(Source: Matrize)
Parmish Verma: ਗੰਨ ਕਲਚਰ 'ਤੇ ਫਿਰ ਬੋਲੇ ਪਰਮੀਸ਼ ਵਰਮਾ, ਪੰਜਾਬ ਸਰਕਾਰ ਬਾਰੇ ਕਹੀ ਇਹ ਗੱਲ
Parmish Verma On Gun Culture: ਪਰਮੀਸ਼ ਵਰਮਾ ਨੇ ਗੰਨ ਕਲਚਰ ਬਾਰੇ ਵੱਡਾ ਬਿਆਨ ਦਿੱਤਾ ਸੀ, ਜਿਸ ਦੀ ਕਾਫੀ ਚਰਚਾ ਹੋਈ ਸੀ। ਹੁਣ ਫਿਰ ਤੋਂ ਇੱਕ ਇੰਟਰਵਿਊ 'ਚ ਪਰਮੀਸ਼ ਵਰਮਾ ਨੇ ਪੰਜਾਬ ;ਚ ਸਿੰਗਰਾਂ ਵੱਲੋਂ ਗੰਨ ਕਲਚਰ ਪ੍ਰਮੋਟ ਕਰਨ ਬਾਰੇ ਗੱਲ ਕੀਤੀ
Parmish Verma On Gun Culture: ਪੰਜਾਬੀ ਸਿੰਗਰ ਪਰਮੀਸ਼ ਵਰਮਾ ਦਾ ਨਾਂ ਇੰਡਸਟਰੀ ਦੇ ਟੌਪ ਕਲਾਕਾਰਾਂ ਦੀ ਲਿਸਟ 'ਚ ਸ਼ੁਮਾਰ ਹੈ। ਇਸ ਦੇ ਨਾਲ ਨਾਲ ਉਹ ਆਪਣੇ ਬੇਬਾਕ ਅੰਦਾਜ਼ ਲਈ ਵੀ ਜਾਣੇ ਜਾਂਦੇ ਹਨ। ਹਾਲ ਹੀ 'ਚ ਪਰਮੀਸ਼ ਵਰਮਾ ਨੇ ਗੰਨ ਕਲਚਰ ਬਾਰੇ ਵੱਡਾ ਬਿਆਨ ਦਿੱਤਾ ਸੀ, ਜਿਸ ਦੀ ਕਾਫੀ ਚਰਚਾ ਹੋਈ ਸੀ। ਹੁਣ ਫਿਰ ਤੋਂ ਇੱਕ ਇੰਟਰਵਿਊ 'ਚ ਪਰਮੀਸ਼ ਵਰਮਾ ਨੇ ਪੰਜਾਬ ;ਚ ਸਿੰਗਰਾਂ ਵੱਲੋਂ ਗੰਨ ਕਲਚਰ ਪ੍ਰਮੋਟ ਕਰਨ ਬਾਰੇ ਗੱਲ ਕੀਤੀ ਹੈ।
ਪਰਮੀਸ਼ ਵਰਮਾ ਨੇ ਆਪਣੇ ਬਿਆਨ 'ਚ ਪੰਜਾਬ ਸਰਕਾਰ ਬਾਰੇ ਵੀ ਬੋਲਿਆ ਹੈ। ਵੀਡੀਓ 'ਚ ਪਰਮੀਸ਼ ਵਰਮਾ ਕਹਿੰਦੇ ਨਜ਼ਰ ਆ ਰਹੇ ਹਨ, 'ਪੰਜਾਬ 'ਚ ਥੋੜ੍ਹਾ ਵੀ ਕੋਈ ਵਾਇਲੰਸ ਦੀ ਘਟਨਾ ਹੁੰਦੀ ਹੈ ਤਾਂ ਸਰਕਾਰ ਸਿੰਗਰਾਂ 'ਤੇ ਸਖਤੀ ਕਰ ਦਿੰਦੀ ਹੈ, ਪਰ ਉਹ ਪੁੱਛਣਾ ਚਾਹੁੰਦੇ ਹਨ ਕਿ ਜਿਸ ਤਰ੍ਹਾਂ ਪੰਜਾਬ 'ਚ ਗੰਨ ਕਲਚਰ ਪ੍ਰਮੋਟ ਕਰਨ ਵਾਲੇ ਗਾਣਿਆਂ 'ਤੇ ਪਾਬੰਦੀ ਲਗਾਈ ਗਈ ਹੈ, ਕੀ ਉਸੇ ਤਰ੍ਹਾਂ ਵਾਇਲੰਸ ਤੇ ਗੰਨ ਕਲਚਰ ਪ੍ਰਮੋਟ ਕਰਨ ਵਾਲੀਆਂ ਫਿਲਮਾਂ 'ਤੇ ਵੀ ਰੋਕ ਲਗਾਈ ਜਾਵੇਗੀ?'
