ਪੜਚੋਲ ਕਰੋ
Advertisement
ਪੰਜਾਬੀ ਗਾਇਕਾ ਮਨਕੀਰਤ ਔਲਖ ਦੀ ਮਰਸੀਡੀਜ਼ ਹੋਈਜ਼ਬਤ, ਜਾਣੋ ਕੀ ਹੈ ਕਾਰਨ
ਪੰਜਾਬੀ ਗਾਇਕਾ ਮਨਕੀਰਤ ਔਲਖ ਦੀ ਨੌਜਵਾਨਾਂ ‘ਚ ਕਾਫੀ ਫੈਨ ਫਾਲੋਇੰਗ ਹੈ। ਉਹ ਅਕਸਰ ਹੀ ਕਿਸੇ ਨਾ ਕਿਸੇ ਕਾਰਨ ਸੂਰਖੀਆਂ ‘ਚ ਬਣਿਆ ਰਹਿੰਦਾ ਹੈ।
ਚੰਡੀਗੜ੍ਹ: ਪੰਜਾਬੀ ਗਾਇਕਾ ਮਨਕੀਰਤ ਔਲਖ (mankirat aulakh) ਦੀ ਮਰਸੀਡੀਜ਼ (Mercedes) ਵਿਚ ਉੱਚੀ ਆਵਾਜ਼ ‘ਚ ਮਿਊਜ਼ੀਕ ਚਲਾਉਣਾ ਉਸ ਦੇ ਕਜ਼ਨ ਸ਼ਮਰਿਤ ਨੂੰ ਭਾਰੀ ਪੈ ਗਿਆ। ਚੰਡੀਗੜ੍ਹ ਪੁਲਿਸ (Chandigarh police) ਨੇ ਉਸਦੀ ਕਾਰ ਨੂੰ ਨਾਕੇ ‘ਤੇ ਰੋਕ ਲਿਆ। ਇਨ੍ਹਾਂ ਹੀ ਨਹੀਂ ਸ਼ਮਰਿਤ ਗੱਡੀ ਦੇ ਪੂਰੇ ਕਾਗਜ਼ਾਤ ਵੀ ਨਹੀਂ ਦਿਖਾ ਸਕਿਆ ਤੇ ਪੁਲਿਸ ਨੇ ਮਰਸਡੀਜ਼ ਨੂੰ ਜ਼ਬਤ (Car confiscates) ਕਰ ਲਿਆ। ਜਾਣਕਾਰੀ ਮੁਤਾਬਕ ਸੈਕਟਰ -49 ਥਾਣਾ ਇੰਚਾਰਜ ਸੁਰਿੰਦਰ ਸਿੰਘ, ਹੈੱਡ ਕਾਂਸਟੇਬਲ ਅਵਤਾਰ ਸਿੰਘ ਸਮੇਤ ਟੀਮ ਨੇ ਜੇਲ ਰੋਡ ਦੇ ਪਿਛਲੇ ਪਾਸੇ ਨਾਕਾ ਲਗਾਇਆ ਹੋਇਆ ਸੀ।
ਸ਼ੁੱਕਰਵਾਰ ਸ਼ਾਮ 6:30 ਵਜੇ ਦੇ ਕਰੀਬ ਇੱਕ ਚਿੱਟੇ ਰੰਗ ਦੀ ਮਰਸਡੀਜ਼ (ਪੀਬੀ -11 ਬੀਟੀ 0001) ਮੁਹਾਲੀ ਤੋਂ ਇੱਕ ਤੇਜ਼ ਰਫਤਾਰ ਨਾਲ ਚੰਡੀਗੜ੍ਹ ਵੱਲ ਆ ਰਹੀ ਸੀ। ਮਰਸੀਡੀਜ਼ ਦੀ ਉੱਚੀ ਆਵਾਜ਼ ‘ਚ ਗਾਣੇ ਵੱਜ ਰਹੇ ਸੀ। ਇਸ ‘ਤੇ ਪੁਲਿਸ ਕਾਰ ਰੁਕਵਾਈ। ਪੁਲਿਸ ਨੇ ਚਾਲਕ ਤੋਂ ਨੂੰ ਪੁੱਛਗਿੱਛ ਕੀਤੀ, ਉਸ ਨੇ ਆਪਣਾ ਨਾਂ ਸ਼ਮਰਿਤ ਕਿਹਾ ਅਤੇ ਕਿਹਾ ਕਿ ਉਹ ਮਸ਼ਹੂਰ ਗਾਇਕ ਮਨਕੀਰਤ ਔਲਖ ਦਾ ਰਿਸ਼ਤੇਦਾਰ ਹੈ।
ਪੁਲਿਸ ਨੇ ਕਾਰ ਦੇ ਦਸਤਾਵੇਜ਼ ਮੰਗੇ ਜੋ ਉਹ ਨਹੀਂ ਦਿਖਾ ਸਕੀ। ਫਿਰ ਪੁਲਿਸ ਨੇ ਚਲਾਨ ਕੱਟ ਕੇ ਮਰਸਡੀਜ਼ ਨੂੰ ਜ਼ਬਤ ਕਰ ਲਿਆ। ਬਾਅਦ ਵਿਚ ਪੁਲਿਸ ਨੂੰ ਪਤਾ ਲੱਗਿਆ ਕਿ ਇਹ ਕਾਰ ਮਨਕੀਰਤ ਔਲਖ ਦੀ ਹੈ। ਇਸ ਬਾਰੇ ਸੈਕਟਰ 49 ਦੀ ਪੁਲਿਸ ਦਾ ਕਹਿਣਾ ਹੈ ਕਿ ਟ੍ਰੈਫਿਕ ਨਿਯਮਾਂ ਨੂੰ ਤੋੜਦਿਆਂ ਵਾਹਨ ਨੂੰ ਕਾਬੂ ਕਰ ਲਿਆ ਗਿਆ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਵਿਸ਼ਵ
Advertisement