Mankirt Aulakh: ਪੰਜਾਬੀ ਗਾਇਕ ਮਨਕੀਰਤ ਔਲਖ ਦੂਜੀ ਵਾਰ ਬਣਿਆ ਪਿਤਾ? ਸਿੰਗਰ ਦੀ ਵੀਡੀਓ ਦੇਖ ਫੈਨਜ਼ ਦੇਣ ਲੱਗੇ ਵਧਾਈਆਂ
Mankirt Aulakh Video:ਮਨਕੀਰਤ ਔਲਖ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਇੱਕ ਬੱਚਾ ਦਿਖਾਈ ਦੇ ਰਿਹਾ ਹੈ। ਇਹ ਔਲਖ ਦਾ ਆਪਣਾ ਹੀ ਵੀਡੀਓ ਹੈ, ਜਿਸ ਨੂੰ ਉਸ ਨੇ 8 ਮਾਰਚ ਨੂੰ ਸ਼ੇਅਰ ਕੀਤਾ ਸੀ।
Mankirt Aulakh Viral Video: ਪੰਜਾਬੀ ਗਾਇਕ ਮਨਕੀਰਤ ਔਲਖ ਇੱਕ ਵਾਰ ਫਿਰ ਤੋਂ ਸੁਰਖੀਆਂ 'ਚ ਹੈ। ਗਾਇਕ ਨੇ ਹਾਲ ਹੀ 'ਚ ਜ਼ਖਮੀ ਹਾਲਤ 'ਚ ਆਪਣਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਸੀ, ਜਿਸ ਨੂੰ ਦੇਖ ਕੇ ਉਸ ਦੇ ਫੈਨਜ਼ ਚਿੰਤਾ 'ਚ ਪੈ ਗਏ। ਇਸ ਤੋਂ ਬਾਅਦ ਹੁਣ ਮਨਕੀਰਤ ਔਲਖ ਦੀ ਇੱਕ ਹੋਰ ਪੋਸਟ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਦਰਅਸਲ, ਮਨਕੀਰਤ ਔਲਖ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਇੱਕ ਬੱਚਾ ਦਿਖਾਈ ਦੇ ਰਿਹਾ ਹੈ। ਇਹ ਔਲਖ ਦਾ ਆਪਣਾ ਹੀ ਵੀਡੀਓ ਹੈ, ਜਿਸ ਨੂੰ ਉਸ ਨੇ 8 ਮਾਰਚ ਨੂੰ ਸ਼ੇਅਰ ਕੀਤਾ ਸੀ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਉਸ ਨੇ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ ਸੀ ਤੇ ਨਾ ਹੀ ਕੈਪਸ਼ਨ 'ਚ ਕੁੱਝ ਮੈਂਸ਼ਨ ਕੀਤਾ ਸੀ। ਵੀਡੀਓ ਬਾਰੇ ਤੁਹਾਨੂੰ ਬਾਅਦ 'ਚ ਦਸਦੇ ਹਾਂ, ਪਹਿਲਾਂ ਦੇਖੋ ਇਹ ਸਟੋਰੀ:
ਇਸ ਸਟੋਰੀ ਨੂੰ ਬੀਤੇ ਦਿਨੀਂ ਔਲਖ ਨੇ ਸ਼ੇਅਰ ਕੀਤਾ ਸੀ। ਇਸ ਦਾ ਵੀਡੀਓ ਗਾਇਕ ਨੇ 8 ਮਾਰਚ ਨੂੰ ਸ਼ੇਅਰ ਕੀਤਾ ਸੀ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਮਨਕੀਰਤ ਔਲਖ ਨੇ ਬੱਚੇ ਦੀ ਵੀਡੀਓ ਕਿਉਂ ਸ਼ੇਅਰ ਕੀਤੀ? ਕੀ ਮਨਕੀਰਤ ਦੂਜੀ ਵਾਰ ਪਿਤਾ ਬਣਿਆ ਹੈ ਜਾਂ ਫਿਰ ਉਸ ਨੇ ਕਿਸੇ ਹੋਰ ਦੇ ਬੱਚੇ ਦੀ ਵੀਡੀਓ ਸ਼ੇਅਰ ਕੀਤੀ ਹੈ। ਖੈਰ ਜੋ ਵੀ ਹੈ, ਇਸ ਵੀਡੀਓ 'ਚ ਨਜ਼ਰ ਆ ਰਿਹਾ ਨੰਨ੍ਹਾ ਬੱਚਾ ਬੇਹੱਦ ਕਿਊਟ ਹੈ। ਤੁਸੀਂ ਵੀ ਦੇਖੋ:
View this post on Instagram
ਫੈਨਜ਼ ਨੇ ਦਿੱਤੀਆਂ ਖੂਬ ਵਧਾਈਆਂ
ਦੱਸ ਦਈਏ ਕਿ ਫੈਨਜ਼ ਨੇ ਵੀ ਔਲਖ ਦੇ ਇਸ ਵੀਡੀਓ 'ਤੇ ਖੂਬ ਵਧਾਈਆਂ ਦਿੱਤੀਆਂ ਸੀ। ਇੱਕ ਫੈਨ ਨੇ ਲਿਿਖਿਆ, 'ਬਾਈ ਇਹ ਤੁਹਾਡਾ ਬੱਚਾ ਹੈ?' ਇੱਕ ਹੋਰ ਸ਼ਖਸ ਨੇ ਕਮੈਂਟ ਕੀਤਾ, 'ਬਹੁਤ ਵਧਾਈਆਂ'। ਪੜ੍ਹੋ ਇਹ ਕਮੈਂਟਸ:
ਕਾਬਿਲੇਗ਼ੌਰ ਹੈ ਕਿ ਮਨਕੀਰਤ ਔਲਖ ਦੇ ਘਰ ਸਾਲ 2022 'ਚ ਇਮਤਿਆਜ਼ ਸਿੰਘ ਔਲਖ ਨੇ ਜਨਮ ਲਿਆ ਸੀ। ਉਸ ਦੇ ਜਨਮ ਤੋਂ ਦੋ ਸਾਲ ਬਾਅਦ ਗਾਇਕ ਨੇ ਫਿਰ ਇੱਕ ਹੋਰ ਬੱਚੇ ਦੀ ਵੀਡੀਓ ਸੇਅਰ ਕੀਤੀ ਹੈ। ਹੁਣ ਸੱਚਾਈ ਕੀ ਹੈ ਇਸ ਦਾ ਪਤਾ ਤਾਂ ਆਉਣ ਵਾਲੇ ਸਮੇਂ 'ਚ ਹੀ ਲੱਗੇਗਾ।