Karan Aujla: ਕਰਨ ਔਜਲਾ ਨੇ ਗੀਤ ਰਾਹੀਂ ਦਿੱਤਾ ਨਫਰਤ ਕਰਨ ਵਾਲਿਆਂ ਨੂੰ ਜਵਾਬ, ਬੋਲੇ- 'ਦੁਨੀਆ ਤਾਂ ਰੱਬ ਨੂੰ ਜੱਜ ਕਰਦੀ, ਅਸੀਂ ਕੀ ਆਂ'
ਕਰਨ ਔਜਲਾ ਨੇ ਨਵੇਂ ਗੀਤ ਨਾਲ ਨਫਰਤ ਕਰਨ ਵਾਲਿਆਂ ਨੂੰ ਢੁਕਵਾਂ ਜਵਾਬ ਦਿੱਤਾ। ਕਰਨ ਔਜਲਾ ਨੇ 24 ਅਪ੍ਰੈਲ ਨੂੰ ਨਵਾਂ ਗਾਣਾ 'ਪੀਓਵੀ' (ਪੁਆਇੰਟ ਆਫ ਵਿਊ) ਰਿਲੀਜ਼ ਕੀਤਾ, ਜਿਸ ਦੀਆਂ ਲਾਈਨਾਂ 'ਚ ਉਨ੍ਹਾਂ ਨੇ ਨਫਰਤ ਕਰਨ ਵਾਲਿਆਂ 'ਤੇ ਤਿੱਖੇ ਤੰਜ ਕੱਸੇ
Karan Aujla Reply To Haters: ਪੰਜਾਬੀ ਸਿੰਗਰ ਕਰਨ ਔਜਲਾ ਦਾ ਨਾਮ ਹਾਲ ਹੀ 'ਚ ਕਾਫੀ ਜ਼ਿਆਦਾ ਸੁਰਖੀਆਂ 'ਚ ਰਿਹਾ ਹੈ। ਦਰਅਸਲ, ਔਜਲਾ ਨੂੰ ਹਾਲ ਹੀ ਅਮਰੀਕਾ ਦੇ ਕੈਲੀਫੋਰਨੀਆ 'ਚ ਇੱਕ ਵਿਆਹ 'ਚ ਸ਼ੈਰੀ ਮਾਨ ਨਾਲ ਪਰਫਾਰਮ ਕਰਦੇ ਦੇਖਿਆ ਗਿਆ ਸੀ। ਇੱਥੇ ਕਰਨ ਤੇ ਸ਼ੈਰੀ ਨਾਲ ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ ਬਿਸ਼ਨੋਈ ਵੀ ਨਜ਼ਰ ਆਇਆ ਸੀ। ਉਸ ਨੂੰ ਸ਼ੈਰੀ ਤੇ ਕਰਨ ਦੇ ਬਿਲਕੁਲ ਨੇੜੇ ਖੜੇ ਦੇਖਿਆ ਗਿਆ ਸੀ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਵਾਇਰਲ ਹੋਈ। ਇਸ ਤੋਂ ਬਾਅਦ ਕਰਨ ਔਜਲਾ ਨੂੰ ਖੂਬ ਟਰੋਲ ਕੀਤਾ ਗਿਆ।
ਹੁਣ ਕਰਨ ਔਜਲਾ ਨੇ ਆਪਣੇ ਨਵੇਂ ਗੀਤ ਨਾਲ ਨਫਰਤ ਕਰਨ ਵਾਲਿਆਂ ਨੂੰ ਢੁਕਵਾਂ ਜਵਾਬ ਦਿੱਤਾ ਹੈ। ਕਰਨ ਔਜਲਾ ਨੇ ਅੱਜ ਯਾਨਿ 24 ਅਪ੍ਰੈਲ ਨੂੰ ਨਵਾਂ ਗਾਣਾ 'ਪੀਓਵੀ' (ਪੁਆਇੰਟ ਆਫ ਵਿਊ) ਰਿਲੀਜ਼ ਕੀਤਾ, ਜਿਸ ਦੀਆਂ ਲਾਈਨਾਂ 'ਚ ਉਨ੍ਹਾਂ ਨੇ ਨਫਰਤ ਕਰਨ ਵਾਲਿਆਂ 'ਤੇ ਤਿੱਖੇ ਤੰਜ ਕੱਸੇ ਹਨ। ਗੀਤ ਦੀਆਂ ਪਹਿਲੀਆਂ ਲਾਈਨਾਂ ਹੀ ਇਹੀ ਹਨ, 'ਬਿਨਾਂ ਸੋਚੇ ਸਮਝੇ ਜੱਜ ਕਰਦੀ, ਦੁਨੀਆ ਤਾਂ ਰੱਬ ਨੂੰ ਵੀ ਜੱਜ ਕਰਦੀ।' ਕਰਨ ਔਜਲਾ ਦੇ ਇਸ ਗੀਤ ਤੋਂ ਇਹ ਸਾਫ ਜ਼ਾਹਰ ਹੁੰਦਾ ਹੈ ਕਿ ਉਹ ਖੁਦ 'ਤੇ ਲੱਗੇ ਇਲਜ਼ਾਮਾਂ ਤੋਂ ਕਿੰਨੇ ਖਫਾ ਸੀ।
ਇੰਸਟਾਗ੍ਰਾਮ 'ਤੇ ਗਾਣੇ ਬਾਰੇ ਪੋਸਟ ਸ਼ੇਅਰ ਕਰਦਿਆਂ ਕਰਨ ਔਜਲਾ ਨੇ ਕਿਹਾ, 'ਸਾਡਾ ਕਸੂਰ ੲਹੀ ਆ ਵੀ ਸਾਨੂੰ ਆਪਦੇ ਪਰਿਵਾਰ ਨੂੰ ਤੇ ਆਪ ਨੂੰ ਬਚਾਉਣ ਲਈ ਕਈ ਚੀਜ਼ਾਂ ਕਰਨੀਆਂ ਪੈਂਦੀਆ ,ਪਹਿਲਾਂ ਹੀ ਮੈਂ ਬਹੁਤ ਕੁੱਝ ਖੋ ਚੁਕਿਆਂ ,ਹੋਰ ਗਵਾਓੁਣ ਨੂੰ ਬਿਲਕੁਲ ਵੀ ਦਿਲ ਨਈਂ ਕਰਦਾ• ਕੀਹਨੂੰ ਦੱਸੀਏ ਸਾਡੇ ਨਾਲ ਹੋ ਕੀ ਰਿਹਾ , ਸਾਨੂੰ ਤਾਂ ਆਪ ਸਮਝ ਨੀਂ ਆ ਰਹੀ, “P.O.V Out Now On My Youtube”
View this post on Instagram
ਦੇਖੋ ਪੂਰਾ ਗਾਣਾ:
ਹਾਲੇ ਵੀ ਹੋਣਾ ਪੈ ਰਿਹਾ ਟਰੋਲ
ਇਸ ਗਾਣੇ ਨੂੰ ਕਰਨ ਔਜਲਾ ਨੇ 6 ਵਜੇ ਦੇ ਕਰੀਬ ਰਿਲੀਜ਼ ਕੀਤਾ ਸੀ, ਖਬਰ ਲਿਖੇ ਜਾਣ ਤੱਕ ਇਸ ਗਾਣੇ ਨੂੰ ਇੱਕ ਲੱਖ ਦੇ ਕਰੀਬ ਲੋਕ ਦੇਖ ਚੁੱਕੇ ਹਨ। ਇੰਸਟਾਗ੍ਰਾਮ ਦੇ ਕਮੈਂਟ ਬਾਕਸ ਵਿੱਚ ਨਫਰਤ ਕਰਨ ਵਾਲੇ ਲੋਕ ਹਾਲੇ ਵੀ ਕਰਨ ਔਜਲਾ ਦਾ ਪਿੱਛਾ ਛੱਡਦੇ ਨਜ਼ਰ ਨਹੀਂ ਆ ਰਹੇ ਹਨ। ਕਰਨ ਔਜਲਾ ਨੂੰ ਖੂਬ ਟਰੋਲ ਕੀਤਾ ਜਾ ਰਿਹਾ ਹੈ।