ਪਰਮੀਸ਼ ਨੇ ਅੱਗੇ ਕਿਹਾ ਕਿ ਹਾਲ ਹੀ 'ਚ ਆਰਆਰਆਰ ਨੇ ਗੋਲਡਨ ਗਲੋਬ ਐਵਾਰਡ ਜਿੱਤਿਆ ਹੈ। ਇਹ ਪੂਰੇ ਭਾਰਤ ਦੀ ਕਾਮਯਾਬੀ ਮੰਨੀ ਜਾ ਰਹੀ ਹੈ। ਇਸੇ ਕਾਮਯਾਬੀ ਦਾ ਜਸ਼ਨ ਪੰਜਾਬ 'ਚ ਵੀ ਜ਼ਰੂਰ ਮਨਾਇਆ ਜਾਵੇਗਾ। ਸਭ ਨੂੰ ਪਤਾ ਹੈ ਕਿ ਇਸ ਫਿਲਮ 'ਚ ਕਾਫੀ ਵਾਇਲੰਸ ਸੀ। ਫਿਰ ਵੀ ਇਹ ਫਿਲਮ ਪੰਜਾਬ 'ਚ ਜ਼ਬਰਦਸਤ ਹਿੱਟ ਰਹੀ ਸੀ। ਜਦੋਂ ਸਰਕਾਰ ਫਿਲਮਾਂ 'ਤੇ ਰੋਕ ਨਹੀਂ ਲਗਾ ਰਹੀ ਹੈ ਤਾਂ ਫਿਰ ਗਾਣਿਆਂ ਤੇ ਸਿੰਗਰਾਂ 'ਤੇ ਸਖਤੀ ਕਿਉਂ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਸੁਸ਼ਮਿਤਾ ਸੇਨ ਨੇ ਖਰੀਦੀ ਨਵੀਂ ਮਰਸਡੀਜ਼ ਬੈਂਜ਼ ਕਾਰ, ਕਰੋੜਾਂ 'ਚ ਹੈ ਇਸ ਦੀ ਕੀਮਤ
ਇਸ ਦੇ ਨਾਲ ਨਾਲ ਪਰਮੀਸ਼ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਵੀ ਬਚਪਨ 'ਚ ਗੰਨ ਕਲਚਰ ਜਾਂ ਵਾਇਲੰਸ 'ਤੇ ਕਈ ਗਾਣੇ ਸੁਣੇ ਹਨ, ਪਰ ਉਨ੍ਹਾਂ ਨੇ ਕਦੇ ਵੀ ਇਨ੍ਹਾਂ ਗੀਤਾਂ ਨੂੰ ਆਪਣੇ ਦਿਮਾਗ਼ 'ਤੇ ਹਾਵੀ ਨਹੀਂ ਹੋਣ ਦਿੱਤਾ। ਉਨ੍ਹਾਂ ਨੇ ਕਦੇ ਵੀ ਅਜਿਹੇ ਗਾਣੇ ਸੁਣ ਕੇ ਵਾਇਲੰਸ ਨਹੀਂ ਕੀਤਾ।