Mankirt Aulakh: ਮਨਕੀਰਤ ਔਲਖ ਨੇ ਪੁੱਤਰ ਦੀ ਨਵੀਂ ਵੀਡੀਓ ਕੀਤੀ ਸ਼ੇਅਰ, ਦਾਦੀ ਦੀ ਗੋਦੀ ‘ਚ ਖੇਡਦਾ ਨਜ਼ਰ ਆਇਆ ਇਮਤਿਆਜ਼
Punjabi Singer Mankirt Aulakh: ਮਨਕੀਰਤ ਔਲਖ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੇ ਪੁੱਤਰ ਇਮਤਿਆਜ਼ ਸਿੰਘ ਔਲਖ ਦਾ ਇੱਕ ਕਿਊਟ ਜਿਹਾ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ਚ ਮਨਕੀਰਤ ਦੀ ਮੰਮੀ ਨੇ ਆਪਣੇ ਪੋਤੇ ਨੂੰ ਗੋਦੀ ਚ ਬਿਠਾਇਆ ਹੋਇਆ
Mankirt Aulakh Baby Video: ਪੰਜਾਬੀ ਗਾਇਕ ਮਨਕੀਰਤ ਔਲਖ ਅੱਜ ਕਿਸੀ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਨੇ ਆਪਣੇ ਗੀਤਾਂ ਰਾਹੀ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਇਸੇ ਸਾਲ ਉਹ ਇੱਕ ਬੱਚੇ ਦੇ ਪਿਤਾ ਬਣੇ ਹਨ। ਪਰਮਾਤਮਾ ਨੇ ਉਨ੍ਹਾਂ ਨੂੰ ਪੱਤਰ ਦੀ ਦਾਤ ਨਾਲ ਨਿਵਾਜਿਆ ਹੈ। ਮਨਕੀਰਤ ਨੇ ਕੁਝ ਸਮੇਂ ਪਹਿਲਾਂ ਹੀ ਆਪਣੇ ਪੁੱਤਰ ਦਾ ਇੱਕ ਕਿਊਟ ਜਿਹਾ ਵੀਡੀਓ ਸਾਂਝਾ ਕੀਤਾ ਹੈ। ਜੋ ਕਿ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਿਹਾ ਹੈ।
ਗਾਇਕ ਮਨਕੀਰਤ ਔਲਖ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੇ ਪੁੱਤਰ ਇਮਤਿਆਜ਼ ਸਿੰਘ ਔਲਖ ਦਾ ਇੱਕ ਕਿਊਟ ਜਿਹਾ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ਵਿੱਚ ਮਨਕੀਰਤ ਦੀ ਮੰਮੀ ਨੇ ਆਪਣੇ ਪੋਤੇ ਨੂੰ ਗੋਦੀ ਵਿੱਚ ਬਿਠਾਇਆ ਹੋਇਆ ਤੇ ਨਾਲ ਹੀ ਪਾਠ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸ ਤੋਂ ਬਾਅਦ ਵੀਡੀਓ ਵਿੱਚ ਇਮਤਿਆਜ਼ ਦੇ ਕੁਝ ਕਿਊਟ ਜਿਹੇ ਪੋਜ਼ ਦਿੰਦਾ ਹੋਇਆ ਨਜ਼ਰ ਆ ਰਿਹਾ ਹੈ। ਪ੍ਰਸ਼ੰਸਕ ਤੇ ਕਲਾਕਾਰ ਕਮੈਂਟ ਕਰਕੇ ਪਿਆਰ ਲੁੱਟਾ ਰਹੇ ਹਨ।
View this post on Instagram
ਪਿੱਛੇ ਜਿਹੇ ਮਨਕੀਰਤ ਔਲਖ ਦੁਬਈ ਵਿੱਚ ਛੁੱਟੀਆਂ ਦਾ ਲੁਤਫ ਲੈਂਦੇ ਹੋਏ ਨਜ਼ਰ ਆਏ ਸਨ। ਪਰ ਮਿਊਜ਼ਿਕ ਤੋਂ ਇਲਾਵਾ ਮਨਕੀਰਤ ਔਲਖ ਦਾ ਨਾਮ ਉਸ ਸਮੇਂ ਸੁਰਖੀਆਂ ਵਿੱਚ ਰਿਹਾ ਜਦੋਂ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੀ ਜਾਂਚ ਚੱਲ ਰਹੀ ਸੀ। ਹਾਲ ਵਿੱਚ ਪੁਲਿਸ ਨੇ ਵੀ ਮਨਕੀਰਤ ਨਾਲ ਪੁੱਛਗਿੱਛ ਕੀਤੀ ਸੀ। ਜਿਸ ਤੋਂ ਬਾਅਦ ਮਨਕੀਰਤ ਔਲਖ ਵੱਲੋਂ ਇੱਕ ਇੰਟਰਵਿਊ ਰਾਹੀਂ ਆਪਣੇ ਦਿਲ ਦੇ ਜ਼ਜਬਾਤ ਖੋਲ੍ਹ ਕੇ ਸਾਹਮਣੇ ਰੱਖੇ ਗਏ ਹਨ। ਜਿਸਦਾ ਇੱਕ ਵੀਡੀਓ ਕਲਿੱਪ ਉਨ੍ਹਾਂ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਉੱਪਰ ਸ਼ੇਅਰ ਕੀਤਾ ਸੀ।