ਪੰਜਾਬੀ ਗਾਇਕ ਮਲਕੀਤ ਸਿੰਘ ਨੇ ਮਹਾਰਾਣੀ ਐਲੀਜ਼ਾਬੇਥ ਨਾਲ ਸਾਂਝੀ ਕੀਤੀ ਵੀਡੀਓ, ਲਿਖਿਆ ਇਮੋਸ਼ਨਲ ਨੋਟ
Malkit Singh Queen Elizabeth: ਮਲਕੀਤ ਸਿੰਘ ਬਕਿੰਘਮ ਪੈਲੇਸ `ਚ ਨਜ਼ਰ ਆ ਰਹੇ ਹਨ ਅਤੇ ਮਹਾਰਾਣੀ ਨੂੰ ਮਿਲਣ ਲਈ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਹਨ। ਇਸ ਦੌਰਾਨ ਉਹ ਮਹਾਰਾਜਾ ਚਾਰਲਸ ਨਾਲ ਕੁੱਝ ਗੱਲਬਾਤ ਵੀ ਕਰਦੇ ਨਜ਼ਰ ਆ ਰਹੇ ਹਨ
PunjabI Singer Malkit Singh Shares Video With Queen Elizabeth II: ਪੰਜਾਬੀ ਸਿੰਗਰ ਮਲਕੀਤ ਸਿੰਘ ਪੰਜਾਬੀ ਇੰਡਸਟਰੀ ਦੇ ਟੌਪ ਗਾਇਕ ਰਹੇ ਹਨ। ਉਨ੍ਹਾਂ ਨੇ ਆਪਣੇ ਗਾਇਕੀ ਦੇ ਕਰੀਅਰ `ਚ ਇੰਡਸਟਰੀ ਨੂੰ ਅਨੇਕਾਂ ਹਿੱਟ ਗੀਤ ਦਿੱਤੇ। ਮਲਕੀਤ ਸਿੰਘ ਪੰਜਾਬੀ ਇੰਡਸਟਰੀ ਦੇ ਅਜਿਹੇ ਗਾਇਕ ਹਨ, ਜੋ ਇੰਗਲੈਂਡ ਦੀ ਮਹਾਰਾਣੀ ਐਲੀਜ਼ਾਬੇਥ 2 ਨੂੰ ਮਿਲੇ ਸੀ। ਅੱਜ ਯਾਨਿ 19 ਸਤੰਬਰ ਨੂੰ ਮਹਾਰਾਣੀ ਅੰਤਿਮ ਸਸਕਾਰ ਵਾਲੇ ਦਿਨ ਗਾਇਕ ਉਨ੍ਹਾਂ ਨੂੰ ਯਾਦ ਕਰ ਭਾਵੁਕ ਹੋ ਗਏ। ਉਨ੍ਹਾਂ ਨੇ ਇਸ ਮੌਕੇ ਮਹਾਰਾਣੀ ਨਾਲ ਇੱਕ ਪੁਰਾਣਾ ਵੀਡੀਓ ਸਾਂਝਾ ਕੀਤਾ।
ਵੀਡੀਓ `ਚ ਮਲਕੀਤ ਸਿੰਘ ਬਕਿੰਘਮ ਪੈਲੇਸ `ਚ ਨਜ਼ਰ ਆ ਰਹੇ ਹਨ ਅਤੇ ਮਹਾਰਾਣੀ ਨੂੰ ਮਿਲਣ ਲਈ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਹਨ। ਇਸ ਦੌਰਾਨ ਉਹ ਮਹਾਰਾਜਾ ਚਾਰਲਸ ਨਾਲ ਕੁੱਝ ਗੱਲਬਾਤ ਵੀ ਕਰਦੇ ਨਜ਼ਰ ਆ ਰਹੇ ਹਨ।
View this post on Instagram
ਗਾਇਕ ਨੇ ਵੀਡੀਓ ਸਾਂਝੀ ਕਰਦੇ ਹੋਏ ਲਿਖਿਆ, " ਬਕਿੰਘਮ ਪੈਲੇਸ `ਚ ਮਹਾਰਾਣੀ ਤੋਂ ਐਮਬੀਈ ਸਵੀਕਾਰ ਕਰਨਾ ਮੇਰੇ ਲਈ ਮਾਣ ਵਾਲੀ ਗੱਲ ਹੈ। ਇਹ ਮੇਰੇ ਲਈ ਜ਼ਿੰਦਗੀ ਦਾ ਸਭ ਤੋਂ ਵਿਸ਼ੇਸ਼ ਸਨਮਾਨ ਸੀ। ਪੰਜਾਬ ਤੋਂ ਪੈਲੇਸ ਤੱਕ... ਦੁਨੀਆ ਦੇ ਸਭ ਤੋਂ ਮਸ਼ਹੂਰ ਘਰਾਂ ਵਿੱਚੋਂ ਇੱਕ `ਚ ਮੈਨੂੰ ਇਹ ਸਨਮਾਨ ਮਿਲਣਾ ਬਹੁਤ ਫ਼ਖਰ ਦੀ ਗੱਲ ਹੈ।
ਕਾਬਿਲੇਗ਼ੌਰ ਹੈ ਕਿ ਮਲਕੀਤ ਸਿੰਘ ਪੰਜਾਬੀ ਇੰਡਸਟਰੀ ਦਾ ਜਾਣਿਆ ਮਾਣਿਆ ਨਾਂ ਹਨ। ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫ਼ੀ ਲੰਬੀ ਹੈ। ਉਹ ਪੰਜਾਬੀ ਇੰਡਸਟਰੀ `ਚ ਹਾਲੇ ਤੱਕ ਸਰਗਰਮ ਹਨ। ਉਹ ਇਸ ਸਮੇਂ ਭਾਵੇਂ ਵਿਦੇਸ਼ `ਚ ਰਹਿੰਦੇ ਹਨ, ਪਰ ਅੱਜ ਤੱਕ ਆਪਣੀਆਂ ਜੜਾਂ ਨਾਲ ਜੁੜੇ ਹੋਏ ਹਨ।