Miss Pooja: ਪੰਜਾਬੀ ਗਾਇਕਾ ਮਿਸ ਪੂਜਾ ਦਾ ਇੱਕ ਹੋਰ ਧਮਾਕਾ, ਨਵਾਂ ਗਾਣਾ 'ਸੁਣੱਖੀ' ਹੋਇਆ ਰਿਲੀਜ਼, ਗੀਤ ਸੁਣਨ ਨੱਚਣ ਨੂੰ ਕਰੇਗਾ ਮਨ
Miss Pooja New Song: ਮਿਸ ਪੂਜਾ ਨੇ ਇੱਕ ਹੋਰ ਧਮਾਕਾ ਕਰ ਦਿੱਤਾ ਹੈ। ਉਸ ਦਾ ਨਵਾਂ ਗਾਣਾ 'ਸੁਣੱਖੀ' ਰਿਲੀਜ਼ ਹੋ ਗਿਆ ਹੈ। ਗਾਣੇ ਦਾ ਮਿਊਜ਼ਿਕ ਇਨ੍ਹਾਂ ਜ਼ਿਆਦਾ ਵਧੀਆ ਹੈ ਕਿ ਇਸ ਨੂੰ ਸੁਣਦੇ ਹੀ ਤੁਹਾਡਾ ਭੰਗੜਾ ਪਾਉਣ ਨੂੰ ਮਨ ਕਰਨ ਲੱਗਦਾ ਹੈ।
Miss Pooja New Song Sunakhi: ਪੰਜਾਬੀ ਗਾਇਕਾ ਮਿਸ ਪੂਜਾ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣੀ ਹੋਈ ਹੈ। ਗਾਇਕਾ ਦੇ ਹਾਲ ਹੀ 'ਚ ਲਗਾਤਾਰ 2 ਗਾਣੇ 'ਅੰਗਰੇਜ਼ੀ ਪੀਕੇ' ਤੇ 'ਫੇਸਟਾਈਮ' ਰਿਲੀਜ਼ ਹੋਏ। ਦੋਵੇਂ ਹੀ ਗਾਣਿਆਂ ਨੂੰ ਖੂਬ ਪਿਆਰ ਮਿਲ ਰਿਹਾ ਹੈ। ਇਸ ਦੇ ਨਾਲ ਨਾਲ ਇਨ੍ਹਾਂ ਗਾਣਿਆਂ ਨੂੰ ਯੂਟਿਊਬ 'ਤੇ ਮਿਲੀਅਨਜ਼ ਵਿੱਚ ਵਿਊਜ਼ ਮਿਲ ਰਹੇ ਹਨ ਅਤੇ ਇਹ ਗਾਣੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਵੀ ਟਰੈਂਡ ਕਰ ਰਹੇ ਹਨ।
ਇਸ ਤੋਂ ਬਾਅਦ ਹੁਣ ਮਿਸ ਪੂਜਾ ਨੇ ਇੱਕ ਹੋਰ ਧਮਾਕਾ ਕਰ ਦਿੱਤਾ ਹੈ। ਉਸ ਦਾ ਇੱਕ ਹੋਰ ਨਵਾਂ ਗਾਣਾ 'ਸੁਣੱਖੀ' ਰਿਲੀਜ਼ ਹੋ ਗਿਆ ਹੈ। ਇਹ ਗਾਣੇ ਦਾ ਮਿਊਜ਼ਿਕ ਇਨ੍ਹਾਂ ਜ਼ਿਆਦਾ ਵਧੀਆ ਹੈ ਕਿ ਇਸ ਨੂੰ ਸੁਣਦੇ ਹੀ ਤੁਹਾਡਾ ਭੰਗੜਾ ਪਾਉਣ ਨੂੰ ਮਨ ਕਰਨ ਲੱਗਦਾ ਹੈ। ਇਹ ਮਿਸ ਪੂਜਾ ਦਾ ਲਗਾਤਾਰ ਤੀਜਾ ਗਾਣਾ ਹੈ, ਜਿਸ ਨੂੰ ਪਿਆਰ ਮਿਲ ਰਿਹਾ ਹੈ। ਇਸ ਦੇ ਨਾਲ ਹੀ ਮਿਸ ਪੂਜਾ ਦੇ ਇਨ੍ਹਾਂ ਸਾਰੇ ਗੀਤਾਂ ਨੂੰ ਸੁਣ ਇਹ ਲੱਗ ਰਿਹਾ ਹੈ ਕਿ ਪੁਰਾਣੀ ਮਿਸ ਪੂਜਾ ਵਾਪਸ ਆ ਗਈ ਹੈ। ਦੇਖੋ ਇਹ ਗਾਣਾ:
View this post on Instagram
ਦੇਖੋ ਪੂਰਾ ਗਾਣਾ:
ਕਾਬਿਲੇਗ਼ੌਰ ਹੈ ਕਿ ਮਿਸ ਪੂਜਾ 90 ਦੇ ਦਹਾਕਿਆਂ ਦੀ ਸੁਪਰਹਿੱਟ ਪੰਜਾਬੀ ਗਾਇਕਾ ਰਹੀ ਹੈ। ਉਸ ਨੂੰ ਉਸ ਦੌਰ 'ਚ ਹਿੱਟ ਗੀਤਾਂ ਦੀ ਮਸ਼ੀਨ ਕਿਹਾ ਜਾਂਦਾ ਸੀ। ਉਸ ਸਮੇਂ ਮਿਸ ਪੂਜਾ ਦਾ ਸਟਾਰਡਮ ਅਜਿਹਾ ਸੀ ਕਿ ਉਸ ਦੇ ਸਾਹਮਣੇ ਵੱਡੇ ਵੱਡੇ ਮੇਲ ਸਿੰਗਰ ਵੀ ਫਿੱਕੇ ਪੈ ਜਾਂਦੇ ਸੀ। ਇਹੀ ਨਹੀਂ ਮਿਸ ਪੂਜਾ ਜਿਸ ਵੀ ਨਵੇਂ ਸਿੰਗਰ ਨਾਲ ਗਾਣਾ ਗਾ ਦਿੰਦੀ ਸੀ ਉਹ ਸਟਾਰ ਬਣ ਜਾਂਦਾ ਸੀ। ਉਸ ਨੇ ਆਪਣੇ 10-12 ਸਾਲ ਲੰਬੇ ਕਰੀਅਰ 'ਚ ਰਿਕਾਰਡਤੋੜ ਗਾਣੇ ਤੇ ਐਲਬਮਾਂ ਕੱਢੀਆਂ। ਉਸ ਦੇ ਗਾਏ ਗਾਣੇ ਅੱਜ ਵੀ ਲੋਕਾਂ ਦੀ ਜ਼ੁਬਾਨ 'ਤੇ ਹਨ।