ਪੰਜਾਬੀ ਸਿੰਗਰ ਕਾਕਾ ਨੂੰ ਫ਼ੈਨ ਨੇ ਪੁੱਛਿਆ, ਸਿੱਧੂ ਮੂਸੇਵਾਲਾ ਦਾ ਕਿਹੜਾ ਗਾਣਾ ਪਸੰਦ, ਸਿੰਗਰ ਨੇ ਦਿੱਤਾ ਇਹ ਜਵਾਬ
Punjabi Singer Kaka: ਇੱਕ ਫ਼ੈਨ ਨੇ ਕਾਕਾ ਕੋਲੋਂ ਪੁੱਛਿਆ ਕਿ "ਸਿੱਧੂ ਮੂਸੇਵਾਲਾ ਬਾਈ ਦਾ ਕਿਹੜਾ ਗੀਤ ਤੁਹਾਨੂੰ ਪਸੰਦ ਹੈ?" ਇਸ ਦੇ ਜਵਾਬ `ਚ ਕਾਕਾ ਨੇ ਕਿਹਾ, "ਬਹੁਤ ਸਾਰੇ"
Punjabi Singer Kaka Sidhu Moosewala: ਪੰਜਾਬੀ ਸਿੰਗਰ ਕਾਕਾ ਦੇ ਦੇਸ਼ ਦੁਨੀਆ ਚ ਲੱਖਾਂ ਚਾਹੁਣ ਵਾਲੇ ਹਨ। ਕਾਕਾ ਇੰਨੀਂ ਦਿਨੀਂ ਕੈਨੇਡਾ `ਚ ਮਿਊਜ਼ਿਕ ਕੰਸਰਟ ਕਰ ਰਹੇ ਹਨ। ਉਨ੍ਹਾਂ ਦੇ ਸ਼ੋਅ `ਚ ਹਜ਼ਾਰਾਂ ਦੀ ਗਿਣਤੀ `ਚ ਫ਼ੈਨਜ਼ ਉਨ੍ਹਾਂ ਨੂੰ ਦੇਖਣ ਲਈ ਆ ਰਹੇ ਹਨ। ਇਸ ਦੌਰਾਨ ਕਾਕਾ ਸੋਸ਼ਲ ਮੀਡੀਆ `ਤੇ ਵੀ ਕਾਫ਼ੀ ਐਕਟਿਵ ਰਹਿੰਦੇ ਹਨ। ਉਹ ਆਪਣੇ ਫ਼ੈਨਜ਼ ਦਾ ਮਨੋਰੰਜਨ ਕਰਦੇ ਰਹਿੰਦੇ ਹਨ। ਬੀਤੇ ਦਿਨੀਂ ਕਾਕਾ ਨੇ ਆਪਣੇ ਫ਼ੈਨਜ਼ ਨੂੰ ਕਿਹਾ ਕਿ ਉਹ ਉਨ੍ਹਾਂ ਤੋਂ ਕੀ ਸਵਾਲ ਪੁੱਛਣਾ ਚਾਹੁੰਦੇ ਹਨ।
ਇਸ ਤੇ ਉਨ੍ਹਾਂ ਨੂੰ ਹਜ਼ਾਰਾਂ ਦੀ ਗਿਣਤੀ `ਚ ਉਨ੍ਹਾਂ ਦੇ ਫ਼ੈਨਜ਼ ਨੇ ਕਈ ਸਵਾਲ ਪੁੱਛੇ। ਇੱਕ ਫ਼ੈਨ ਨੇ ਕਾਕਾ ਕੋਲੋਂ ਪੁੱਛਿਆ ਕਿ "ਸਿੱਧੂ ਮੂਸੇਵਾਲਾ ਬਾਈ ਦਾ ਕਿਹੜਾ ਗੀਤ ਤੁਹਾਨੂੰ ਪਸੰਦ ਹੈ?" ਇਸ ਦੇ ਜਵਾਬ `ਚ ਕਾਕਾ ਨੇ ਕਿਹਾ, "ਬਹੁਤ ਸਾਰੇ, ਪਰ `ਐਵਰੀਬਾਡੀ ਹਰਟਸ` ਉਨ੍ਹਾਂ ਦਾ ਸਭ ਤੋਂ ਮਨਪਸੰਦ ਹੈ।"
ਕਾਬਿਲੇਗ਼ੌਰ ਹੈ ਕਿ ਕਾਕਾ ਪਹਿਲਾਂ ਵੀ ਕਈ ਵਾਰ ਕਹਿ ਚੁੱਕੇ ਹਨ ਕਿ ਉਹ ਸਿੱਧੂ ਮੂਸੇਵਾਲਾ ਤੇ ਉਨ੍ਹਾਂ ਦੇ ਗਾਣਿਆਂ ਨੂੰ ਕਾਫ਼ੀ ਪਸੰਦ ਕਰਦੇ ਹਨ। ਕਾਕਾ ਦੇ ਵਰਕਫ਼ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਪਿਛਲੇ ਮਹੀਨੇ ਰਿਲੀਜ਼ ਹੋਇਆ ਗੀਤ `ਮਿੱਟੀ ਦੇ ਟਿੱਬੇ` ਜ਼ਬਰਦਸਤ ਹਿੱਟ ਹੋਇਆ ਹੈ। ਇਸ ਗੀਤ ਨੂੰ 1 ਮਹੀਨੇ `ਚ 5 ਕਰੋੜ ਲੋਕ ਦੇਖ ਚੁੱਕੇ ਹਨ। ਇਸ ਦੇ ਨਾਲ ਨਾਲ ਕਾਕਾ ਦਾ ਗੀਤ `ਸੱਚ ਚਾਹੀਦਾ` ਦਾ ਮਿਊਜ਼ਿਕ ਵੀਡੀਓ ਵੀ ਹਾਲ ਹੀ `ਚ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।
View this post on Instagram
ਇਸ ਦੇ ਨਾਲ ਨਾਲ ਕਾਕਾ ਇੰਨੀਂ ਦਿਨੀਂ ਕੈਨੇਡਾ `ਚ ਮਿਊਜ਼ਿਕ ਸ਼ੋਅ ਕਰ ਰਹੇ ਹਨ। ਕਾਕਾ ਨੇ ਸੋਸ਼ਲ ਮੀਡੀਆ `ਤੇ ਜਾਣਕਾਰੀ ਦਿਤੀ ਕਿ ਉਨ੍ਹਾਂ ਦਾ ਅਗਲਾ ਸ਼ੋਅ 11 ਸਤੰਬਰ ਨੂੰ ਬ੍ਰਿਟੀਸ਼ ਕੋਲੰਬੀਆ `ਚ ਹੈ। ਉਨ੍ਹਾਂ ਦੇ ਸ਼ੋਅਜ਼ ਨੂੰ ਫ਼ੈਨਜ਼ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।