Miss Pooja: ਮਿਸ ਪੂਜਾ ਤੇ ਸਿੰਗਾ ਦੇ ਗਾਣੇ ਨੇ ਜਿੱਤਿਆ ਦਿਲ, ਦੇਖੋ ਦੋਵਾਂ ਦੀ ਲਵ ਕੈਮਿਸਟਰੀ
ਪੰਜਾਬੀ ਗਾਇਕ ਸਿੰਗਾ (Singga) ਅਤੇ ਮਿਸ ਪੂਜਾ (Miss Pooja) ਦਾ ਗੀਤ ਦਿਲ ਨਈ ਲੱਗਣਾ (DIL NAI LAGNA) ਰਿਲੀਜ਼ ਹੋ ਚੁੱਕਾ ਹੈ। ਇਸ ਗੀਤ ਵਿੱਚ ਦੋਵਾਂ ਦੀ ਰੋਮਾਂਟਿਕ ਕੇਮਿਸਟ੍ਰੀ ਪ੍ਰਸ਼ੰਸ਼ਕਾਂ ਨੂੰ ਆਪਣਾ ਦੀਵਾਨਾ ਬਣਾ ਰਹੀ ਹੈ
Singga-Miss Pooja New Song: ਪੰਜਾਬੀ ਗਾਇਕ ਸਿੰਗਾ (Singga) ਅਤੇ ਮਿਸ ਪੂਜਾ (Miss Pooja) ਦਾ ਗੀਤ ਦਿਲ ਨਈ ਲੱਗਣਾ (DIL NAI LAGNA) ਰਿਲੀਜ਼ ਹੋ ਚੁੱਕਾ ਹੈ। ਇਸ ਗੀਤ ਵਿੱਚ ਦੋਵਾਂ ਦੀ ਰੋਮਾਂਟਿਕ ਕੇਮਿਸਟ੍ਰੀ ਪ੍ਰਸ਼ੰਸ਼ਕਾਂ ਨੂੰ ਆਪਣਾ ਦੀਵਾਨਾ ਬਣਾ ਰਹੀ ਹੈ। ਦੱਸ ਦੇਈਏ ਕਿ ਦੋਵੇਂ ਕਲਾਕਾਰ ਪਹਿਲੀ ਵਾਰ ਇਕੱਠੇ ਗੀਤ ਵਿੱਚ ਨਜ਼ਰ ਆਏ। ਇਸਨੂੰ ਸਾਲ ਦਾ ਪਹਿਲਾਂ ਰੋਮਾਂਟਿਕ ਗੀਤ ਕਿਹਾ ਜਾ ਸਕਦਾ ਹੈ।
View this post on Instagram
ਤੁਸੀ ਵੀ ਵੇਖੋ ਇਹ ਸ਼ਾਨਦਾਰ ਪਿਆਰ ਦੀ ਨੋਕ-ਝੋਕ ਨਾਲ ਭਰਿਆ ਗੀਤ... ਦੱਸ ਦੇਈਏ ਕਿ 5 ਜਨਵਰੀ ਨੂੰ ਰਿਲੀਜ਼ ਹੋਏ ਗੀਤ ਨੂੰ ਪੰਜ ਮਿਲੀਅਨ ਤੋਂ ਵੱਧ ਲੋਕ ਸੁਣ ਚੁੱਕੇ ਹਨ। ਮਿਸ ਪੂਜਾ ਅਤੇ ਸਿੰਗਾ ਦੋਵੇਂ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਆਪਣੇ ਕਈ ਗੀਤਾਂ ਲਈ ਜਾਣੇ ਜਾਂਦੇ ਹਨ। ਇਸ ਦੌਰਾਨ ਉਨ੍ਹਾਂ ਦਾ ਮਨਮੋਹਕ ਟ੍ਰੈਕ ਪ੍ਰਸ਼ੰਸ਼ਕਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਇਹ ਗੀਤ ਮੋਨੇਵਾਲਾ ਦੁਆਰਾ ਲਿਖਿਆ ਗਿਆ ਹੈ। ਇਸਦਾ ਵੀਡੀਓ ਸੰਦੀਪ ਸ਼ਰਮਾ ਦੁਆਰਾ ਨਿਰਦੇਸ਼ਤ ਕੀਤਾ ਗਿਆ ਹੈ।
ਜੇਕਰ ਗੀਤ ਦੀ ਗੱਲ ਕਰੀਏ ਤਾਂ ਮਿਸ ਪੂਜਾ ਅਤੇ ਸਿੰਗਾ ਦੀ ਪਿਆਰ ਭਰੀ ਨੋਕ-ਝੋਕ ਨੂੰ ਦਿਖਾਇਆ ਗਿਆ ਹੈ। ਇਸ ਗੀਤ ਨੂੰ ਬਹੁਤ ਪਿਆਰ ਮਿਲ ਰਿਹਾ ਹੈ। ਇਸਦਾ ਵੀਡੀਓ ਕਲਿੱਪ ਸ਼ੇਅਰ ਕਰ ਮਿਸ ਪੂਜਾ ਨੇ ਕਿਹਾ ਕਿ ਇਹ ਉਹਨਾਂ ਗੀਤਾਂ ਵਿੱਚੋਂ ਇੱਕ ਹੈ ਜੋ ਉਸਦੇ ਦਿਲ ਦੇ ਕਰੀਬ ਹੈ।
ਦੱਸ ਦਈਏ ਕਿ ਮਿਸ ਪੂਜਾ ਦਾ ਲੰਬੇ ਸਮੇਂ ਬਾਅਦ ਕੋਈ ਗੀਤ ਰਿਲੀਜ਼ ਹੋਇਆ ਹੈ। ਪ੍ਰਸ਼ੰਸਕ ਕਾਫੀ ਸਮੇਂ ਤੋਂ ਪੂਜਾ ਦੇ ਨਵੇਂ ਗਾਣੇ ਦੀ ਉਡੀਕ ਕਰ ਰਹੇ ਸੀ। ਹੁਣ ਨਵੇਂ ਸਾਲ ਮੌਕੇ ਮਿਸ ਪੂਜਾ ਨੇ ਵੀ ਆਪਣਾ ਪਹਿਲਾ ਗਾਣਾ ਰਿਲੀਜ਼ ਕਰ ਦਿੱਤਾ ਹੈ।