਕ ਕਾਕੇ ਦੀ ਇਸ ਪੋਸਟ ‘ਤੇ ਖੂਬ ਕਮੈਂਟ ਕਰ ਰਹੇ ਹਨ। ਇੱਕ ਸ਼ਖਸ ਨੇ ਲਿਖਿਆ, ‘ਕਾਕਾ ਗਲਤ ਨਹੀਂ ਹੋ ਸਕਦਾ, ਸ਼ਾਇਦ ਮੈਂ ਹੀ ਫੋਨ ਪੁੱਠਾ ਫੜਿਆ ਹੈ।’ ਇੱਕ ਹੋਰ ਯੂਜ਼ਰ ਨੇ ਲਿਖਿਆ, ‘ਦੂਜੀ ਤਸਵੀਰ ‘ਚ ਕਿਤਾਬ ਉਲਟੀ ਹੈ।’ ਇੱਕ ਹੋਰ ਯੂਜ਼ਰ ਨੇ ਲਿਖਿਆ, ‘ਉਸਤਾਦ ਜੀ ਨੇ ਕਿਤਾਬ ਸਹੀ ਫੜੀ ਹੈ, ਆਪਾਂ ਹੀ ਗਲਤ ਹਾਂ।’ ਇੱਕ ਹੋਰ ਯੂਜ਼ਰ ਨੇ ਕਮੈਂਟ ਕੀਤਾ, ‘ਭਾਜੀ ਲੱਗਦਾ ਅੱਜ ਤਾਂ ਕੁੱਝ ਜ਼ਿਆਦਾ ਹੀ ਹੋ ਗਈ, ਤੁਸੀਂ ਤਾਂ ਕਿਤਾਬ ਹੀ ਪੁੱਠੀ ਫੜ ਲਈ।’ ਇੱਕ ਹੋਰ ਸ਼ਖਸ ਨੇ ਮਜ਼ਾਕ ਉਡਾਉਂਦੇ ਹੋਏ ਲਿਖਿਆ, ‘ਜਲਦਬਾਜ਼ੀ ‘ਚ ਲੱਗਦਾ ਹੈ ਕਿ ਕਿਤਾਬ ਪੁੱਠੀ ਫੜ ਲਈ ਜਾਂ ਫਿਰ ਕੁੱਝ ਨਵਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹੋ।’ ਤੁਸੀਂ ਵੀ ਪੜ੍ਹੋ ਇਹ ਮਜ਼ੇਦਾਰ ਕਮੈਂਟਸ:
ਕਾਬਿਲੇਗ਼ੌਰ ਹੈ ਕਿ ਗਾਇਕ ਕਾਕਾ ਸੋਸ਼ਲ ਮੀਡੀਆ ‘ਤੇ ਕਾਫੀ ਜ਼ਿਆਦਾ ਐਕਟਿਵ ਰਹਿੰਦਾ ਹੈ। ਉਹ ਆਪਣੇ ਨਾਲ ਜੁੜੀ ਹਰ ਜਾਣਕਾਰੀ ਫੈਨਜ਼ ਨਾਲ ਸ਼ੇਅਰ ਕਰਦਾ ਹੈ। ਸੋਸ਼ਲ ਮੀਡੀਆ ‘ਤੇ ਕਾਕਾ ਦੀ ਜ਼ਬਰਦਸਤ ਫੈਨ ਫਾਲੋਇੰਗ ਹੈ। ਇਕੱਲੇ ਇੰਸਟਾਗ੍ਰਾਮ ‘ਤੇ ਕਾਕੇ ਦੇ 2.2 ਮਿਲੀਅਨ ਯਾਨਿ 22 ਲੱਖ ਫਾਲੋਅਰਜ਼ ਹਨ। ਉਸ ਦੀਆਂ ਸੋਸ਼ਲ ਮੀਡੀਆ ਪੋਸਟਾਂ ਅਕਸਰ ਚਰਚਾ ਦਾ ਵਿਸ਼ਾ ਬਣਦੀਆਂ ਰਹਿੰਦੀਆਂ ਹਨ। ਵਰਕਫਰੰਟ ਦੀ ਗੱਲ ਕਰੀਏ ਤਾਂ ਕਾਕਾ ਅਗਲੇ ਸਾਲ ਯਾਨਿ 2023 ‘ਚ ਆਸਟਰੇਲੀਆ ਟੂਰ ਕਰਨ ਜਾ ਰਿਹਾ ਹੈ। ਹਾਲ ਹੀ ‘ਚ ਗਾਇਕ ਨੇ ਕੈਨੇਡਾ ‘ਚ ਟੂਰ ਕੀਤਾ ਸੀ। ਜੋ ਕਿ ਜ਼ਬਰਦਸਤ ਹਿੱਟ ਰਿਹਾ ਸੀ।