ਮਨਕੀਰਤ ਔਲਖ ਨੂੰ ਮਿਲੀ ਜਾਨੋਂ ਮਰਨ ਦੀ ਧਮਕੀ, ਪਰਿਵਾਰ ਵੀ ਨਿਸ਼ਾਨੇ 'ਤੇ, ਕਿਹਾ- ਤਿਆਰੀ ਕਰ ਲੈ ਪੁੱਤ...
Punjab News: ਮਸ਼ਹੂਰ ਪੰਜਾਬੀ ਗਾਇਕ ਮਨਕੀਰਤ ਔਲਖ (Mankirat Aulakh) ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ। ਉਨ੍ਹਾਂ ਨੂੰ ਇੱਕ ਵਾਰ ਫਿਰ ਧਮਕੀ ਮਿਲੀ ਹੈ।
Punjab News: ਮਸ਼ਹੂਰ ਪੰਜਾਬੀ ਗਾਇਕ ਮਨਕੀਰਤ ਔਲਖ (Mankirat Aulakh) ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ। ਉਨ੍ਹਾਂ ਨੂੰ ਇੱਕ ਵਾਰ ਫਿਰ ਧਮਕੀ ਮਿਲੀ ਹੈ। ਉਨ੍ਹਾਂ ਨੂੰ ਇੱਕ ਵਿਦੇਸ਼ੀ ਨੰਬਰ ਤੋਂ ਮੈਸੇਜ ਮਿਲਿਆ ਜਿਸ ਵਿੱਚ ਗਾਇਕ ਅਤੇ ਉਸ ਦੇ ਪਰਿਵਾਰ ਨੂੰ ਧਮਕੀ ਦਿੱਤੀ ਗਈ ਹੈ। ਗਾਇਕ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਹਾਲਾਂਕਿ, ਪੁਲਿਸ ਅਧਿਕਾਰੀ ਇਸ ਮਾਮਲੇ ਵਿੱਚ ਕੁਝ ਵੀ ਕਹਿਣ ਤੋਂ ਬਚ ਰਹੇ ਹਨ। ਜ਼ਿਕਰਯੋਗ ਹੈ ਕਿ ਗਾਇਕ ਨੂੰ ਪਹਿਲਾਂ ਹੀ ਪੁਲਿਸ ਸੁਰੱਖਿਆ ਮਿਲ ਚੁੱਕੀ ਹੈ।
ਮਨਕੀਰਤ ਔਲਖ ਨੂੰ ਆਇਆ ਧਮਕੀ ਵਾਲਾ ਮੈਸੇਜ
ਮਨਕੀਰਤ ਔਲਖ ਨੂੰ ਜਿਹੜਾ ਧਮਕੀ ਭਰਿਆ ਮੈਸੇਜ ਆਇਆ ਹੈ, ਉਸ ਵਿੱਚ ਲਿਖਿਆ ਹੋਇਆ ਹੈ, ਤਿਆਰੀ ਕਰ ਲੈ ਪੁੱਤਰਾ ਤੇਰਾ ਟਾਈਮ ਆ ਗਿਆ, ਚਾਹੇ ਤੇਰੀ ਜਠਾਨੀ ਹੋਵੇ, ਚਾਹੇ ਤੇਰਾ ਬੱਚਾ ਹੋਵੇ, ਸਾਨੂੰ ਕੋਈ ਫਰਕ ਨਹੀਂ ਪੈਂਦਾ, ਪੁੱਤ ਤੇਰਾ ਨੰਬਰ ਲਾਉਣਾ ਹੁੰਦਾ, ਇਹ ਨਾ ਸੋਚੀ ਕਿ ਧਮਕੀ ਦਾ ਕੋਈ ਮਜਾਕ ਕੀਤਾ ਨੰਬਰ ਲਾਣਾ ਪੁੱਤ ਕਿੱਦਾਂ ਲੱਗਦਾ, ਦੇਖੀ ਚੱਲ ਪੁੱਤ ਹੁਣ ਤੇਰੇ ਨਾਲ ਕੀ ਹੋਣਾ।

2022 'ਚ ਵੀ ਮਿਲੀ ਸੀ ਧਮਕੀ
ਮਨਕੀਰਤ ਔਲਖ ਸੈਕਟਰ 71, ਮੋਹਾਲੀ ਵਿੱਚ ਹੋਮ ਲੈਂਡ ਹਾਈਟਸ ਵਿੱਚ ਆਪਣੇ ਪਰਿਵਾਰ ਨਾਲ ਰਹਿੰਦੇ ਹਨ। ਇੱਕ ਪਾਸੇ ਉਹ ਗਾਇਕੀ ਦੇ ਖੇਤਰ ਵਿੱਚ ਐਕਟਿਵ ਹਨ। ਇਸ ਦੇ ਨਾਲ ਹੀ ਉਹ ਸਮਾਜ ਸੇਵਾ ਦੇ ਖੇਤਰਾਂ ਵਿੱਚ ਵੀ ਯੋਗਦਾਨ ਪਾਉਂਦੇ ਹਨ। ਉਨ੍ਹਾਂ ਨੂੰ ਸਾਲ 2022 ਦੇ ਗੈਂਗਸਟਰ ਦਵਿੰਦਰ ਬੰਬੀਹਾ ਗਰੁੱਪ ਵੱਲੋਂ ਫੇਸਬੁੱਕ 'ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਇੰਨਾ ਹੀ ਨਹੀਂ, ਪੋਸਟ ਵਿੱਚ ਇਹ ਵੀ ਲਿਖਿਆ ਹੈ ਕਿ ਸਿਰਫ 10 ਮਿੰਟ ਦਾ ਫਰਕ ਰਿਬਾ, ਨਹੀਂ ਤਾਂ ਸਿੱਧਾ ਸਵਰਗ ਜਾਂਦਾ। ਇਹ ਮਾਮਲਾ ਸਾਹਮਣੇ ਆਉਂਦੇ ਹੀ ਮੋਹਾਲੀ ਪੁਲਿਸ ਹਰਕਤ ਵਿੱਚ ਆ ਗਈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਸੁਰੱਖਿਆ ਵੀ ਦਿੱਤੀ ਗਈ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















