(Source: ECI/ABP News)
Karan Aujla: ਕਰਨ ਔਜਲਾ ਦੀ ਐਲਬਮ 'ਫੋਰ ਯੂ' ਬਲਾਕਬਸਟਰ, 10 ਦੇਸ਼ਾਂ 'ਚ ਕਰ ਰਹੀ ਟਰੈਂਡ, ਗਾਇਕ ਨੇ ਸ਼ੇਅਰ ਕੀਤੀ ਪੋਸਟ
Karan Aujla EP Four You Trending: ਕਰਨ ਔਜਲਾ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕੀਤੀ, ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਐੱਪਲ ਮਿਊਜ਼ਿਕ 'ਤੇ ਕਰਨ ਦੀ ਐਲਬਮ 'ਫੋਰ ਯੂ' 10 ਦੇਸ਼ਾਂ 'ਚ ਟਰੈਂਡਿੰਗ 'ਚ ਚੱਲ ਰਹੀ ਹੈ।
![Karan Aujla: ਕਰਨ ਔਜਲਾ ਦੀ ਐਲਬਮ 'ਫੋਰ ਯੂ' ਬਲਾਕਬਸਟਰ, 10 ਦੇਸ਼ਾਂ 'ਚ ਕਰ ਰਹੀ ਟਰੈਂਡ, ਗਾਇਕ ਨੇ ਸ਼ੇਅਰ ਕੀਤੀ ਪੋਸਟ punjabi singer karan aujla ep four you is a massive hit trending in 10 countries on apple music details inside Karan Aujla: ਕਰਨ ਔਜਲਾ ਦੀ ਐਲਬਮ 'ਫੋਰ ਯੂ' ਬਲਾਕਬਸਟਰ, 10 ਦੇਸ਼ਾਂ 'ਚ ਕਰ ਰਹੀ ਟਰੈਂਡ, ਗਾਇਕ ਨੇ ਸ਼ੇਅਰ ਕੀਤੀ ਪੋਸਟ](https://feeds.abplive.com/onecms/images/uploaded-images/2023/02/21/d6d3632e448816eb1078623eb7009a7c1676981484883469_original.jpg?impolicy=abp_cdn&imwidth=1200&height=675)
Karan Aujla EP Four You Trending In 10 Countries: ਪੰਜਾਬੀ ਗਾਇਕ ਕਰਨ ਔਜਲਾ ਅਕਸਰ ਸੁਰਖੀਆਂ ਬਟੋਰਦੇ ਰਹਿੰਦੇ ਹਨ। ਹਾਲ ਹੀ 'ਚ ਗਾਇਕ ਦੀ ਈਪੀ ਯਾਨਿ ਮਿੰਨੀ ਐਲਬਮ 'ਫੋਰ ਯੂ' ਰਿਲੀਜ਼ ਹੋਈ ਸੀ। ਇਸ ਐਲਬਮ ਨੂੰ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ। ਇਸ ਐਲਬਮ ਦੇ ਗਾਣੇ ਲੋਕਾਂ ਦੀ ਪਹਿਲੀ ਪਸੰਦ ਹੋਏ ਹਨ। ਇਹ ਨਹੀਂ ਹੈ ਕਿ ਸਿਰਫ ਭਾਰਤ 'ਚ ਹੀ ਕਰਨ ਔਜਲਾ ਦੀ ਐਲਬਮ ਲਈ ਦੀਵਾਨਗੀ ਹੈ, ਸਗੋਂ ਭਾਰਤ ਸਮੇਤ ਪੂਰੇ 10 ਮੁਲਕਾਂ 'ਚ ਕਰਨ ਔਜਲਾ ਦੀ ਐਲਬਮ ਧਮਾਲ ਮਚਾ ਰਹੀ ਹੈ।
