Nachhatar Gill: ਪੰਜਾਬੀ ਗਾਇਕ ਨਛੱਤਰ ਗਿੱਲ ਦੀ ਪਤਨੀ ਦਾ ਹੋਇਆ ਭੋਗ ਤੇ ਅੰਤਿਮ ਅਰਦਾਸ, ਇੱਕ ਵੀ ਪੰਜਾਬੀ ਕਲਾਕਾਰ ਨਹੀਂ ਹੋਇਆ ਸ਼ਾਮਲ
Nachatar Gill Wife Death: ਨਛੱਤਰ ਗਿੱਲ ਦੀ ਪਤਨੀ ਦੇ ਅੰਤਮ ਸਸਕਾਰ ‘ਚ ਨਾ ਹੀ ਕੋਈ ਪੰਜਾਬੀ ਕਲਾਕਾਰ ਸ਼ਾਮਲ ਹੋਇਆ ਤੇ ਨਾ ਹੀ ਉਨ੍ਹਾਂ ਦੀ ਪਤਨੀ ਦੇ ਭੋਗ ਤੇ।
Nachatar Gill Wife Antim Ardas And Bhog: ਪੰਜਾਬੀ ਗਾਇਕ ਨਛੱਤਰ ਗਿੱਲ (Nachattar Gill) ਦੀ ਧਰਮ ਪਤਨੀ ਦਲਵਿੰਦਰ ਕੌਰ ਦੇ ਦਿਹਾਂਤ ਨਾਲ ਇਲਾਕੇ ਅਤੇ ਪਰਿਵਾਰ ਦਾ ਮਾਹੌਲ ਗਮਜ਼ਦਾ ਹੈ। ਦੱਸ ਦੇਈਏ ਕਿ ਅੱਜ ਗਾਇਕ ਦੀ ਪਤਨੀ ਦਲਵਿੰਦਰ ਕੌਰ (Dalvinder Kaur) ਦੇ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਸੀ। ਜਿਸਦੀ ਜਾਣਕਾਰੀ ਕਲਾਕਾਰ ਵੱਲੋਂ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਸ਼ੇਅਰ ਕੀਤੀ ਗਈ ਸੀ।
ਨਛੱਤਰ ਗਿੱਲ ਦੀ ਪਤਨੀ ਦੇ ਅੰਤਮ ਸਸਕਾਰ ‘ਚ ਨਾ ਹੀ ਕੋਈ ਪੰਜਾਬੀ ਕਲਾਕਾਰ ਸ਼ਾਮਲ ਹੋਇਆ ਤੇ ਨਾ ਹੀ ਉਨ੍ਹਾਂ ਦੀ ਪਤਨੀ ਦੇ ਭੋਗ ਤੇ। ਇੱਥੋਂ ਤੱਕ ਕਿ ਪੰਜਾਬੀ ਇੰਡਸਟਰੀ ਦੇ ਦਿੱਗਜ ਕਲਾਕਾਰਾਂ ਨੇ ਨਛੱਤਰ ਗਿੱਲ ਦੀ ਪਤਨੀ ਦੀ ਮੌਤ ‘ਤੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਤੱਕ ਸ਼ੇਅਰ ਨਹੀਂ ਕੀਤੀ। ਸਿਰਫ਼ ਗਾਇਕ ਦੇਬੀ ਮਖਸੂਸਪੁਰੀ ਨੇ ਨਛੱਤਰ ਗਿੱਲ ਦੀ ਪਤਨੀ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਸੀ। ਉਨ੍ਹਾਂ ਤੋਂ ਇਲਾਵਾ ਸ਼ਾਇਦ ਹੀ ਕਿਸੇ ਕਲਾਕਾਰ ਨੇ ਕੋਈ ਸ਼ਰਧਾਂਜਲੀ ਦੀ ਪੋਸਟ ਪਾਈ ਹੋਵੇ।
View this post on Instagram
ਕਿਉਂ ਪੰਜਾਬੀ ਕਲਾਕਾਰਾਂ ਨੇ ਨਛੱਤਰ ਗਿੱਲ ਤੋਂ ਕਿਉਂ ਬਣਾਏ ਹਨ ਦੂਰੀ?
