ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਮਨਕੀਰਤ ਔਲਖ ਨੇ ਵਿਦੇਸ਼ ਜਾਣ ਤੇ ਦਿੱਤੀ ਸਫ਼ਾਈ, ਕਿਹਾ- ਮੇਰੀ ਵਾਈਫ਼ ਪ੍ਰੈਗਨੈਂਟ ਸੀ, ਇਸ ਲਈ ਛੱਡਿਆ ਸੀ ਦੇਸ਼
Mankirt Aulakh: ਮਨਕੀਰਤ ਔਲਖ ਨੇ ਕਿਹਾ ਕਿ ਉਸ ਦੇ ਵਿਦੇਸ਼ ਜਾਣ ਦਾ ਕਾਰਨ ਉਸ ਦੀ ਪਤਨੀ ਸੀ ਜੋ ਉਸ ਸਮੇਂ 9 ਮਹੀਨਿਆਂ ਦੀ ਗਰਭਵਤੀ ਸੀ ਅਤੇ ਜੋੜੇ ਜੋੜੇ ਦੇ ਘਰ ਜੂਨ ਮਹੀਨੇ `ਚ ਬੇਟੇ ਨੇ ਜਨਮ ਲਿਆ ਸੀ।
Mankirt Aulakh Speaks up On Sidhu Moosewala Murder: ਪੰਜਾਬੀ ਗਾਇਕ ਮਨਕੀਰਤ ਔਲਖ ਦਾ ਸਿੱਧੂ ਮੂਸੇਵਾਲਾ ਦੇ ਕਤਲ ਨਾਲ ਸਬੰਧ ਹੋਣ ਦਾ ਦਾਅਵਾ ਕੀਤਾ ਗਿਆ ਸੀ। ਹਾਲਾਂਕਿ, ਗਾਇਕ ਨੂੰ ਕੁਝ ਮਹੀਨੇ ਪਹਿਲਾਂ AGTF ਦੇ ਮੁਖੀ ਪਰਮੋਦ ਬਾਨ ਤੋਂ ਕਲੀਨ ਚਿੱਟ ਮਿਲ ਗਈ ਸੀ।
ਹੁਣ ਸਿੱਧੂ ਮੂਸੇ ਵਾਲਾ ਦੀ ਮੌਤ ਤੋਂ ਕੁਝ ਦਿਨ ਬਾਅਦ ਹੀ ਮਨਕੀਰਤ ਔਲਖ ਨੇ ਵਿਦੇਸ਼ ਯਾਤਰਾ ਬਾਰੇ ਆਪਣੀ ਚੁੱਪੀ ਤੋੜੀ ਹੈ। ਗਾਇਕ ਨੇ ਕਿਹਾ ਕਿ ਉਸਨੇ ਸਿੱਧੂ ਮੂਸੇ ਵਾਲਾ ਦੇ ਕਤਲ ਕੇਸ ਵਿੱਚ ਆਪਣੀ ਸ਼ਮੂਲੀਅਤ ਬਾਰੇ ਅਜਿਹੇ ਕੇ ਦਾਅਵਿਆਂ ਬਾਰੇ ਕਾਫ਼ੀ ਸੁਣਿਆ ਹੈ।
ਇੱਕ ਵਾਇਰਲ ਵੀਡੀਓ ਵਿੱਚ, ਮਨਕੀਰਤ ਔਲਖ ਨੇ ਕਿਹਾ ਕਿ ਉਸ ਦੇ ਵਿਦੇਸ਼ ਜਾਣ ਦਾ ਕਾਰਨ ਉਸ ਦੀ ਪਤਨੀ ਸੀ ਜੋ ਉਸ ਸਮੇਂ 9 ਮਹੀਨਿਆਂ ਦੀ ਗਰਭਵਤੀ ਸੀ ਅਤੇ ਜੋੜੇ ਦੇ ਘਰ ਜੂਨ ਮਹੀਨੇ `ਚ ਬੇਟੇ ਨੇ ਜਨਮ ਲਿਆ ਸੀ। ਗਾਇਕ ਨੇ ਇਹ ਵੀ ਦੱਸਿਆ ਕਿ ਉਹ ਆਪਣੇ ਨਿੱਜੀ ਮਾਮਲਿਆਂ ਦਾ ਖੁਲਾਸਾ ਨਹੀਂ ਕਰਨਾ ਚਾਹੁੰਦਾ ਸੀ, ਹੁਣ ਉਸ ਨੂੰ ਅਜਿਹਾ ਕਰਨ ਲਈ ਮਜਬੂਰ ਕੀਤਾ ਗਿਆ ਹੈ।
ਇਸ ਦੌਰਾਨ ਮਨਕੀਰਤ ਨੇ ਸਿੱਧੂ ਮੂਸੇ ਵਾਲਾ ਦੀ ਮਾਂ ਚਰਨ ਕੌਰ ਨਾਲ ਇੱਕ ਥ੍ਰੋਬੈਕ ਵੀਡੀਓ ਵੀ ਪੋਸਟ ਕੀਤਾ ਸੀ, ਅਤੇ ਕਿਹਾ ਸੀ ਕਿ ਉਹ ਕਦੇ ਵੀ ਕਿਸੇ ਦੇ ਪੁੱਤਰ ਦੀ ਜਾਨ ਲੈਣ ਬਾਰੇ ਸੋਚ ਵੀ ਨਹੀਂ ਸਕਦਾ ਸੀ। ਇਸ ਦੇ ਨਾਲ ਹੀ ਹਾਲ ਹੀ `ਚ ਔਲਖ ਨੇ 25 ਅਗਸਤ ਨੂੰ ਸੋਸ਼ਲ ਮੀਡੀਆ `ਤੇ ਪੋਸਟ ਪਾ ਕੇ ਮੂਸੇਵਾਲਾ ਲਈ ਕੱਢੇ ਜਾਣ ਵਾਲੇ ਕੈਂਡਲ ਮਾਰਚ ਦਾ ਸਪੋਰਟ ਕੀਤਾ ਸੀ। ਇਹੀ ਨਹੀਂ ਔਲਖ ਨੇ ਮੂਸੇਵਾਲਾ ਲਈ ਇਨਸਾਫ਼ ਦੀ ਮੰਗ ਵੀ ਕੀਤੀ ਸੀ।
ਹਾਲ ਹੀ ਵਿੱਚ, 25 ਅਗਸਤ ਨੂੰ, ਮਰਹੂਮ ਗਾਇਕ ਸਿੱਧੂ ਮੂਸੇ ਵਾਲਾ ਦੇ ਪਰਿਵਾਰ ਨੇ ਗਾਇਕ ਦੀ ਮੰਦਭਾਗੀ ਮੌਤ ਲਈ ਇਨਸਾਫ਼ ਦੀ ਮੰਗ ਕਰਨ ਲਈ ਇੱਕ ਕੈਂਡਲ ਮਾਰਚ ਦੀ ਅਗਵਾਈ ਕੀਤੀ। ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਹਜ਼ਾਰਾਂ ਲੋਕ ਸ਼ਾਮਲ ਹੋਏ।
ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ ਅਤੇ ਆਪਣੇ ਮਾਰੇ ਗਏ ਪੁੱਤਰ ਲਈ ਇਨਸਾਫ਼ ਦੀ ਮੰਗ ਕੀਤੀ।