Karan Aujla: ਕਰਨ ਔਜਲਾ ਦੇ ਗਾਣੇ ‘ਆਨ ਟੌਪ’ ਨੂੰ ਬਿਲਬੋਰਡ ਚਾਰਟ ‘ਚ ਮਿਲੀ ਜਗ੍ਹਾ, ਸਿੰਗਰ ਨੇ ਫੈਨਜ਼ ਨੂੰ ਕਿਹਾ ਸ਼ੁਕਰੀਆ
Karan Aujla On Billboard: ਕਰਨ ਔਜਲਾ ਦੇ ਗਾਣੇ ‘ਆਨ ਟੌਪ’ ਨੂੰ ਬਿਲਬੋਰਡ ਕੈਨੇਡੀਅਨ ਹਾਟ 100 ਚਾਰਟ ਵਿੱਚ 88ਵੇਂ ਸਥਾਨ 'ਤੇ ਰੱਖਿਆ ਗਿਆ ਹੈ ਅਤੇ ਵਿਸ਼ਵ ਪੱਧਰ 'ਤੇ ਉਪਲਬਧ 100 ਗੀਤਾਂ ਦੀ ਸੂਚੀ ਵਿੱਚ ਸਭ ਤੋਂ ਨਵਾਂ ਪੰਜਾਬੀ ਗੀਤ ਹੈ
Karan Aujla Song On Top Takes A Position On Billboard: 'ਸਾਡੇ ਤਾ 2 ਹੀ ਨੇ ਮੋਡ, ਨੀ ਚਿਲ ਮੋਡ ਯਾ ਬਿਲਬੋਰਡ ਤੇ', ਕਰਨ ਔਜਲਾ ਨੇ ਆਪਣੇ ਗੀਤ ‘ਚ ਪਹਿਲਾਂ ਹੀ ਭਵਿੱਖਬਾਣੀ ਕਰ ਦਿੱਤੀ ਸੀ ਕਿ ਉਹ ਜਲਦ ਹੀ ਬਿਲਬੋਰਡ ‘ਤੇ ਆਉਣ ਵਾਲਾ ਹੈ। 25 ਨਵੰਬਰ ਨੂੰ ਰਿਲੀਜ਼ ਹੋਏ ਕਰਨ ਔਜਲਾ ਦੇ ਸਿੰਗਲ ਟਰੈਕ ਨੇ ਬਿਲਬੋਰਡ 'ਤੇ ਆਪਣੀ ਜਗ੍ਹਾ ਬਣਾ ਲਈ ਹੈ।
ਔਜਲਾ ਦੇ ਗਾਣੇ ‘ਆਨ ਟੌਪ’ ਨੂੰ ਬਿਲਬੋਰਡ ਕੈਨੇਡੀਅਨ ਹਾਟ 100 ਚਾਰਟ ਵਿੱਚ 88ਵੇਂ ਸਥਾਨ 'ਤੇ ਰੱਖਿਆ ਗਿਆ ਹੈ ਅਤੇ ਵਿਸ਼ਵ ਪੱਧਰ 'ਤੇ ਉਪਲਬਧ 100 ਗੀਤਾਂ ਦੀ ਸੂਚੀ ਵਿੱਚ ਸਭ ਤੋਂ ਨਵਾਂ ਪੰਜਾਬੀ ਗੀਤ ਹੈ। ਇਸ ਤੋਂ ਇਲਾਵਾ, ਆਨ ਟੌਪ ਹੁਣ ਤੱਕ ਸੂਚੀ ਵਿੱਚ ਸ਼ਾਮਲ ਹੋਣ ਵਾਲਾ ਇੱਕਮਾਤਰ ਭਾਰਤੀ ਗੀਤ ਹੈ।
