Mankirt Aulakh: ਮਨਕੀਰਤ ਔਲਖ ਨੇ ਆਪਣੇ ਨਵਜੰਮੇ ਬੱਚੇ ਨਾਲ ਤਸਵੀਰ ਕੀਤੀ ਸ਼ੇਅਰ, ਕੈਪਸ਼ਨ `ਚ ਲਿਖੀ ਇਹ ਗੱਲ
Mankirt Aulakh Baby: ਮਨਕੀਰਤ ਔਲਖ ਨੇ ਆਪਣੇ 2 ਮਹੀਨਿਆਂ ਦੇ ਬੱਚੇ ਨਾਲ ਇੰਸਟਾਗ੍ਰਾਮ `ਤੇ ਇੱਕ ਤਸਵੀਰ ਸਾਂਝੀ ਕੀਤੀ ਹੈ, ਜਿਸ ਨੂੰ ਉਨ੍ਹਾਂ ਦੇ ਫ਼ੈਨਜ਼ ਖੂਬ ਪਿਆਰ ਦੇ ਰਹੇ ਹਨ। ਔਲਖ ਨੇ ਐਤਵਾਰ ਨੂੰ ਇਹ ਤਸਵੀਰ ਸ਼ੇਅਰ ਕੀਤੀ ਸੀ।
Mankirt Aulakh Shares His Son's Pic: ਪੰਜਾਬੀ ਸਿੰਗਰ ਮਨਕੀਰਤ ਔਲਖ ਇੰਨੀਂ ਦਿਨੀਂ ਵਿਵਾਦਾਂ ਦਾ ਸਾਹਮਣਾ ਕਰ ਰਹੇ ਹਨ। ਸਿੱਧੂ ਮੂਸੇਵਾਲਾ ਦੇ ਕਤਲ ਮਗਰੋਂ ਉਹ ਸੁਰਖੀਆਂ `ਚ ਆਏ। ਹਾਲਾਂਕਿ ਪੰਜਾਬ ਪੁਲਿਸ ਵੱਲੋਂ ਉਨ੍ਹਾਂ ਨੂੰ ਕਲੀਨ ਚਿੱਟ ਮਿਲ ਗਈ, ਪਰ ਉਨ੍ਹਾਂ ਨੂੰ ਬੰਬੀਹਾ ਗੈਂਗ ਵੱਲੋਂ ਲਗਾਤਾਰ ਧਮਕੀਆਂ ਮਿਲ ਰਹੀਆਂ ਸੀ, ਜਿਸ ਕਰਕੇ ਉਹ ਵਿਦੇਸ਼ ਜਾ ਕੇ ਵੱਸ ਗਏ।
ਹਾਲ ਹੀ `ਚ ਸਿੰਗਰ ਨੇ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੱਤਾ ਸੀ, ਇਸ ਦੌਰਾਨ ਉਨ੍ਹਾਂ ਆਪਣੀ ਜ਼ਿੰਦਗੀ ਨਾਲ ਜੁੜੇ ਕਈ ਅਹਿਮ ਖੁਲਾਸੇ ਕੀਤੇ ਸੀ। ਉਨ੍ਹਾਂ ਨੇ ਚੈਨਲ ਤੇ ਦੱਸਿਆ ਸੀ ਕਿ ਵਿੱਕੀ ਮਿੱਡੂਖੇੜਾ ਦੀ ਮੌਤ ਤੋਂ ਕੁੱਝ ਸਮਾਂ ਬਾਅਦ ਹੀ ਉਨ੍ਹਾਂ ਨੇ ਵਿਆਹ ਕਰ ਲਿਆ ਸੀ। ਇਸ ਤੋਂ ਬਾਅਦ ਜਦੋਂ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਤਾਂ ਉਨ੍ਹਾਂ ਧੱਕੇ ਨਾਲ ਕਤਲ `ਚ ਘਸੀਟਿਆ ਗਿਆ। ਉਸ ਸਮੇਂ ਉਨ੍ਹਾਂ ਦੀ ਵਾਈਫ਼ 9 ਮਹੀਨੇ ਦੀ ਪ੍ਰੈਗਨੈਂਟ ਸੀ। ਜਿਸ ਕਰਕੇ ਉਹ ਵਿਦੇਸ਼ ਚਲੇ ਗਏ। ਜੂਨ ਮਹੀਨੇ `ਚ ਉਨ੍ਹਾਂ ਦੇ ਘਰ ਬੱਚੇ ਨੇ ਜਨਮ ਲਿਆ ਸੀ।
