Korala Maan: ਪੰਜਾਬੀ ਗਾਇਕ ਕੋਰਾਲਾ ਮਾਨ ਕਿਹੜੀ ਗੱਲੋਂ ਹੋਇਆ ਪਰੇਸ਼ਾਨ? ਸੱਜਣ ਅਦੀਬ ਨੇ ਕਿਉਂ ਦੋਸਤ ਨੂੰ ਅੱਧ ਵਿਚਾਲੇ ਧੋਖਾ ਦਿੱਤਾ? ਦੇਖੋ ਵੀਡੀਓ 'ਚ
Korala Maan Sajjan Adeeb Video: ਸੱਜਣ ਅਦੀਬ ਨੇ ਇਸ ਵੀਡੀਓ ਨੂੰ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ, ਜਿਸ ਵਿੱਚ ਕੋਰਾਲਾ ਮਾਨ ਕਾਫੀ ਅਪਸੈੱਟ ਯਾਨਿ ਪਰੇਸ਼ਾਨ ਨਜ਼ਰ ਆ ਰਹੇ ਹਨ।
ਅਮੈਲੀਆ ਪੰਜਾਬੀ ਦੀ ਰਿਪੋਰਟ
Korala Maan Sajjan Adeeb Video: ਕੋਰਾਲਾ ਮਾਨ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਟੌਪ ਗਾਇਕਾਂ ਵਿੱਚੋਂ ਇੱਕ ਹੈ। ਉਸ ਨੇ ਆਪਣੀ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ। ਹਾਲ ਹੀ 'ਚ ਕੋਰਾਲਾ ਮਾਨ ਲੰਡਨ ਵਿੱਚ ਸੀ। ਇੱਥੇ ਉਸ ਦਾ ਦੋਸਤ ਤੇ ਗਾਇਕ ਸੱਜਣ ਅਦੀਬ ਵੀ ਉਸ ਦੇ ਨਾਲ ਸੀ। ਇੱਥੋਂ ਦੋਵੇਂ ਗਾਇਕਾਂ ਨੇ ਆਪਣੀਆਂ ਬੇਹੱਦ ਖੂਬਸੂਰਤ ਤਸਵੀਰਾਂ ਵੀ ਸ਼ੇਅਰ ਕੀਤੀਆਂ। ਪਰ ਇਸ ਦਰਮਿਆਨ ਕੁੱਝ ਅਜਿਹਾ ਵੀ ਹੋਇਆ ਕਿ ਕੋਰਾਲਾ ਮਾਨ ਪਰੇਸ਼ਾਨ ਹੋ ਗਏ, ਤਾਂ ਆਓ ਤੁਹਾਨੂੰ ਦੱਸਦੇ ਹਾਂ ਉਹ ਕਿਹੜੀ ਗੱਲ ਹੈ।
ਸੱਜਣ ਅਦੀਬ ਨੇ ਇਸ ਵੀਡੀਓ ਨੂੰ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ, ਜਿਸ ਵਿੱਚ ਕੋਰਾਲਾ ਮਾਨ ਕਾਫੀ ਅਪਸੈੱਟ ਯਾਨਿ ਪਰੇਸ਼ਾਨ ਨਜ਼ਰ ਆ ਰਹੇ ਹਨ। ਇਸ ਦਰਮਿਆਨ ਸੱਜਣ ਅਦੀਬ ਉੱਥੇ ਪਹੁੰਚ ਜਾਂਦੇ ਹਨ ਅਤੇ ਉਨ੍ਹਾਂ ਦਾ ਹਾਲ ਚਾਲ ਪੁੱਛਦੇ ਹਨ ਅਤੇ ਪਰੇਸ਼ਾਨੀ ਦੀ ਵਜ੍ਹਾ ਪੁੱਛਦੇ ਹਨ। ਕਾਫੀ ਜ਼ਿਆਂਦਾ ਮਨਾਉਣ ਤੋਂ ਬਾਅਦ ਕੋਰਾਲਾ ਮਾਨ ਸੱਜਣ ਅਦੀਬ ਨੂੰ ਜਦੋਂ ਆਪਣੀ ਪਰੇਸ਼ਾਨੀ ਦੱਸਦੇ ਹਨ, ਤਾਂ ਗਾਇਕ ਤੁਰੰਤ ਉਥੋਂ ਰਫਾ ਦਫਾ ਹੋ ਲੈਂਦਾ ਹੈ। ਬਾਕੀ ਤੁਸੀਂ ਇਹ ਵੀਡੀਓ 'ਚ ਦੇਖੋ:
View this post on Instagram
ਤਾਂ ਇਹ ਸੀ ਕੋਰਾਲਾ ਮਾਨ ਤੇ ਸੱਜਣ ਅਦੀਬ ਦਾ ਮਜ਼ਾਕੀਆ ਵੀਡੀਓ। ਪਹਿਲੇ ਪਹਿਲ ਇਸ ਵੀਡੀਓ ਨੂੰ ਦੇਖ ਇਹੀ ਲੱਗਦਾ ਹੈ ਕਿ ਕੋਰਾਲਾ ਪਰੇਸ਼ਾਨ ਹੈ। ਪਰ ਬਾਅਦ 'ਚ ਇਹ ਵੀਡੀਓ ਮਜ਼ਾਕੀਆ ਰੂਪ ਲੈ ਲੈਂਦਾ ਹੈ। ਦੱਸ ਦਈਏ ਕਿ ਸੱਜਣ ਅਦੀਬ ਤੇ ਕੋਰਾਲਾ ਮਾਨ ਦੋਵੇਂ ਹੀ ਇੰਡਸਟਰੀ ਦੇ ਬੇਹੱਦ ਉਮਦਾ ਕਲਾਕਾਰ ਹਨ, ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਸ਼ਾਨਦਾਰ ਗਾਣੇ ਦਿੱਤੇ ਹਨ। ਹਾਲ ਹੀ 'ਚ ਦੋਵੇਂ ਗਾਇਕ ਲੰਡਨ 'ਚ ਸੀ, ਇੱਥੇ ਦੋਵਾਂ ਨੇ ਲੈਜੇਂਡਰੀ ਪੰਜਾਬੀ ਗਾਇਕ ਦੇਬੀ ਮਖਸੂਸਪੁਰੀ ਨਾਲ ਵੀ ਮੁਲਾਕਾਤ ਕੀਤੀ ਸੀ, ਜਿਸ ਦੀਆਂ ਬੇਹੱਦ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਸੀ।