Karan Aujla: ਕਰਨ ਔਜਲਾ ਕਰਨ ਜਾ ਰਹੇ ਵੱਡਾ ਧਮਾਕਾ, ਰੈਪਰ ਬਾਦਸ਼ਾਹ ਨਾਲ ਕਰਨਗੇ ਕੋਲੈਬ, ਫੈਨਜ਼ ਹੋ ਜਾਣ ਤਿਆਰ
Karan Aujla Rapper Badshah: ਕਰਨ ਔਜਲਾ ਨੇ ਰੈਪਰ ਬਾਦਸ਼ਾਹ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨਾਲ ਕਰਨ ਔਜਲਾ ਦੇ ਬਾਦਸ਼ਾਹ ਨਾਲ ਗੀਤ ਰਿਲੀਜ਼ ਹੋਣ ਦੀ ਚਰਚਾ ਵੀ ਫੈਲ ਗਈ ਹੈ।
Karan Aujla Shares Photos With Rapper Badshah: ਕਰਨ ਔਜਲਾ ਨੂੰ ਆਪਣੇ ਸੁਪਰਹਿੱਟ ਗੀਤਾਂ ਲਈ ਜਾਣਿਆ ਜਾਂਦਾ ਹੈ। ਗੀਤਾਂ ਦੀ ਮਸ਼ੀਨ ਨਾਂ ਨਾਲ ਮਸ਼ਹੂਰ ਕਰਨ ਔਜਲਾ ਨੇ ਹਾਲ ਹੀ ’ਚ 2 ਗੀਤ ਇਕੱਠੇ ਰਿਲੀਜ਼ ਕੀਤੇ ਹਨ, ਜਿਨ੍ਹਾਂ ਨੂੰ ਉਸ ਦੇ ਪ੍ਰਸ਼ੰਸਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ। ਹੁਣ ਕਰਨ ਔਜਲਾ ਨੇ ਰੈਪਰ ਬਾਦਸ਼ਾਹ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨਾਲ ਕਰਨ ਔਜਲਾ ਦੇ ਬਾਦਸ਼ਾਹ ਨਾਲ ਗੀਤ ਰਿਲੀਜ਼ ਹੋਣ ਦੀ ਚਰਚਾ ਵੀ ਫੈਲ ਗਈ ਹੈ। ਕਰਨ ਔਜਲਾ ਨੇ ਹਾਲਾਂਕਿ ਤਸਵੀਰਾਂ ਦੀ ਕੈਪਸ਼ਨ ’ਚ ਜ਼ਿਆਦਾ ਕੁਝ ਨਹੀਂ ਲਿਖਿਆ ਹੈ। ਕਰਨ ਔਜਲਾ ਨੇ ਕੈਪਸ਼ਨ ’ਚ ‘ਪਲੇਅਰਜ਼’ ਲਿਖਿਆ ਹੈ। ਨਾਲ ਹੀ ਲਿਖਿਆ ਹੈ ‘ਡੌਂਟ ਪਲੇਅ ਅੱਸ’।
View this post on Instagram
ਪ੍ਰਸ਼ੰਸਕ ਇਸ ਕੈਪਸ਼ਨ ਤੋਂ ਇਹ ਅੰਦਾਜ਼ਾ ਲਗਾ ਰਹੇ ਹਨ ਕਿ ਸ਼ਾਇਦ ਗੀਤ ਦਾ ਨਾਂ ‘ਪਲੇਅਰਜ਼’ ਹੋਣ ਵਾਲਾ ਹੈ। ਦੱਸ ਦੇਈਏ ਕਿ ਅਜਿਹਾ ਪਹਿਲੀ ਵਾਰ ਹੋਵੇਗਾ, ਜਦੋਂ ਕਰਨ ਔਜਲਾ ਤੇ ਬਾਦਸ਼ਾਹ ਇਕੱਠੇ ਇਕੋ ਗੀਤ ’ਚ ਕੰਮ ਕਰਦੇ ਨਜ਼ਰ ਆਉਣਗੇ।
View this post on Instagram
ਕਰਨ ਔਜਲਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ ‘ਚ ਉਸ ਦੇ ਇਕੱਠੇ ਦੋ ਗਾਣੇ ‘ਆਨ ਟੌਪ’ ਤੇ ‘ਡਬਲਿਊਵਾਈਟੀਬੀ’ ਰਿਲੀਜ਼ ਹੋਏ ਸੀ। ਜਿਨ੍ਹਾਂ ਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਮਿਲਿਆ ਸੀ।