(Source: ECI/ABP News)
Miss Pooja: ਗਾਇਕਾ ਮਿਸ ਪੂਜਾ ਦਾ ਨਵਾਂ ਗਾਣਾ 'ਡਾਇਮੰਡ ਕੋਕਾ' ਹੋਇਆ ਰਿਲੀਜ਼, ਗੀਤ ਸੁਣ ਫੈਨਜ਼ ਬੋਲੇ- 'ਧਮਾਕਾ ਕਰਤਾ'
Miss Pooja New Song: ਪੰਜਾਬੀ ਗਾਇਕਾ ਮਿਸ ਪੂਜਾ ਦੇ ਫੈਨਜ਼ ਲਈ ਖੁਸ਼ਖਬਰੀ ਹੈ। ਗਾਇਕਾ ਦਾ ਨਵਾਂ ਗਾਣਾ 'ਡਾਇਮੰਡ ਕੋਕਾ' ਰਿਲੀਜ਼ ਹੋ ਗਿਆ ਹੈ। ਇਸ ਗਾਣੇ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।
![Miss Pooja: ਗਾਇਕਾ ਮਿਸ ਪੂਜਾ ਦਾ ਨਵਾਂ ਗਾਣਾ 'ਡਾਇਮੰਡ ਕੋਕਾ' ਹੋਇਆ ਰਿਲੀਜ਼, ਗੀਤ ਸੁਣ ਫੈਨਜ਼ ਬੋਲੇ- 'ਧਮਾਕਾ ਕਰਤਾ' punjabi singer miss pooja new song diamond koka out now watch here Miss Pooja: ਗਾਇਕਾ ਮਿਸ ਪੂਜਾ ਦਾ ਨਵਾਂ ਗਾਣਾ 'ਡਾਇਮੰਡ ਕੋਕਾ' ਹੋਇਆ ਰਿਲੀਜ਼, ਗੀਤ ਸੁਣ ਫੈਨਜ਼ ਬੋਲੇ- 'ਧਮਾਕਾ ਕਰਤਾ'](https://feeds.abplive.com/onecms/images/uploaded-images/2024/01/20/3132efaf4aa8a8ec5c30f488ed4dbe6f1705753219694469_original.png?impolicy=abp_cdn&imwidth=1200&height=675)
ਅਮੈਲੀਆ ਪੰਜਾਬੀ ਦੀ ਰਿਪੋਰਟ
Diamond Koka Miss Pooja: ਪੰਜਾਬੀ ਗਾਇਕਾ ਮਿਸ ਪੂਜਾ (Miss Pooja) ਦੇ ਫੈਨਜ਼ ਲਈ ਖੁਸ਼ਖਬਰੀ ਹੈ। ਗਾਇਕਾ ਦਾ ਨਵਾਂ ਗਾਣਾ 'ਡਾਇਮੰਡ ਕੋਕਾ' (Diamond Koka Miss Pooja) ਰਿਲੀਜ਼ ਹੋ ਗਿਆ ਹੈ। ਇਸ ਗਾਣੇ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਮਿਸ ਪੂਜਾ ਦਾ ਇਹ ਗਾਣਾ ਉਸ ਦੇ ਫੈਨਜ਼ ਦੀ ਪਸੰਦ ਬਣਿਆ ਹੋਇਆ ਹੈ। ਪੂਜਾ ਨੇ ਬੀਤੇ ਦਿਨ ਯਾਨਿ 19 ਜਨਵਰੀ ਨੂੰ ਗਾਣਾ ਰਿਲੀਜ਼ ਕੀਤਾ ਸੀ। ਪੂਜਾ ਇਸ ਗਾਣੇ 'ਚ ਐਕਟਿੰਗ ਕਰਦੀ ਵੀ ਨਜ਼ਰ ਆ ਰਹੀ ਹੈ। ਇਸ ਗਾਣੇ ਨੂੰ ਜਸ ਮਿਊਜ਼ਿਕ ਨੇ ਸੰਗੀਤ ਨਾਲ ਸਜਾਇਆ ਹੈ। ਦੇਖੋ ਇਹ ਵੀਡੀਓ:
ਇਹ ਵੀ ਪੜ੍ਹੋ: ਪੰਜਾਬੀ ਸਿੰਗਰ ਹਰਭਜਨ ਮਾਨ ਦੀ ਈਪੀ 'ਆਨ ਸ਼ਾਨ' ਦਾ ਟਾਈਟਲ ਟਰੈਕ ਹੋਇਆ ਰਿਲੀਜ਼, ਫੈਨਜ਼ ਨੂੰ ਆ ਰਿਹਾ ਪਸੰਦ
View this post on Instagram
ਦੇਖੋ ਪੂਰਾ ਗਾਣਾ
ਕਾਬਿਲੇਗ਼ੌਰ ਹੈ ਕਿ ਮਿਸ ਪੂਜਾ ਆਪਣੇ ਸਮੇਂ ਦੀ ਟੌਪ ਗਾਇਕਾ ਰਹੀ ਹੈ। ਉਸ ਦਾ ਗਾਇਆ ਹਰ ਗਾਣਾ ਸੁਪਰਹਿੱਟ ਹੁੰਦਾ ਸੀ। ਇਹੀ ਨਹੀਂ ਉਸ ਦੇ ਨਾਲ ਜਿਹੜਾ ਵੀ ਗਾਇਕ ਗਾਣਾ ਗਾਉਂਦਾ ਸੀ ਉਹ ਗਾਇਕ ਵੀ ਸਟਾਰ ਬਣ ਜਾਂਦਾ ਸੀ। ਮਿਸ ਪੂਜਾ ਨੇ ਆਪਣੇ ਕਰੀਅਰ ਦੇ ਸਿਖਰ 'ਤੇ ਵਿਆਹ ਕਰਵਾ ਲਿਆ ਸੀ। ਉਹ ਵਿਆਹ ਕਰਨ ਤੋਂ ਬਾਅਦ ਕੈਨੇਡਾ ਹੀ ਸੈਟਲ ਹੋ ਗਈ।
View this post on Instagram
ਇਸ ਤੋਂ ਬਾਅਦ ਉਸ ਨੇ ਸੰਗੀਤ ਤੋਂ ਦੂਰੀ ਬਣਾ ਲਈ ਸੀ, ਪਰ ਉਹ ਸੋਸ਼ਲ ਮੀਡੀਆ ਰਾਹੀਂ ਆਪਣੇ ਫੈਨਜ਼ ਨਾਲ ਜੁੜੀ ਰਹਿੰਦੀ ਹੈ। ਉਸ ਨੇ ਮਿਊਜ਼ਿਕ ਇੰਡਸਟਰੀ 'ਚ ਪਿਛਲੇ ਸਾਲ ਕਮਬੈਕ ਕੀਤਾ ਸੀ। ਫੈਨਜ਼ ਬੇਸਵਰੀ ਦੇ ਨਾਲ ਉਸ ਦੇ ਨਵੇਂ ਗਾਣਿਆਂ ਦਾ ਇੰਤਜ਼ਾਰ ਕਰਦੇ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)