![ABP Premium](https://cdn.abplive.com/imagebank/Premium-ad-Icon.png)
Miss Pooja: ਮਿਸ ਪੂਜਾ ਨੇ ਪੁੱਤਰ ਆਲਾਪ ਦੀ ਪਿਆਰੀ ਵੀਡੀਓ ਕੀਤੀ ਸ਼ੇਅਰ, ਫ਼ੈਨਜ਼ ਨੂੰ ਪਸੰਦ ਆਇਆ ਆਲਾਪ ਦਾ ਕਿਊਟ ਅੰਦਾਜ਼
Punjabi Singer Miss Pooja: ਮਿਸ ਪੂਜਾ ਨੇ ਸੋਸ਼ਲ ਮੀਡੀਆ ਤੇ ਇੱਕ ਹੋਰ ਪੋਸਟ ਸ਼ੇਅਰ ਕੀਤੀ, ਜਿਸ ਵਿਚ ਉਹ ਆਪਣੇ ਨੰਨ੍ਹੇ ਪੁੱਤਰ ਆਲਾਪ ਨਾਲ ਗੱਲਾਂ ਕਰਦੀ ਨਜ਼ਰ ਆ ਰਹੀ ਹੈ। ਸਿੰਗਰ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਸਟੋਰੀ ਤੇ ਸ਼ੇਅਰ ਕੀਤਾ ਹੈ
![Miss Pooja: ਮਿਸ ਪੂਜਾ ਨੇ ਪੁੱਤਰ ਆਲਾਪ ਦੀ ਪਿਆਰੀ ਵੀਡੀਓ ਕੀਤੀ ਸ਼ੇਅਰ, ਫ਼ੈਨਜ਼ ਨੂੰ ਪਸੰਦ ਆਇਆ ਆਲਾਪ ਦਾ ਕਿਊਟ ਅੰਦਾਜ਼ punjabi singer miss pooja shares video of her son alaap fans shower litte kid with love Miss Pooja: ਮਿਸ ਪੂਜਾ ਨੇ ਪੁੱਤਰ ਆਲਾਪ ਦੀ ਪਿਆਰੀ ਵੀਡੀਓ ਕੀਤੀ ਸ਼ੇਅਰ, ਫ਼ੈਨਜ਼ ਨੂੰ ਪਸੰਦ ਆਇਆ ਆਲਾਪ ਦਾ ਕਿਊਟ ਅੰਦਾਜ਼](https://feeds.abplive.com/onecms/images/uploaded-images/2022/10/06/c7ded38b3e566dcda2e97f6f2965a5e71665037950674469_original.jpg?impolicy=abp_cdn&imwidth=1200&height=675)
Miss Pooja Family: ਪੰਜਾਬੀ ਸਿੰਗਰ ਮਿਸ ਪੂਜਾ ਭਾਵੇਂ ਇੰਨੀਂ ਪੰਜਾਬੀ ਇੰਡਸਟਰੀ `ਚ ਐਕਟਿਵ ਨਹੀਂ ਹੈ, ਪਰ ਬਾਵਜੂਦ ਇਸ ਦੇ ਉਹ ਸੁਰਖੀਆਂ `ਚ ਬਣੀ ਰਹਿੰਦੀ ਹੈ। ਵਜ੍ਹਾ ਹਨ ਮਿਸ ਪੂਜਾ ਦੀਆਂ ਸੋਸ਼ਲ ਮੀਡੀਆ ਪੋਸਟਾਂ। ਸਿੰਗਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਕਾਫ਼ੀ ਐਕਟਿਵ ਰਹਿੰਦੀ ਹੈ। ਉਹ ਆਪਣੇ ਨਾਲ ਜੁੜੀ ਹਰ ਅਪਡੇਟ ਨੂੰ ਫ਼ੈਨਜ਼ ਨਾਲ ਸ਼ੇਅਰ ਕਰਦੀ ਹੈ। ਉਨ੍ਹਾਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣੀਆਂ ਰਹਿੰਦੀਆਂ ਹਨ।
View this post on Instagram
ਮਿਸ ਪੂਜਾ ਨੇ ਸੋਸ਼ਲ ਮੀਡੀਆ ਤੇ ਇੱਕ ਹੋਰ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿਚ ਉਹ ਆਪਣੇ ਨੰਨ੍ਹੇ ਪੁੱਤਰ ਆਲਾਪ ਨਾਲ ਗੱਲਾਂ ਕਰਦੀ ਨਜ਼ਰ ਆ ਰਹੀ ਹੈ। ਸਿੰਗਰ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਸਟੋਰੀ ਤੇ ਸ਼ੇਅਰ ਕੀਤਾ ਹੈ। ਵੀਡੀਓ ;ਚ ਦੇਖਿਆ ਜਾ ਸਕਦਾ ਹੈ ਕਿ ਨੰਨ੍ਹਾ ਆਲਾਪ ਲੌਲੀਪੌਪ ਖਾ ਰਿਹਾ ਹੈ। ਉਹ ਲੌਲੀਪੌਪ ਖਾਣ ਵਿੱਚ ਇੰਨਾਂ ਬਿਜ਼ੀ ਹੈ ਕਿ ਉਸ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਉਸ ਦੀ ਮੰਮੀ ਉਸ ਨੂੰ ਬੁਲਾ ਰਹੀ ਹੈ। ਦੇਖੋ ਕੁੱਝ ਤਸਵੀਰਾਂ:
ਕਾਬਿਲੇਗ਼ੌਰ ਹੈ ਕਿ ਮਿਸ ਪੂਜਾ ਵਿਆਹ ਤੋਂ ਬਾਅਦ ਕੈਨੇਡਾ ਸੈਟਲ ਹੋ ਗਈ ਸੀ। ਇਸ ਤੋਂ ਬਾਅਦ ਤੋਂ ਹੀ ਉਹ ਪੰਜਾਬੀ ਇੰਡਸਟਰੀ `ਚ ਘੱਟ ਐਕਟਿਵ ਰਹਿੰਦੀ ਹੈ। ਪਰ ਉਨ੍ਹਾਂ ਦੇ ਗਾਏ ਹਿੱਟ ਗੀਤ ਅੱਜ ਤੱਕ ਬੱਚੇ ਬੱਚੇ ਦੀ ਜ਼ੁਬਾਨ ਤੇ ਹਨ। ਇਸ ਦੇ ਨਾਲ ਨਾਲ ਮਿਸ ਪੂਜਾ ਸੋਸ਼ਲ ਮੀਡੀਆ ਤੇ ਕਾਫ਼ੀ ਐਕਟਿਵ ਰਹਿੰਦੀ ਹੈ। ਉਹ ਹਰ ਰੋਜ਼ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਨਾਲ ਆਪਣੇ ਫ਼ੈਨਜ਼ ਦਾ ਮਨੋਰੰਜਨ ਕਰਦੀ ਰਹਿੰਦੀ ਹੈ। ਉਨ੍ਹਾਂ ਦੀਆਂ ਪੋਸਟਾਂ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਵੀ ਹੁੰਦੀਆਂ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)