ਹੁਣ ਮਨਕੀਰਤ ਔਲਖ ਨੇ ਆਪਣੇ 2 ਮਹੀਨਿਆਂ ਦੇ ਬੱਚੇ ਨਾਲ ਇੰਸਟਾਗ੍ਰਾਮ `ਤੇ ਇੱਕ ਤਸਵੀਰ ਸਾਂਝੀ ਕੀਤੀ ਹੈ, ਜਿਸ ਨੂੰ ਉਨ੍ਹਾਂ ਦੇ ਫ਼ੈਨਜ਼ ਖੂਬ ਪਿਆਰ ਦੇ ਰਹੇ ਹਨ। ਔਲਖ ਨੇ ਐਤਵਾਰ ਨੂੰ ਇਹ ਤਸਵੀਰ ਸ਼ੇਅਰ ਕੀਤੀ ਸੀ। ਜਿਸ ਵਿੱਚ ਉਨ੍ਹਾਂ ਨੇ ਆਪਣੇ ਨਵਜੰਮੇ ਦਾ ਹੱਥ ਫੜਿਆ ਹੋਇਆ ਹੈ। ਇਸ ਤਸਵੀਰ ਦੇ ਨਾਲ ਉਨ੍ਹਾਂ ਨੇ ਪਿਆਰੀ ਜਿਹੀ ਕੈਪਸ਼ਨ ਵੀ ਲਿਖੀ। ਉਨ੍ਹਾਂ ਲਿਖਿਆ, "ਸਿਮਰਨ, ਸਬਰ, ਸ਼ੁਕਰ। ਸਤਨਾਮ ਵਾਹਿਗੁਰੂ ਜੀ।" ਔਲਖ ਦੀ ਇਸ ਪੋਸਟ ਨੂੰ ਹੁਣ ਤੱਕ ਲੱਖਾਂ ਲਾਈਕ ਤੇ ਕਮੈਂਟ ਮਿਲ ਚੁੱਕੇ ਹਨ। ਫ਼ੈਨਜ਼ ਉਨ੍ਹਾਂ ਦੀ ਤਸਵੀਰ ਤੇ ਖੂਬ ਪਿਆਰ ਲੁਟਾ ਰਹੇ ਹਨ। ਦੇਖੋ ਔਲਖ ਦੀ ਪੋਸਟ:
View this post on Instagram
ਕਾਬਿਲੇਗ਼ੌਰ ਹੈ ਕਿ ਮਨਕੀਰਤ ਔਲਖ ਨੇ ਖੁਦ ਆਪਣੇ ਇੰਟਰਵਿਊ `ਚ ਦੱਸਿਆ ਸੀ ਕਿ ਉਹ ਆਪਣੀ ਨਿੱਜੀ ਜ਼ਿੰਦਗੀ ਬਾਰੇ ਗੱਲ ਕਰਨਾ ਪਸੰਦ ਨਹੀਂ ਕਰਦੇ। ਪਰ ਹਾਲਾਤ ਇਹੋ ਜਿਹੇ ਬਣੇ ਕਿ ਉਨ੍ਹਾਂ ਨੂੰ ਇਸ ਬਾਰੇ ਗੱਲ ਕਰਨੀ ਪਈ। ਤੇ ਹੁਣ ਉਨ੍ਹਾਂ ਨੇ ਆਪਣੇ ਬੇਟੇ ਦੀ ਤਸਵੀਰ ਸ਼ੇਅਰ ਕਰਕੇ ਸਭ ਵਿਵਾਦਾਂ ਤੇ ਵਿਰਾਮ ਵੀ ਲਗਾ ਦਿੱਤਾ ਹੈ।
ਮਨਕੀਰਤ ਔਲਖ ਦੇ ਵਰਕ ਫ਼ਰੰਟ ਦੀ ਗੱਲ ਕਰੀਏ ਤਾਂ ਉਹ ਪੰਜਾਬੀ ਇੰਡਸਟਰੀ ਦਾ ਜਾਣਿਆ ਮਾਣਿਆ ਨਾਂ ਹਨ। ਉਨ੍ਹਾਂ ਨੇ ਇੰਡਸਟਰੀ ਨੂੰ ਇੱਕ ਤੋਂ ਵਧ ਕੇ ਇੱਕ ਸੁਪਰਹਿੱਟ ਗੀਤ ਦਿੱਤੇ ਹਨ। ਹਾਲ ਹੀ `ਚ ਔਲਖ ਨੇ ਆਪਣੇ ਅਗਲੇ ਟਰੈਕ ਦੀ ਸ਼ੂਟਿੰਗ ਵੀ ਪੂਰੀ ਕੀਤੀ ਹੈ, ਜੋ ਕਿ ਜਲਦ ਹੀ ਰਿਲੀਜ਼ ਹੋ ਸਕਦਾ ਹੈ।