Karan Aujla: ਪੰਜਾਬੀ ਸਿੰਗਰ ਕਰਨ ਔਜਲਾ ਨੇ ਮੁੰਬਈ 'ਚ ਵੜਾ ਪਾਓ ਦਾ ਲਿਆ ਸਵਾਦ, ਖਾ ਕੇ ਬੋਲਿਆ- 'Wow', ਵੀਡੀਓ ਵਾਇਰਲ
Karan Aujla Video : ਕਰਨ ਔਜਲਾ ਦਾ ਇੱਕ ਹੋਰ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਕਰਨ ਔਜਲਾ ਮੁੰਬਈ 'ਚ ਵੜਾ ਪਾਓ ਖਾਂਦਾ ਨਜ਼ਰ ਆ ਰਿਹਾ ਹੈ। ਕਰਨ ਔਜਲਾ ਨੂੰ ਗੱਡੀ 'ਚ ਬੈਠ ਕੇ ਵੜਾ ਪਾਓ ਦਾ ਸਵਾਦ ਲੈਂਦੇ ਹੋਏ ਦੇਖਿਆ ਜਾ ਸਕਦਾ ਹੈ।

Karan Aujla Video: ਪੰਜਾਬੀ ਸਿੰਗਰ ਕਰਨ ਔਜਲਾ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਹੈ। ਕਰਨ ਔਜਲਾ ਇੰਨੀਂ ਦਿਨੀਂ ਮੁੰਬਈ 'ਚ ਹੈ, ਜਿੱਥੇ ਉਸ ਨੇ ਬੀਤੇ ਦਿਨੀਂ ਲਾਈਵ ਸ਼ੋਅ ਲਾਇਆ। ਇਸ ਲਾਈਵ ਸ਼ੋਅ 'ਚ ਫੈਨਜ਼ ਦੀ ਭਾਰੀ ਭੀੜ ਇਕੱਠੀ ਹੋਈ। ਮੁੰਬਈ ਤੋਂ ਕਰਨ ਔਜਲਾ ਦੇ ਕਈ ਵੀਡੀਓਜ਼ ਵਾਇਰਲ ਹੋਏ ਸੀ। ਕਰਨ ਔਜਲਾ ਦਾ ਮੁੰਬਈ ਏਅਰਪੋਰਟ 'ਤੇ ਵੀਡੀਓ ਵਾਇਰਲ ਹੋਇਆ ਸੀ, ਜਿੱਥੇ ਉਹ ਭਾਰੀ ਸਕਿਉਰਟੀ ਵਿਚਾਲੇ ਫੈਨਜ਼ ਨਾਲ ਤਸਵੀਰਾਂ ਕਲਿੱਕ ਕਰਾਉਂਦਾ ਨਜ਼ਰ ਆਇਆ ਸੀ।
ਇਸ ਤੋਂ ਬਾਅਦ ਹੁਣ ਕਰਨ ਔਜਲਾ ਦਾ ਇੱਕ ਹੋਰ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਕਰਨ ਔਜਲਾ ਮੁੰਬਈ 'ਚ ਵੜਾ ਪਾਓ ਖਾਂਦਾ ਨਜ਼ਰ ਆ ਰਿਹਾ ਹੈ। ਕਰਨ ਔਜਲਾ ਨੂੰ ਗੱਡੀ 'ਚ ਬੈਠ ਕੇ ਵੜਾ ਪਾਓ ਦਾ ਸਵਾਦ ਲੈਂਦੇ ਹੋਏ ਦੇਖਿਆ ਜਾ ਸਕਦਾ ਹੈ। ਉਸ ਨੇ ਵੜਾ ਪਾਓ ਖਾ ਕੇ ਕਿਹਾ 'ਵਾਓ'। ਇਸ ਦੇ ਨਾਲ ਹੀ ਉਹ ਬੋਲਿਆ ਕਿ ਇਹ ਬਹੁਤ ਹੀ ਵਧੀਆ ਹੈ। ਇਸ ਵੀਡੀਓ ਨੂੰ 3 ਮਿਲੀਅਨ ਤੋਂ ਜ਼ਿਆਦਾ ਲੋਕ ਦੇਖ ਚੁੱਕੇ ਹਨ। ਵੀਡੀਓ 'ਤੇ ਹੁਣ ਤੱਕ ਲੱਖਾਂ ਲਾਈਕਸ ਤੇ ਹਜ਼ਾਰਾਂ ਕਮੈਂਟਸ ਆ ਚੁੱਕੇ ਹਨ। ਤੁਸੀਂ ਵੀ ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਕਰਨ ਔਜਲਾ ਦੀ ਹਾਲ ਹੀ ;ਚ ਨਵੀਂ ਐਲਬਮ 'ਸਟਰੀਟ ਡਰੀਮਜ਼' ਰਿਲੀਜ਼ ਹੋਈ ਹੈ। ਇਸ ਵੀਡੀਓ 'ਚ ਉਸ ਨੇ ਰੈਪਰ ਡਿਵਾਈਨ ਦੇ ਨਾਲ ਕੋਲੈਬ ਕੀਤਾ ਹੈ। ਇਸ ਐਲਬਮ ਦੇ ਗੀਤਾਂ ਨੂੰ ਕਾਫੀ ਪਿਆਰ ਮਿਲ ਰਿਹਾ ਹੈ। ਦੱਸ ਦਈਏ ਕਿ ਪਿਛਲੇ ਸਾਲ ਕਰਨ ਦੀ ਐਲਬਮ 'ਮੇਕਿੰਗ ਮੈਮੋਰੀਜ਼' ਵੀ ਰਿਲੀਜ਼ ਹੋਈ ਸੀ, ਜਿਸ ਨੂੰ ਪੂਰੀ ਦੁਨੀਆ 'ਚ ਭਰਪੂਰ ਪਿਆਰ ਮਿਿਲਿਆ ਸੀ। ਇਸ ਐਲਬਮ ਨੇ ਵਰਲਡਵਾਈਡ ਨਵੇਂ ਨਵੇਂ ਰਿਕਾਰਡ ਬਣਾਏ ਸੀ। ਇਸ ਐਲਬਮ ਦਾ ਹਰ ਗਾਣਾ ਮਿਲੀਅਨਜ਼ ਵਾਰ ਦੇਖਿਆ ਜਾ ਚੁੱਕਿਆ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
