Pammi Bai: ਪੰਜਾਬੀ ਗਾਇਕ ਪੰਮੀ ਬਾਈ ਨੇ ਕੀਤਾ ਨਵੇਂ ਗਾਣੇ ਦਾ ਐਲਾਨ, ਟੀਜ਼ਰ ਕੀਤਾ ਰਿਲੀਜ਼
Pammi Bai Announces His New Song: ਪੰਮੀ ਬਾਈ ਨਵੇਂ ਗੀਤ `ਸੋਹਣਾ ਲੱਗਦਾ` `ਚ ਆਪਣੇ ਪੁਰਾਣੇ ਅਵਤਾਰ `ਚ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਇਸ ਗੀਤ ਦਾ ਟੀਜ਼ਰ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਤੇ ਰਿਲੀਜ਼ ਕੀਤਾ ਹੈ
Pammi Bai New Song: ਪੰਜਾਬੀ ਗਾਇਕ ਪੰਮੀ ਬਾਈ ਦੇ ਫ਼ੈਨਜ਼ ਲਈ ਖੁਸ਼ਖਬਰੀ ਹੈ। ਆਖਰ ਪੰਮੀ ਬਾਈ ਲੰਬੇ ਸਮੇਂ ਬਾਅਦ ਆਪਣਾ ਨਵਾਂ ਗੀਤ ਲੈਕੇ ਆ ਰਹੇ ਹਨ। ਇੱਕ ਵਾਰ ਫ਼ਿਰ ਤੋਂ ਤੁਹਾਨੂੰ ਸਾਫ਼ ਸੁਥਰੀ ਰਵਾਇਤੀ ਲੋਕ ਗਾਇਕੀ ਦੇ ਰੰਗ ਦੇਖਣ ਨੂੰ ਮਿਲਣਗੇ। ਪੰਮੀ ਬਾਈ ਨਵੇਂ ਗੀਤ `ਸੋਹਣਾ ਲੱਗਦਾ` `ਚ ਆਪਣੇ ਪੁਰਾਣੇ ਅਵਤਾਰ `ਚ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਇਸ ਗੀਤ ਦਾ ਟੀਜ਼ਰ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਤੇ ਰਿਲੀਜ਼ ਕੀਤਾ ਹੈ।
View this post on Instagram
ਦਸ ਦਈਏ ਕਿ ਪੰਮੀ ਬਾਈ ਦਾ ਇਹ ਗੀਤ 9 ਨਵੰਬਰ ਨੂੰ ਰਿਲੀਜ਼ ਹੋ ਜਾਵੇਗਾ । ਪਰ ਇਸ ਤੋਂ ਪਹਿਲਾਂ ਗਾਣੇ ਦੇ ਟੀਜ਼ਰ ਨੇ ਫ਼ੈਨਜ਼ ਨੂੰ ਬੇਤਾਬੀ ਵਧਾ ਦਿੱਤੀ ਹੈ । ਪੰਜਾਬ ਦੇ ਲੋਕ ਪੰਮੀ ਬਾਈ ਦੇ ਇਸ ਗੀਤ ਦੀ ਬੇਸਵਰੀ ਨਾਲ ਉਡੀਕ ਕਰ ਰਹੇ ਹਨ। ਗੀਤ ਦੇ ਟੀਜ਼ਰ ਦੀ ਗੱਲ ਕਰੀਏ ਤਾਂ ਇਹ ਸਾਫ਼ ਸੁਥਰੀ ਗਾਇਕੀ ਨਾਲ ਭਰਪੂਰ ਹੈ ।
ਦੂਜੇ ਪਾਸੇ, ਪੰਮੀ ਬਾਈ ਹਮੇਸ਼ਾ ਦੀ ਤਰ੍ਹਾਂ ਰਵਾਇਤੀ ਪਹਿਰਾਵੇ ਵਿੱਚ ਨਜ਼ਰ ਆ ਰਹੇ ਹਨ। ਗੀਤ ਨੂੰ ਹੋਰ ਜ਼ਿਆਦਾ ਸੱਭਿਆਚਾਰਕ ਰੰਗ ਦੇਣ ਲਈ ਇਸ ਨੂੰ ਪਿੰਡ `ਚ ਫ਼ਿਲਮਾਇਆ ਗਿਆ ਹੈ । ਜਿਹੜੇ ਲੋਕ ਸਾਫ਼ ਸੁਥਰਾ ਮਿਊਜ਼ਿਕ ਤੇ ਲੋਕ ਗਾਇਕੀ ਪਸੰਦ ਕਰਦੇ ਹਨ ਉਨ੍ਹਾਂ ਨੂੰ ਪੰਮੀ ਬਾਈ ਦਾ ਇਹ ਗੀਤ ਜ਼ਰੂਰ ਪਸੰਦ ਆਵੇਗਾ ।
ਇਹ ਵੀ ਪੜ੍ਹੋ: `ਓਏ ਮੱਖਣਾ` ਫ਼ਿਲਮ ਦਾ ਰੋਮਾਂਟਿਕ ਗਾਣਾ `ਮੈਂ ਚੀਜ਼ ਕੀ ਹਾਂ` ਰਿਲੀਜ਼, ਦੇਖੋ ਐਮੀ-ਤਾਨੀਆ ਦੀ ਲਵ ਕੈਮਿਸਟਰੀ