ਖੈਰ, ਔਜਲਾ ਲਈ ਬਿਲਬੋਰਡ ਕੋਈ ਨਵੀਂ ਗੱਲ ਨਹੀਂ ਹੈ ਕਿਉਂਕਿ ਉਸਦੀ ਪਹਿਲੀ ਐਲਬਮ, BTFU ਅਤੇ ਡੈਬਿਊ EP, Way Ahead ਪਹਿਲਾਂ ਹੀ ਬਿਲਬੋਰਡ 'ਤੇ ਆਪਣੀ ਮੌਜੂਦਗੀ ਦਰਜ ਕਰਵਾ ਚੁੱਕੀਆਂ ਹਨ। ਹੁਣ ਉਸਦੇ ਸਭ ਤੋਂ ਵੱਧ ਅਨੁਮਾਨਿਤ ਸਿੰਗਲਜ਼ ਵਿੱਚੋਂ ਇੱਕ, ਆਨ ਟੌਪ ਨੇ ਚਾਰਟ ਵਿੱਚ 88 ਵੇਂ ਸਥਾਨ 'ਤੇ ਜਗ੍ਹਾ ਬਣਾਈ ਹੈ।
ਉੱਧਰ, ਕਰਨ ਔਜਲਾ ਇਸ ਪ੍ਰਾਪਤੀ ਤੋਂ ਬਾਅਦ ਕਾਫੀ ਭਾਵੁਕ ਹੋ ਗਿਆ। ਉਸ ਨੇ ਇੱਕ ਪੋਸਟ ਸ਼ੇਅਰ ਆਪਣੇ ਫੈਨਜ਼ ਨੂੰ ਸ਼ੁਕਰੀਆ ਕਿਹਾ। ਕਰਨ ਨੇ ਕਿਹਾ, ‘ਤੁਹਾਡੇ ਕਰਕੇ ਆਏ ਨੇ ਗਾਣੇ ਅੱਜ ਤੱਕ ਜਿੱਥੇ ਵੀ ਆਏ ਨੇ। ਤੇ ਤੁਹਾਨੂੰ ਸਾਰਿਆਂ ਨੂੰ ਪਰਮਾਤਮਾ ਖੁਸ਼ ਰੱਖੇ। ਦਿਲੋਂ ਦੁਆ।’
ਬਿਲਬੋਰਡ ਕੈਨੇਡੀਅਨ ਹੌੇਟ 100 ‘ਚ ਕਿਸੇ ਭਾਰਤੀ ਗੀਤ ਨੂੰ ਮੁਸ਼ਕਲ ਨਾਲ ਹੀ ਜਗ੍ਹਾ ਮਿਲਦੀ ਹੈ। ਅਤੇ ਇਸ ਵਾਰ ਕਰਨ ਔਜਲਾ ਇਹ ਜਗ੍ਹਾ ਬਣਾਉਣ ‘ਚ ਕਾਮਯਾਬ ਹੋਇਆ ਹੈ। ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਤੇ ਕਾਕਾ ਵੀ ਬਿਲਬੋਰਡ ਚਾਰਟ ‘ਤੇ ਆਪਣੀ ਮੌਜੂਦਗੀ ਦਰਜ ਕਰਵਾ ਚੁੱਕੇ ਹਨ।
View this post on Instagram
ਆਨ ਟਾਪ ਨੂੰ ਕਰਨ ਔਜਲਾ ਦੇ ਪ੍ਰਸ਼ੰਸਕਾਂ ਦੀ ਬਹੁਤ ਜ਼ਿਆਦਾ ਡਿਮਾਂਡ ਤੋਂ ਬਾਅਦ ਨਵੰਬਰ ਵਿੱਚ ਰਿਲੀਜ਼ ਕੀਤਾ ਗਿਆ ਸੀ। ਇਸ ਦਾ ਮਿਊਜ਼ਿਕ ਯੇਹ ਪਰੂਫ ਅਤੇ ਵੀਡੀਓ ਕੁਰਨ ਮੱਲ੍ਹੀ ਨੇ ਤਿਆਰ ਕੀਤਾ ਹੈ। ਇਸ ਨੂੰ ਯੂਟਿਊਬ 'ਤੇ 16 ਮਿਲੀਅਨ ਤੋਂ ਵੱਧ ਵਿਯੂਜ਼ ਹਨ ਅਤੇ ਵੱਖ-ਵੱਖ ਆਡੀਓ ਪਲੇਟਫਾਰਮਾਂ ਅਤੇ ਰੀਲਾਂ 'ਤੇ ਵੀ ਪ੍ਰਚਲਿਤ ਹੈ।