Kaka Mitti De Tibbe: ਪੰਜਾਬੀ ਸਿੰਗਰ ਕਾਕਾ ਦੇ ਗੀਤ `ਮਿੱਟੀ ਦੇ ਟਿੱਬੇ` ਨੇ ਤੋੜਿਆ ਇੱਕ ਹੋਰ ਰਿਕਾਰਡ, ਭਾਰਤ ਦੀਆਂ ਟੌਪ 10 ਮਿਊਜ਼ਿਕ ਵੀਡੀਓ `ਚ ਸ਼ਾਮਲ
Punjabi Singer Kaka: ਪੰਜਾਬੀ ਸਿੰਗਰ ਕਾਕਾ ਇੰਨੀਂ ਦਿਨੀ ਆਪਣੇ ਨਵੇਂ ਗੀਤ `ਮਿੱਟੀ ਦੇ ਟਿੱਬੇ` ਨੂੰ ਲੈਕੇ ਕਾਫ਼ੀ ਚਰਚਾ `ਚ ਹਨ। ਗੀਤ ਨੂੰ ਯੂਟਿਊਬ ਤੇ ਹੁਣ ਤੱਕ 38 ਮਿਲੀਅਨ ਯਾਨਿ 3 ਕਰੋੜ 80 ਲੱਖ ਲੋਕ ਦੇਖ ਚੁੱਕੇ ਹਨ।
Mitti De Tibbe Kaka Song: ਪੰਜਾਬੀ ਸਿੰਗਰ ਕਾਕਾ ਇੰਨੀਂ ਦਿਨੀ ਆਪਣੇ ਨਵੇਂ ਗੀਤ `ਮਿੱਟੀ ਦੇ ਟਿੱਬੇ` ਨੂੰ ਲੈਕੇ ਕਾਫ਼ੀ ਚਰਚਾ `ਚ ਹਨ। ਇਹ ਗੀਤ ਸੁਪਰਹਿੱਟ ਹੋ ਚੁੱਕਿਆ ਹੈ। ਇਸ ਗੀਤ ਨੂੰ ਯੂਟਿਊਬ ਤੇ ਹੁਣ ਤੱਕ 38 ਮਿਲੀਅਨ ਯਾਨਿ 3 ਕਰੋੜ 80 ਲੱਖ ਲੋਕ ਦੇਖ ਚੁੱਕੇ ਹਨ। ਇਹ ਗਾਣਾ ਹਰ ਦਿਨ ਨਵੇਂ ਰਿਕਾਰਡ ਬਣਾ ਰਿਹਾ ਹੈ। ਹੁਣ ਇਸ ਗੀਤ ਦੇ ਨਾਂ ਇੱਕ ਹੋਰ ਰਿਕਾਰਡ ਦਰਜ ਹੋ ਗਿਆ ਹੈ।
ਦਸ ਦਈਏ ਕਿ ਇਹ ਗੀਤ 28 ਜੁਲਾਈ ਨੂੰ ਰਿਲੀਜ਼ ਕੀਤਾ ਗਿਆ ਸੀ। ਦੋ ਹਫ਼ਤਿਆਂ ਬਾਅਦ ਵੀ ਇਸ ਗੀਤ ਨੇ ਹਾਲੇ ਤੱਕ ਟਰੈਂਡਿੰਗ `ਚ ਆਪਣੀ ਜਗ੍ਹਾ ਬਣਾ ਕੇ ਰੱਖੀ ਹੋਈ ਹੈ।
ਗੀਤ ਨੇ ਬਣਾਇਆ ਇਹ ਰਿਕਾਰਡ
ਕਾਕਾ ਦੇ ਗਾਏ ਲਗਭਗ ਸਾਰੇ ਹੀ ਗੀਤ ਸੁਪਰਹਿੱਟ ਹਨ। ਪਰ ਉਨ੍ਹਾਂ ਦਾ ਗੀਤ ਮਿੱਟੀ ਦੇ ਟਿੱਬੇ ਬੇਹੱਦ ਖਾਸ ਹੈ। ਇਸ ਗੀਤ ਦੇ ਨਾਂ ਇੱਕ ਹੋਰ ਰਿਕਾਰਡ ਦਰਜ ਹੋ ਗਿਆ ਹੈ। ਇਹ ਗੀਤ ਇੰਡੀਆ ਦੇ ਟੌਪ 10 