Miss Pooja: ਪੰਜਾਬੀ ਗਾਇਕਾ ਮਿਸ ਪੂਜਾ ਦਾ ਨਵਾਂ ਗਾਣਾ 'ਅੰਗਰੇਜੀ ਪੀਕੇ' ਰਿਲੀਜ਼, ਗੀਤ ਸੁਣਦੇ ਹੀ ਭੰਗੜਾ ਪਾਉਣ ਨੂੰ ਕਰੇਗਾ ਦਿਲ
ਮਿਸ ਪੂਜਾ ਦਾ ਨਵਾਂ ਗਾਣਾ 'ਅੰਗਰੇਜੀ ਪੀਕੇ' ਰਿਲੀਜ਼ ਹੋਇਆ ਹੈ। ਇੱਥੇ ਇਹ ਕਹਿਣਾ ਤਾਂ ਬਣਦਾ ਹੈ ਕਿ ਮਿਸ ਪੂਜਾ ਨੇ ਆਪਣੇ ਨਵੇਂ ਗਾਣੇ ਨਾਲ ਧਮਾਕਾ ਕਰ ਦਿੱਤਾ ਹੈ। ਇਹ ਗਾਣਾ ਸੁਣਦੇ ਹੀ ਤੁਸੀਂ ਖੁਦ ਨੂੰ ਭੰਗੜਾ ਪਾਉਣ ਤੋਂ ਰੋਕ ਨਹੀਂ ਪਾਓਗੇ।
![Miss Pooja: ਪੰਜਾਬੀ ਗਾਇਕਾ ਮਿਸ ਪੂਜਾ ਦਾ ਨਵਾਂ ਗਾਣਾ 'ਅੰਗਰੇਜੀ ਪੀਕੇ' ਰਿਲੀਜ਼, ਗੀਤ ਸੁਣਦੇ ਹੀ ਭੰਗੜਾ ਪਾਉਣ ਨੂੰ ਕਰੇਗਾ ਦਿਲ punjabi singer miss pooja new song angreji pk out now watch here Miss Pooja: ਪੰਜਾਬੀ ਗਾਇਕਾ ਮਿਸ ਪੂਜਾ ਦਾ ਨਵਾਂ ਗਾਣਾ 'ਅੰਗਰੇਜੀ ਪੀਕੇ' ਰਿਲੀਜ਼, ਗੀਤ ਸੁਣਦੇ ਹੀ ਭੰਗੜਾ ਪਾਉਣ ਨੂੰ ਕਰੇਗਾ ਦਿਲ](https://feeds.abplive.com/onecms/images/uploaded-images/2024/04/06/c554285f318e5f43b1d136e1ead4f8c01712412969607469_original.png?impolicy=abp_cdn&imwidth=1200&height=675)
Miss Pooja New Song Angreji PK: ਪੰਜਾਬੀ ਗਾਇਕਾ ਮਿਸ ਪੂਜਾ ਆਪਣੇ ਸਮੇਂ 'ਚ ਪੰਜਾਬੀ ਇੰਡਸਟਰੀ ਦੀ ਟੌਪ ਗਾਇਕਾ ਰਹੀ ਹੈ। ਉਸ ਨੇ ਆਪਣੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ। ਮਿਸ ਪੂਜਾ ਪਿਛਲੇ ਇੱਕ ਸਾਲ ਤੋਂ ਫਿਰ ਦੁਬਾਰਾ ਪੰਜਾਬੀ ਮਿਊਜ਼ਿਕ ਇੰਡਸਟਰੀ ;ਚ ਐਕਟਿਵ ਹੋਈ ਹੈ।
ਇਹ ਵੀ ਪੜ੍ਹੋ: ਪੰਜਾਬੀ ਫਿਲਮ ਇੰਡਸਟਰੀ ਤੋਂ ਜਲਦ ਆ ਰਹੀ ਹੈ 'ਖੁਸ਼ਖਬਰੀ', ਕੈਲੰਡਰ 'ਤੇ ਨੋਟ ਕਰ ਲਓ ਤਰੀਕ
ਹਾਲ ਹੀ 'ਚ ਮਿਸ ਪੂਜਾ ਦਾ ਨਵਾਂ ਗਾਣਾ 'ਅੰਗਰੇਜੀ ਪੀਕੇ' ਰਿਲੀਜ਼ ਹੋਇਆ ਹੈ। ਇੱਥੇ ਇਹ ਕਹਿਣਾ ਤਾਂ ਬਣਦਾ ਹੈ ਕਿ ਮਿਸ ਪੂਜਾ ਨੇ ਆਪਣੇ ਨਵੇਂ ਗਾਣੇ ਨਾਲ ਧਮਾਕਾ ਕਰ ਦਿੱਤਾ ਹੈ। ਇਹ ਗਾਣਾ ਸੁਣਦੇ ਹੀ ਤੁਸੀਂ ਖੁਦ ਨੂੰ ਭੰਗੜਾ ਪਾਉਣ ਤੋਂ ਰੋਕ ਨਹੀਂ ਪਾਓਗੇ। ਦੇਖੋ ਇਹ ਵੀਡੀਓ:
View this post on Instagram
ਦੇਖੋ ਪੂਰਾ ਗਾਣਾ:
ਕਾਬਿਲੇਗ਼ੌਰ ਹੈ ਕਿ ਮਿਸ ਪੂਜਾ ਨੇ ਆਪਣੇ ਮਿਊਜ਼ਿਕ ਕਰੀਅਰ 'ਚ ਹਜ਼ਾਰਾਂ ਪੰਜਾਬੀ ਗਾਣੇ ਗਾਏ ਹਨ। ਮਿਸ ਪੂਜਾ ਮਿਊਜ਼ਿਕ ਕਰੀਅਰ ਅਜਿਹਾ ਰਿਹਾ ਹੈ ਕਿ ਉਹ ਜਿਸ ਵੀ ਨਵੇਂ ਗਾਇਕ ਨਾਲ ਗੀਤ ਗਾ ਦਿੰਦੀ ਸੀ ਉਹ ਸਟਾਰ ਬਣ ਜਾਂਦਾ ਸੀ। ਮਿਸ ਪੂਜਾ ਨੇ ਆਪਣੇ ਕਰੀਅਰ ਦੇ ਸਿਖਰ 'ਤੇ ਰੋਮੀ ਟਾਹਲੀ ਨਾਲ ਵਿਆਹ ਕਰਵਾ ਲਿਆ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)