View this post on Instagram
ਕਰਨ ਔਜਲਾ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕੀਤੀ, ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਐੱਪਲ ਮਿਊਜ਼ਿਕ 'ਤੇ ਕਰਨ ਦੀ ਐਲਬਮ 'ਫੋਰ ਯੂ' 10 ਦੇਸ਼ਾਂ 'ਚ ਟਰੈਂਡਿੰਗ 'ਚ ਚੱਲ ਰਹੀ ਹੈ। ਦੱਸ ਦਈਏ ਕਿ ਭਾਰਤ 'ਚ ਔਜਲਾ ਦੀ ਐਲਬਮ ਨੰਬਰ 1 'ਤੇ ਟਰੈਂਡ ਕਰ ਰਹੀ ਹੈ ਜਦਕਿ ਕੈਨੇਡਾ 'ਚ ਦੂਜੇ ਸਥਾਨ 'ਤੇ, ਨਿਊ ਜ਼ੀਲੈਂਡ 'ਚ ਤੀਜੇ ਸਥਾਨ 'ਤੇ, ਆਸਟਰੇਲੀਆ 'ਚ 15ਵੇਂ ਸਥਾਨ 'ਤੇ, ਬਹਿਰੀਨ 'ਚ 35ਵੇਂ, ਯੂਏਈ ਯਾਨਿ ਦੁਬਈ ;ਚ 36ਵੇਂ, ਸਾਈਪ੍ਰਸ 'ਚ 60ਵੇਂ, ਇੰਗਲੈਂਡ 'ਚ 72ਵੇਂ, ਪੁਰਤਗਾਲ 'ਚ 92ਵੇਂ ਅਤੇ ਆਸਟਰੀਆ 'ਚ 141ਵੇਂ ਸਥਾਨ 'ਤੇ ਟਰੈਂਡ ਕਰ ਰਹੀ ਹੈ।
ਇਹ ਵੀ ਪੜ੍ਹੋ: 'ਹੇਰਾ ਫੇਰੀ 3' 'ਚ ਕਾਰਤਿਕ ਆਰੀਅਨ ਨਹੀਂ ਅਕਸ਼ੇ ਕੁਮਾਰ ਹੀ ਆਉਣਗੇ ਨਜ਼ਰ, ਸ਼ੁਰੂ ਹੋਈ ਫਿਲਮ ਦੀ ਸ਼ੂਟਿੰਗ
ਕਾਬਿਲੇਗ਼ੌਰ ਹੈ ਕਿ ਕਰਨ ਔਜਲਾ ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ 'ਚੋਂ ਇੱਕ ਹਨ। ਉਨ੍ਹਾਂ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਸੁਪਰਹਿੱਟ ਗਾਣੇ ਦਿੱਤੇ ਹਨ। ਉਨ੍ਹਾਂ ਦੇ ਹਿੱਟ ਗਾਣਿਆਂ ਦੀ ਲਿਸਟ ਕਾਫੀ ਲੰਬੀ ਹੈ। ਇਸ ਦੇ ਨਾਲ ਨਾਲ ਹਾਲ ਹੀ ਔਜਲਾ ਆਪਣੇ ਵਿਆਹ ਦੀਆਂ ਖਬਰਾਂ ਨੂੰ ਲੈਕੇ ਵੀ ਕਾਫੀ ਸੁਰਖੀਆਂ ਬਣਿਾ ਹੋਇਆ ਸੀ। ਪਰ ਉਸ ਨੇ 3 ਫਰਵਰੀ ਨੂੰ ਲਾਈਵ ਹੋ ਕੇ ਵਿਆਹ ਦੀਆਂ ਸਾਰੀਆਂ ਖਬਰਾਂ ਦਾ ਖੰਡਨ ਕੀਤਾ ਸੀ।
ਇਹ ਵੀ ਪੜ੍ਹੋ: ਚੱਲਦੇ ਇੰਟਰਵਿਊ 'ਚ ਸਿੱਧੂ ਮੂਸੇਵਾਲਾ ਨੂੰ ਯਾਦ ਕਰ ਬੁਰੀ ਤਰ੍ਹਾਂ ਰੋ ਪਿਆ ਸੰਨੀ ਮਾਲਟਨ, ਵੀਡੀਓ ਵਾਇਰਲ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)