ਮਿਊਜ਼ਿਕ ਵੀਡੀਓਜ਼ `ਚੋਂ ਇੱਕ ਬਣ ਗਿਆ ਹੈ। ਕਾਕਾ ਨੇ ਖੁਦ ਸੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕਰ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ।
ਦੱਸ ਦਈਏ ਕਿ 28 ਜੁਲਾਈ ਨੂੰ ਰਿਲੀਜ਼ ਹੋਏ ਗੀਤ ਨੂੰ ਲਗਾਤਾਰ ਜ਼ਬਰਦਸਤ ਵਿਊਜ਼ ਮਿਲ ਰਹੇ ਹਨ। ਇਸ ਦੇ ਨਾਲ ਹੀ ਗੀਤ ਦੀ ਵੀਡੀਓ ਵੀ ਦਿਲ ਜਿੱਤ ਰਹੀ ਹੈ।
ਪੰਜਾਬੀ ਸਿੰਗਰ ਕਾਕਾ ਇੰਨੀਂ ਦਿਨੀਂ ਲਗਾਤਾਰ ਚਰਚਾ `ਚ ਬਣੇ ਹੋਏ ਹਨ। ਹਾਲ ਹੀ `ਚ ਉਨ੍ਹਾ ਦਾ ਗੀਤ ਮਿੱਟੀ ਦੇ ਟਿੱਬੇ ਰਿਲੀਜ਼ ਹੋਇਆ ਸੀ। ਲੋਕਾਂ ਨੂੰ ਇਹ ਗੀਤ ਖਾਸਾ ਪਸੰਦ ਆ ਰਿਹਾ ਹੈ। ਇਹ ਗੀਤ ਯੂਟਿਊਬ ਤੇ ਮਿਊਜ਼ਿਕ ਲਈ ਟਰੈਂਡਿੰਗ `ਚ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਟੈਲੇਂਟ ਤੇ ਕਾਬਲੀਅਤ ਦੇ ਦਮ `ਤੇ ਪੰਜਾਬੀ ਇੰਡਸਟਰੀ `ਚ ਆਪਣਾ ਨਾਂ ਚਮਕਾਇਆ ਹੈ। ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਇੱਕ ਤੋਂ ਵਧ ਕੇ ਇੱਕ ਸੁਪਰ ਹਿੱਟ ਗੀਤ ਦਿਤੇ ਹਨ।
ਕਾਬਿਲੇਗ਼ੌਰ ਹੈ ਕਿ ਕਾਕਾ ਨੂੰ ਕਾਲਾ ਲਿਬਾਸ, ਤੀਜੀ ਸੀਟ ਤੇ ਟੈਂਪਰੇਰੀ ਪਿਆਰ ਵਰਗੇ ਗੀਤਾਂ ਲਈ ਜਾਣਿਆ ਜਾਂਦਾ ਹੈ। ਦਸ ਦਈਏ ਕਿ ਕਾਕਾ ਆਪਣੇ ਵੱਖਰੇ ਸਟਾਈਲ ਲਈ ਜਾਣੇ ਜਾਂਦੇ ਹਨ। ਕੁੱਝ ਦਿਨ ਪਹਿਲਾਂ ਉਨ੍ਹਾਂ ਨੇ ਆਟੋ ਚਲਾਉਂਦੇ ਹੋਏ ਆਪਣੀ ਇੱਕ ਵੀਡੀਓ ਸ਼ੇਅਰ ਕੀਤੀ ਸੀ। ਜੋ ਕਿ ਕਾਫ਼ੀ ਵਾਇਰਲ ਹੋ ਗਈ ਸੀ।