ਪੰਜਾਬੀ ਇੰਡਸਟਰੀ ‘ਚ ਅਕਸਰ ਹੀ ਕਾਫੀ ਏਕਾ ਦੇਖਣ ਨੂੰ ਮਿਲਦਾ ਹੈ। ਕੋਈ ਵੀ ਮੁੱਦਾ ਹੋਵੇ ਤਾਂ ਸਾਰੀ ਇੰਡਸਟਰੀ ਮਿਲ ਕੇ ਉਸ ‘ਤੇ ਆਪਣੀ ਰਾਏ ਰੱਖਦੀ ਹੈ। ਹੁਣ ਸਵਾਲ ਇਹ ਉੱਠਦਾ ਹੈ ਕਿ ਨਛੱਤਰ ਗਿੱਲ ਤੋਂ ਇੰਡਸਟਰੀ ਨੂੰ ਕੀ ਸਮੱਸਿਆ ਹੈ? ਦਰਅਸਲ, ਕੁੱਝ ਸਾਲ ਪਹਿਲਾਂ ਨਛੱਤਰ ਦਾ ਨਾਂ ਮੀ ਟੂ ਵਿਵਾਦ ‘ਚ ਫਸਿਆ ਸੀ। ਉਨ੍ਹਾਂ ਤੇ ਇੱਕ ਮਾਡਲ ਨੇ ਬਲਾਤਕਾਰ ਦੇ ਗੰਭੀਰ ਦੋਸ਼ ਲਾਏ ਸੀ। ਉਸ ਤੋਂ ਬਾਅਦ ਗਾਇਕ ਦੀ ਛਵੀ ਕਾਫੀ ਖਰਾਬ ਹੋਈ ਸੀ। ਇਸੇ ਲਈ ਇਹੀ ਕਾਰਨ ਮੰਨਿਆ ਜਾ ਸਕਦਾ ਹੈ ਕਿ ਨਛੱਤਰ ਤੋਂ ਪੰਜਾਬੀ ਇੰਡਸਟਰੀ ਦੂਰ ਹੋ ਗਈ ਹੈ।
ਕਲਾਕਾਰ ਵੱਲੋਂ ਸਾਂਝੀ ਕੀਤੀ ਗਈ ਪੋਸਟ ਵਿੱਚ ਪੂਰੀ ਜਾਣਂਕਾਰੀ ਦਿੱਤੀ ਗਈ ਸੀ। ਜਿਸ ਵਿੱਚ ਇਹ ਲਿਖਿਆ ਗਿਆ ਹੈ ਕਿ ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੀ ਪਿਆਰੀ ਦਲਵਿੰਦਰ ਕੌਰ ਗਿੱਲ (ਸੁਪਤਨੀ ਨਛੱਤਰ ਗਿੱਲ) ਮਿਤੀ 16 ਨਵੰਬਰ 2022 ਨੂੰ ਸਦੀਵੀਂ ਵਿਛੋੜਾ ਦੇ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੀ ਹੈ। ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਸਹਿਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਮਿਤੀ 22 ਨਵੰਬਰ 2022 (ਦਿਨ ਮੰਗਲਵਾਰ) ਨੂੰ ਦੁਪਹਿਰ 12.00 ਤੋਂ 2.00 ਵਜੇ ਤੱਕ ਗੁਰਦੁਆਰਾ ਸੁਖਚੈਨਆਣਾ ਸਾਹਿਬ, ਫਗਵਾੜਾ ਵਿਖੇ ਹੋਵੇਗੀ। ਅੰਤਿਮ ਅਰਦਾਸ ਵਿਚ ਸ਼ਾਮਿਲ ਹੋਣ ਦੀ ਕ੍ਰਿਪਾਲਤਾ ਕਰਨੀ ਜੀ। ਗੁਰੂ ਭਾਣੇ ਵਿੱਚ...ਸਮੂਹ ਗਿੱਲ ਪਰਿਵਾਰ ਅਤੇ ਰਿਸ਼ਤੇਦਾਰ..
ਕਾਬਿਲੇਗੌਰ ਹੈ ਕਿ 16 ਨਵੰਬਰ ਨੂੰ ਦਲਵਿੰਦਰ ਕੌਰ ਦਾ ਦਿਹਾਂਤ ਹੋਇਆ ਸੀ। ਉਸ ਤੋਂ ਦੋ ਦਿਨ ਪਹਿਲਾਂ ਹੀ ਉਨ੍ਹਾਂ ਦੀ ਧੀ ਦਾ ਵਿਆਹ ਹੋਇਆ ਸੀ। ਹਾਲਾਂਕਿ ਅਗਲੇ ਦਿਨ 17 ਨਵੰਬਰ ਨੂੰ ਉਹ ਪੁੱਤਰ ਦੇ ਵਿਆਹ ਦੀਆਂ ਤਿਆਰੀਆਂ ਕਰ ਰਹੇ ਸੀ।